ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਵਿਖੇ ਰੋਜ਼ਗਾਰ ਕੈਂਪ 26 ਨੂੰ

ਸੰਗਰੂਰ, 24 ਮਈ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਵੱਲੋਂ ਬਜਾਜ ਅਲਾਇਨਜ਼ ਲਾਈਫ ਕੰਪਨੀ ਨਾਲ ਤਾਲਮੇਲ ਕਰਕੇ 26 ਮਈ ਨੂੰ ਸਵੇਰੇ 9:00 ਵਜੇ ਏ.ਐਸ.ਓ., ਆਈ.ਸੀ.ਐੱਸ, ਐੱਸ.ਐੱਮ ਅਤੇ ਬੀ.ਡੀ.ਐੱਮ. ਦੀਆਂ ਆਸਾਮੀਆਂ ਲਈ ਡੀ.ਸੀ. ਕੰਪਲੈਕਸ ‘ਚ ਸੇਵਾ ਕੇਂਦਰ ਨੇੜੇ ਸਥਿਤ ਬਿਊਰੋ ਵਿਖੇ ਰੋਜ਼ਗਾਰ ਕੈਂਪ ਲਾਇਆ ਜਾ ਰਿਹਾ ਹੈ। ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਆਸਾਮੀਆਂ ਲਈ ਲੜਕਿਆਂ ਦੀ ਲੋੜ ਹੈ ਜਿਨ੍ਹਾਂ ਦੀ ਵਿੱਦਿਅਕ ਯੋਗਤਾ ਗ੍ਰੇਜੂਏਸ਼ਨ ਪਾਸ ਹੋਣੀ ਚਾਹੀਦੀ ਹੈ ਅਤੇ ਉਮਰ ਹੱਦ 18 ਤੋਂ 50 ਸਾਲ ਹੋਣੀ ਚਾਹੀਦੀ ਹੈ। ਇੰਟਰਵਿਊ ਵਿੱਚ ਹਾਜ਼ਰ ਹੋਣ ਵਾਲੇ ਪ੍ਰਾਰਥੀ ਆਪਣੀ ਵਿੱਦਿਅਕ ਯੋਗਤਾ ਦੇ ਦਸਤਾਵੇਜ਼ਾਂ ਦੀਆਂ ਫੋਟੋਸਟੈਟ ਕਾਪੀਆਂ ਅਤੇ ਸੰਖੇਪ ਯੋਗਤਾ ਵਿਵਰਣ ਪੱਤਰ (ਰਜ਼ਿਊਮ) ਨਾਲ ਲੈ ਕੇ ਆਉਣ। ਇਸ ਤੋਂ ਇਲਾਵਾ ਪ੍ਰਾਰਥੀ ਰਸਮੀ (ਫਾਰਮਲ) ਪਹਿਰਾਵੇ ਵਿੱਚ ਆਉਣ। ਮੌਕੇ ਤੇ ਪ੍ਰਾਰਥੀਆਂ ਦਾ ਨਾਮ ਦਰਜ ਵੀ ਕੀਤੀ ਜਾਵੇਗਾ। ਇਸ ਇੰਟਰਵਿਊ ਚ ਆਉਣ ਵਾਲੇ ਪ੍ਰਾਰਥੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।