ਬਾਬਾ ਜੋਗੀ ਪੀਰ  ਦੀ ਦਰਗਾਹ ਤੇ ਤਲਵਾੜਾ ਪਿੰਡ ਚ ਮੇਲਾ ਤੇ ਭੰਡਾਰਾ ਕਰਵਾਇਆ ਗਿਆ

  • ਕੈਪਟਨ ਸੰਧੂ ਤੇ ਸੇਖੋਂ ਮੁੱਖ ਮਹਿਮਾਨ ਵਜੋਂ ਪੁੱਜੇ

ਮੁੱਲਾਂਪੁਰ ਦਾਖਾ,,21 ਜੂਨ (ਸਤਵਿੰਦਰ ਸਿੰਘ ਗਿੱਲ) : ਬਾਬਾ ਜੋਗੀ ਪੀਰ ਤੇ ਸ਼ਾਹ ਕਤਾਲ਼ ਦੀ ਦਰਗਾਹ ਤੇ ਪਿੰਡ ਤਲਵਾੜਾ ਚ ਮੇਲਾ ਤੇ ਭੰਡਾਰਾ ਕਰਵਾਇਆ ਗਿਆ ਜਿੱਥੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਕਾਰਵਾਈਆਂ ਗਈਆਂ ਸਨ। ਹਲਕੇ ਦਾਖੇ ਤੋ ਇਸ ਪਿੰਡ ਵਿੱਚ ਹਰ ਸਾਲ ਭੰਡਾਰਾ ਤੇ ਮੇਲਾ ਕਰਵਾਇਆ ਜਾਂਦਾ ਹੈ। ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਗਿੱਲ,ਖਜਾਨਚੀ ਮਹਿੰਦਰ ਸਿੰਘ,ਸਰਪ੍ਰਸਤ ਮਲਕੀਤ ਸਿੰਘ ਮੀਤਾ ਨੇ ਦੱਸਿਆ ਕਿ ਇਸ ਵਾਰ ਇਸ ਮੇਲੇ ਤੇ ਪੰਜਾਬ ਦੇ ਨਾਮਵਰ ਗਾਇਕ ਪਾਲੀ ਦੇਤਵਾਲੀਆ ਪੁੱਜੇ ਸਨ ਜਿਨ੍ਹਾਂ ਨੇ ਪਰਿਵਾਰਕ ਗੀਤਾਂ ਰਾਹੀਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਪਿੰਡ ਦੇ ਮੌਜੂਦਾ ਸਰਪੰਚ ਗੁਰਚਰਨ ਸਿੰਘ ਗਿੱਲ ਤੇ ਸਮੁੱਚੀ ਗ੍ਰਾਮ ਪੰਚਾਇਤ ਵਲੋ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦਾ ਅਤੇ ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ ਬਾਸੀਆਂ ਬੇਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਉਪਰੰਤ ਕੈਪਟਨ ਸੰਧੂ ਨੇ ਸਮਾਂ ਕੱਢ ਕੇ ਇਸ ਮੇਲੇ ਦਾ ਅਨੰਦ ਮਾਣਿਆ ਅਤੇ ਕਾਫੀ ਸਮਾਂ ਇਸ ਧਾਰਮਿਕ ਮੇਲੇ ਵਿੱਚ ਆਪਣੀ ਹਾਜਰੀ ਭਰੀ।ਇਸ ਮੌਕੇ ਕੈਪਟਨ ਸੰਧੂ ਨੇ ਬੋਲਦਿਆਂ ਕਿਹਾ ਕਿ ਇਹ ਮੇਲੇ ਸਾਡੇ ਪਿੰਡਾਂ ਦੀ ਸ਼ਾਨ ਹੁੰਦੇ ਨੇ।ਉਹਨਾਂ ਕਿਹਾ ਕਿ ਬਾਬਾ ਜੋਗੀ ਪੀਰ ਤੇ ਸ਼ਾਹ ਕਤਾਲ ਦੀ ਦਰਗਾਹ ਤੇ ਕਰਵਾਏ ਜਾਂਦੇ ਇਸ ਭੰਡਾਰੇ ਤੇ ਕੁਸ਼ਤੀਆਂ ਕਰਕੇ ਇਸ ਨਗਰ ਤਲਵਾੜਾ ਹਲਕੇ ਵਿੱਚ ਵਿਲੱਖਣ ਪਹਿਚਾਣ ਹੈ। ਮੇਲੇ ਤੇ ਭੰਡਾਰੇ ਮੌਕੇ ਸਰਪੰਚ ਗੁਰਚਨ ਸਿੰਘ ਗਿੱਲ ਨੇ ਆਈ ਹਰ ਇਕ ਸ਼ਖਸ਼ੀਅਤ ਦਾ ਧੰਨਵਾਦ ਕੀਤਾ।ਇਸ ਮੌਕੇ ਪੰਚ ਜਤਿੰਦਰ ਸਿੰਘ,ਪੰਚ ਗੁਰਦੀਪ ਸਿੰਘ,ਪੰਚ ਬਲਵਿੰਦਰ ਸਿੰਘ,ਪੰਚ ਰਣਜੀਤ ਸਿੰਘ,ਪੰਚ ਚਰਨਜੀਤ ਸਿੰਘ ਸੋਨੀ ਆਦਿ ਹਾਜਰ ਸਨ।