ਮੋਹਾਲੀ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ,  ਤਿੰਨ ਨੌਜਵਾਨਾਂ ਨੂੰ ਲੱਗੀਆਂ ਗੋਲੀਆਂ

ਮੋਹਾਲੀ, 9 ਮਾਰਚ : ਨਿਊ ਚੰਡੀਗੜ੍ਹ ਦੇ ਖਿਜ਼ਰਾਬਾਦ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਤਿੰਨ ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ ਹਨ। ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਡੇਰਾਬੱਸੀ ਵਿੱਚ ਵੀ ਗੋਲੀਆਂ ਚਲਾਈਆਂ ਸਨ। ਇਸ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਸੀ। ਇਸ ਮੁਕਾਬਲੇ ਦੀ ਅਗਵਾਈ ਸਪੈਸ਼ਲ ਸੈੱਲ ਦੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਕੀਤੀ। ਜ਼ਖ਼ਮੀ ਬਦਮਾਸ਼ਾਂ ਦੀ ਪਛਾਣ ਅਕਸ਼ੈ ਵਾਸੀ ਹਿਸਾਰ ਹਰਿਆਣਾ, ਨਰੇਸ਼ ਕੁਮਾਰ ਵਾਸੀ ਜੀਂਦ ਹਰਿਆਣਾ ਅਤੇ ਸੁਨੀਲ ਕੁਮਾਰ ਵਾਸੀ ਹਿਸਾਰ ਹਰਿਆਣਾ ਵਜੋਂ ਹੋਈ ਹੈ। ਇਨ੍ਹਾਂ ਤਿੰਨਾਂ ਮੁਲਜ਼ਮਾਂ ਨੇ ਹਾਲ ਹੀ ਵਿੱਚ ਮੁਹਾਲੀ ਨਾਲ ਸਬੰਧਤ ਡੇਰਾਬੱਸੀ ਕਸਬੇ ਵਿੱਚ ਇੱਕ ਔਰਤ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਵਿੱਚ 61 ਸਾਲਾ ਔਰਤ ਸਰੋਜ ਜ਼ਖ਼ਮੀ ਹੋ ਗਈ। ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਉਸ ਦੇ ਸਰੀਰ ਵਿੱਚ ਦੋ ਗੋਲੀਆਂ ਲੱਗੀਆਂ ਸਨ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਉਦੋਂ ਤੋਂ ਹੀ ਇਨ੍ਹਾਂ ਦੋਸ਼ੀਆਂ ਦੀ ਭਾਲ ਕਰ ਰਹੀ ਸੀ। ਅੱਜ ਜਦੋਂ ਪੁਲੀਸ ਨੂੰ ਇਨ੍ਹਾਂ ਦਾ ਸੁਰਾਗ ਮਿਲਿਆ ਤਾਂ ਪੁਲੀਸ ਨੇ ਉਨ੍ਹਾਂ ਨੂੰ ਘੇਰ ਲਿਆ।