ਜਿ਼ਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਿਖੇ ਰੋਜ਼ਗਾਰ ਕੈਂਪ 6 ਜੁਲਾਈ ਨੂੰ

  • ਸਕਿਉਰਿਟੀ ਗਾਰਡ ਅਤੇ ਸਕਿਉਰਿਟੀ ਸੁਪਰਵਾਈਜ਼ਰ ਆਸਾਮੀਆਂ ਲਈ ਯੋਗ ਉਮੀਦਵਾਰਾਂ ਦੀ ਕੀਤੀ ਜਾਵੇਗੀ ਰੋਜ਼ਗਾਰ ਲਈ ਚੋਣ
  • ਵੱਧ ਤੋਂ ਵੱਧ ਉਮੀਦਵਾਰ ਲੈਣ ਰੋਜ਼ਗਾਰ ਕੈਂਪ ਦਾ ਲਾਹਾ-ਜਿ਼ਲ੍ਹਾ ਰੋਜ਼ਗਾਰ ਅਫ਼ਸਰ

ਮੋਗਾ, 3 ਜੁਲਾਈ : ਜਿ਼ਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਇੱਕ ਰੋਜ਼ਗਾਰ ਕੈਂਪ 6 ਜੁਲਾਈ 2023 ਨੂੰ ਸਵੇਰੇ 10 ਵਜੇ ਰੋਜ਼ਗਾਰ ਬਿਊਰੋ ਦੇ  ਦਫ਼ਤਰ ਵਿਖੇ ਹੀ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਰੋਜ਼ਗਾਰ ਕੈਂਪ ਵਿੱਚ ਸਫਿਵਟ ਸਕਿਉਰਿਟੀਜ਼ ਪ੍ਰਾਈਵੇਟ ਲਿਮ. ਕੰਪਨ ਲੁਧਿਆਣਾ ਵੱਲੋਂ ਸਕਿਉਰਿਟੀ ਗਾਰਡਾਂ (ਸਿਵਲ ਤੇ ਐਕਸ ਆਰਮੀ),  ਸਕਿਉਰਿਟੀ ਸੁਪਰਵਾਈਜ਼ਰਾਂ ਦੀ ਚੋਣ ਕੀਤੀ ਜਾਣੀ ਹੈ। ਸਕਿਉਰਿਟੀ ਗਾਰਡ ਨੂੰ 12500 ਰੁਪਏ ਅਤੇ ਸਕਿਉਰਿਟੀ ਸੁਪਰਵਾਈਜ਼ਰ ਨੂੰ 15600 ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਸਕਿਉਰਿਟੀ ਗਾਰਡ ਆਸਾਮੀ ਲਈ ਉਮੀਦਵਾਰ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ, ਉਮਰ 22 ਤੋਂ 45 ਸਾਲ, ਕੱਦ 5 ਫੁੱਟ 7 ਇੰਚ ਅਤੇ ਭਾਰ 65 ਕਿੱਲੋ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਸਕਿਉਰਿਟੀ ਸੁਪਰਵਾਈਜ਼ਰ ਆਸਾਮੀ ਲਈ ਉਮੀਦਵਾਰ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ, ਉਮਰ 55 ਸਾਲ ਤੱਕ, ਕੱਦ 5 ਫੁੱਟ 7 ਇੰਚ ਅਤੇ ਭਾਰ 65 ਕਿੱਲੋ ਹੋਣਾ ਚਾਹੀਦਾ ਹੈ। ਇਹ ਆਸਾਮੀਆਂ ਮੋਗਾ ਵਿਖੇ ਹੀ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਜਿ਼ਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਦੀ ਚਨਾਬ-ਜੇਹਲਮ ਬਿਲਡਿੰਗ, ਤੀਜੀ ਮੰਜਿ਼ਲ ਵਿਖੇ ਸਥਿਤ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਿਹੜੇ ਜਿਹੜੇ ਪ੍ਰਾਰਥੀ ਯੋਗਤਾਵਾਂ ਪੂਰੀਆਂ ਕਰਦੇ ਹਨ ਅਤੇ ਇਨ੍ਹਾਂ ਆਸਾਮੀਆਂ ਉੱਪਰ ਕੰਮ ਕਰਨ ਦੇ ਚਾਹਵਾਨ ਹਨ ਉਹ ਆਪਣਾ ਰਿਜਊਮ  ਅਤੇ ਹੋਰ ਜਰੂਰੀ ਦਸਤਾਵੇਜ਼ ਲੈ ਕੇ ਮਿਤੀ 6 ਜੁਲਾਈ ਨੂੰ ਸਵੇਰੇ 10 ਵਜੇ ਰੋਜ਼ਗਾਰ ਬਿਊਰੋ ਦਫ਼ਤਰ ਮੋਗਾ ਵਿਖੇ ਪਹੁੰਚਣ ਨੂੰ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਦੇ ਚਾਹਵਾਨ 6239266860 ਉੱਪਰ ਸੰਪਰਕ ਵੀ ਕਰ ਸਕਦੇ ਹਨ। ਜਿ਼ਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਨੇ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਇਸ ਰੋਜ਼ਗਾਰ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ।