ਪੰਜਾਬ ਹੈਂਡੀਕਰਾਫਟ ਫੈਸਟੀਵਲ ਦੇ ਤੀਜੇ ਦਿਨ ਦੀ ਸ਼ਾਮ ਸੂਫੀਆਨਾ ਅੰਦਾਜ *ਚ ਰਹੀ

  • ਸਿਹਤ ਪ੍ਰਤੀ ਜਾਗਰੂਕ ਰਹਿਣ ਲਈ ਸੀ.ਐਮ. ਦੀ ਯੋਗਸ਼ਾਲਾ ਨਾਲ ਜੁੜਨ ਦਾ ਦਿੱਤਾ ਸੁਨੇਹਾ

ਫਾਜ਼ਿਲਕਾ, 9 ਨਵੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿਖੇ ਲਗਾਇਆ ਜਾ ਰਿਹਾ ਪੰਜਾਬ ਹੈਂਡੀਕਰਾਫਟ ਫੈਸਟੀਵਲ ਲੋਕਾਂ ਨੂੰ ਖੁਸ਼ੀਆਂ ਦੀ ਵੰਡ ਕਰਨ ਦੇ ਨਾਲ—ਨਾਲ ਵੱਖ—ਵੱਖ ਰਾਜਾਂ ਤੋਂ ਆਏ ਤੇ ਲੋਕਲ ਪੱਧਰ ਦੇ ਸ਼ਿਲਪਕਾਰਾਂ ਵਲੋਂ ਤਿਆਰ ਕੀਤੀਆਂ ਹਥਦਸਤੀ ਵਸਤਾਂ ਦੀ ਕਲਾ ਨੂੰ ਨਿਖਾਰ ਰਿਹਾ ਹੈ। ਪੰਜਾਬ ਹੈਂਡੀਕਰਾਫਟ ਫੈਸਟੀਵਲ ਦੇ ਤੀਜੇ ਦਿਨ ਦੀ ਸ਼ਾਮ ਨੂੰ ਡੀ.ਆਈ.ਜੀ. ਬੀ.ਐਸ.ਐਫ. ਵਿਜੈ ਕੁਮਾਰ ਅਬੋਹਰ ਸੈਕਟਰ, ਕਮਾਂਡੈਂਟ ਸ਼ੈਲਿੰਦਰ ਕੁਮਾਰ ਮਿਸ਼ਰਾ ਵਿਸ਼ੇਸ਼ ਤੌਰ *ਤੇ ਪਹੁੰਚੇ ਸਨ।ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ, ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਅਰੋੜਾ ਮੌਜੂਦ ਸਨ।ਪ੍ਰੋਗਰਾਮ ਦੀ ਸ਼ੁਰੂਆਤ ਮਰਿਆਦਾ ਅਨੁਸਾਰ ਜਯੋਤੀ ਪ੍ਰਜਲਿਤ ਕਰਕੇ ਕੀਤੀ ਗਈ। ਮੇਲੇ ਦੇ ਤੀਜੇ ਦਿਨ ਦੀ ਸ਼ਾਮ ਸੂਫੀਆਨਾ ਅੰਦਾਜ *ਚ ਬੀਤੀ। ਸੁਮੰਗਲ ਅਰੋੜਾ ਨੇ ਮਹਿਫਲ—ਏ—ਸੁਮੰਗਲ ਦੌਰਾਨ ਆਪਣੀ ਸੂਫੀ ਗਾਇਕੀ ਨਾਲ ਸੂਰਾਂ ਦਾ ਜਲਵਾ ਵਿਖੇਰਿਆ ਤੇ ਹਰ ਕੋਈ ਸੁਫੀ ਗਾਇਕੀ ਤੋਂ ਮੋਹਿਤ ਹੋ ਗਿਆ। ਦਮਾ ਦਮ ਮਸਤ ਕਲੰਦਰ, ਕੋਠੇ ਤੇ ਆ ਮਾਇਆ, ਸਾਨੂੰ ਇਕ ਪੈਲ ਚੈਨ ਨਾ ਆਵੇ, ਅਖੀਆਂ ਉਡੀਕ ਦੀਆਂ ਦਿਲ ਵਾਜਾਂ ਮਾਰਦਾ, ਮੇਰੇ ਰਸ਼ਕੇ ਕਮਰ ਆਦਿ ਗੀਤਾਂ ਨੇ ਦਰਸ਼ਕਾਂ ਨੂੰ ਨਚਣ ਲਾ ਦਿੱਤਾ ਤੇ ਖੂਬ—ਖੂਬ ਵਾਹ—ਵਾਹ ਬਟੋਰੀ ਗਈ। ਸੁਮੰਗਲ ਅਰੋੜਾਂ ਨੇ ਸ਼ਾਮ ਦਾ ਰੰਗ ਬਣਦਿਆਂ ਹਰ ਇਕ ਦੀਆਂ ਰੂਹਾਂ ਨੂੰ ਸੂਫੀਆਨਾ ਅੰਦਾਜ *ਚ ਛੂਹ ਲਿਆ। ਇਸ ਤੋਂ ਇਲਾਵਾ ਰੇਨਬੋਅ ਡੇਅ ਬੋਰਡਿੰਗ ਪਬਲਿਕ ਸਕੂਲ, ਰੇਡੀੲੰਟ ਪਬਲਿਕ ਸਕੂਲ ਮਾਹੂੰਆਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਅਤੇ ਹੋਲੀ ਹਾਰਟ ਡੇਅ ਬੋਰਡਿੰਗ ਪਬਲਿਕ ਸਕੂਲਾਂ ਵੱਲੋ ਵੀ ਆਈਟਮਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀ.ਐਮ. ਦੀ ਯੋਗਸ਼ਾਲਾ ਨੂੰ ਸਮਰਪਿਤ ਸਿਹਤ ਪ੍ਰਤੀ ਸੁਚੇਤ ਕਰਦਿਆਂ ਬਚਿਆਂ ਵੱਲੋਂ ਯੋਗਾ ਦੇ ਅਭਿਆਸ ਦੀ ਪੇਸ਼ਕਾਰੀ ਦਰਸ਼ਾਈ ਗਈ ਤਾਂ ਜ਼ੋ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਵੇਖੇ ਗਏ ਸੁਪਨੇ ਨੂੰ ਪੂਰਾ ਕੀਤਾ ਜਾ ਸਕੇ।ਹਾਜਰੀਨ ਵਿਚ ਮਨੋਰੰਜਨ ਭਰਨ ਅਤੇ ਗਿਆਨ ਦਾ ਭੰਡਾਰ ਵੰਡਣ ਲਈ ਅਜੈ ਗੁਪਤਾ, ਦਿਨੇਸ਼ ਸ਼ਰਮਾ ਅਤੇ ਵਨੀਤਾ ਕਟਾਰੀਆ ਦੀ ਅਗਵਾਈ ਹੇਠ ਕੁਇਜ ਮੁਕਾਬਲੇ ਕਰਵਾਏ ਗਏ। ਬੀਤੀ ਸ਼ਾਮ ਦਾ ਸਟੇਜ਼ ਦਾ ਸੰਚਾਲਨ ਪੰਕਜ ਧਮੀਜਾ, ਰਵੀ ਖੁਰਾਣਾ, ਰਿਪੂ ਝਾਂਬ ਵੱਲੋਂ ਬਾਖੂਬੀ ਢੰਗ ਨਾਲ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਜੁਡੀਸ਼ਰੀ ਤੋਂ ਜੱਜ ਸਾਹਿਬਾਨ, ਸਿਖਿਆ ਵਿਭਾਗ ਤੋਂ ਸਤਿੰਦਰ ਬਤਰਾ ਤੇ ਰਜਿੰਦਰ ਵਿਖੋਣਾ, ਗ੍ਰੈਜੂਏਟ ਵੈਲਫੇਅਰ ਐਸੋਸੀਏਸ਼ਨ ਤੋਂ ਨਵਦੀਪ ਅਸੀਜਾ, ਰੀਤੀਸ਼ ਕੁੱਕੜ, ਜ਼ਸਵਿੰਦਰ ਚਾਵਲਾ, ਪਾਰਸ ਕਟਾਰੀਆ, ਅੰਕੁਸ਼ ਗਰੋਵਰ ਆਦਿ ਮੈਂਬਰ ਮੌਜੂਦ ਸਨ।