​​​​​​​ਪਟਿਆਲਾ 'ਚ ਚੱਲਦਾ ਸੀ ਜਾਅਲੀ ਕਰੰਸੀ ਦਾ ਕਾਰੋਬਾਰ; ਪੁਲਿਸ ਨੇ ਕੀਤਾ ਪਰਦਾਫ਼ਾਸ਼

ਪਟਿਆਲਾ, 6 ਫਰਵਰੀ : ਪਟਿਆਲਾ ਦੇ ਐਸ.ਐਸ.ਪੀ ਵਰੁਣ ਸ਼ਰਮਾ (ਆਈ.ਪੀ.ਐਸ) ਨੇ ਦੱਸਿਆ ਕਿ ਡੀ.ਐਸ.ਪੀ ਸੰਜੀਵ ਸਿੰਗਲਾ ਸਿਟੀ-1, ਇੰਸਪੈਕਟਰ ਸੁਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਵੱਲੋ ਮਾੜੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਦਿਆਂ, ਥਾਣਾ ਕੋਤਵਾਲੀ ਦੀ ਪੁਲਿਸ ਪਾਰਟੀ ਵੱਲੋ ਜਾਅਲੀ ਕਰੰਸੀ ਛਪਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਮੁਕੱਦਮਾ ਨੰਬਰ 23 ਮਿਤੀ 04/02/2023 ਅ/ਧ 489-ਸੀ ਆਈ ਪੀ ਸੀ ਥਾਣਾ ਕੋਤਵਾਲੀ ਪਟਿਆਲਾ ਦਰਜ ਕੀਤੀ ਗਈ ਹੈ। ਵਰੁਣ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਮੁਕੱਦਮਾ ਵਿੱਚ ਤਿੰਨ ਵਿਅਕਤੀਆਂ ਹਰਪ੍ਰੀਤ ਸਿੰਘ ਉਰਫ ਸਨੀ ਪੁੱਤਰ ਅਮਰਜੀਤ ਸਿੰਘ ਵਾਸੀ #14/8 ਡੋਗਰਾ ਮੁਹੱਲਾ ਪਟਿਆਲਾ , ਗੋਤਮ ਕੁਮਾਰ ਪੁੱਤਰ ਭੁਵਨੇਸ਼ਵਰ ਵਾਸੀ 415/7 ਜੱਟਾਂ ਵਾਲਾ ਚੋਂਤਰਾ ਪਟਿਆਲਾ ਅਤੇ ਕ੍ਰਿਸ਼ਨਾ ਪੁੱਤਰ ਧੰਨਵਾਨ ਵਾਸੀ #10 ਨਿਉ ਮਾਲਵਾ ਕਲੋਨੀ ਨੇੜੈ ਲੱਕੜ ਮੰਡੀ ਪਟਿਆਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਚੋਥਾ ਵਿਅਕਤੀ ਮੋਹਿਤ ਮਹਿਤਾ ਫਰਾਰ ਹੈ। ਉਪਰੋਕਤ ਤਿੰਨ ਗ੍ਰਿਫਤਾਰ ਵਿਅਕਤੀਆਂ ਕੋਲੋ 8,00,000/-ਰੁਪਏ ਦੀ ਜਾਅਲੀ ਕਰੰਸੀ ਮਿਤੀ 05.02.2023 ਨੂੰ ਬ੍ਰਾਮਦ ਹੋਈ ਸੀ। ਇਸ ਜਾਅਲੀ ਕਰੰਸੀ ਵਿੱਚ 500 ਰੁਪਏ ਦੇ 1600 ਜਾਅਲੀ ਨੋਟ ਹਨ। ਐਸ.ਐਸ.ਪੀ ਪਟਿਆਲਾ ਨੇ ਅੱਗੇ ਦੱਸਿਆ ਕਿ ਚਾਰੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਹੋਣ ਪਰ ਤਫਤੀਸ਼ ਜਾਰੀ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਕੱਲ ਮਿਤੀ 05.02.2023 ਨੂੰ ਅਦਾਲਤ ਵਿੱਚ ਪੇਸ਼ ਕਰਕੇ 04 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਫਿਲਹਾਲ ਦੋਰਾਨੇ ਪੁੱਛਗਿੱਛ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵੱਲੋ ਜਾਅਲੀ ਨੋਟਾਂ ਨੂੰ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਪ੍ਰਿੰਟਰ ਬਰਾਮਦ ਹੋਇਆ ਹੈ ਅਤੇ ਇਸ ਤੋ ਇਲਾਵਾ 500 ਰੁਪਏ ਦੇ ਜਾਅਲੀ 80 ਨੋਟ ਕੁੱਲ 40,000/- ਰੁਪਏ ਹੋਰ ਬਰਾਮਦ ਹੋਏ ਹਨ। ਹੁਣ ਤੱਕ ਕੁੱਲ 500 ਰੁਪਏ ਦੇ 1680 ਰੁਪਏ ਦੇ ਜਾਅਲੀ ਨੋਟ ਕੁੱਲ 8,40,000/-ਰੁਪਏ ਉਪਰੋਕਤ ਵਿਅਕਤੀਆਂ ਪਾਸੋ ਬਰਾਮਦ ਹੋਏ ਹਨ। ਗ੍ਰਿਫਤਾਰੀ ਕੀਤੇ ਗਏ ਵਿਅਕਤੀਆਂ ਪਾਸੋਂ ਬਰੀਕੀ ਨਾਲ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਛਾਪੀ ਹੋਈ ਜਾਅਲੀ ਕਰੰਸੀ ਨੂੰ ਅੱਗੇ ਕਿੱਥੇ ਸਪਲਾਈ ਜਾਂ ਖਰਚ ਕਰਦੇ ਸਨ ਅਤੇ ਇਸ ਤੋ ਇਲਾਵਾ ਹੋਰ ਕਿਹੜੇ ਕਿਹੜੇ ਵਿਅਕਤੀ ਇਸ ਗਿਰੋਹ ਵਿੱਚ ਸ਼ਾਮਲ ਹਨ।