ਚੱਕ ਭਾਈ ਕਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਹੋਈ ਚੋਣ

  • ਸਮੁੱਚੇ ਨਗਰ ਦੇ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਏਗੀ ਨਵੀਂ ਕਮੇਟੀ : ਪ੍ਰਧਾਨ ਬਲਵਿੰਦਰ ਸਿੰਘ

ਰਾਏਕੋਟ, 15 ਅਪ੍ਰੈਲ ((ਚਮਕੌਰ ਸਿੰਘ ਦਿਓਲ) :  ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ ਪਾ.ਛੇਵੀਂ ਪਿੰਡ ਚੱਕ ਭਾਈ ਕਾ ਦੀ ਲੋਕਲ ਪ੍ਰਬੰਧਕ ਕਮੇਟੀ ਦੀ ਚੋਣ ਨਗਰ ਨਿਵਾਸੀਆ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ। ਇਸ ਤੋਂ ਪਹਿਲਾਂ ਪ੍ਰਧਾਨ ਕਿਰਪਾਲ ਸਿੰਘ ਨੰਬਰਦਾਰ ਦੀ ਅਗਵਾਈ ਵਾਲੀ ਕਮੇਟੀ ਨੇ ਲਗਭਗ ਲਗਾਤਾਰ 13 ਸਾਲ ਗੁਰੂ ਘਰ ਦੀ ਸੇਵਾ ਤਨਦੇਹੀ ਨਾਲ ਨਿਭਾਈ ਨੂੰ ਸੇਵਾਮੁਕਤ ਹੋਣ ਉਪਰੰਤ ਸਮੁੱਚੀ ਨਵੀਂ ਚੁਣੀ ਕਮੇਟੀ ਨੇ ਸਿਰੋਪਾਓ ਭੇਟ ਕਰਕੇ ਮਾਣ ਸਤਿਕਾਰ ਕੀਤਾ। ਇਸ ਨਵੀਂ ਗਠਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪ੍ਰਧਾਨ ਬਲਵਿੰਦਰ ਸਿੰਘ ਸਾਬਕਾ ਪੰਚ, ਸੀਨੀ.ਮੀਤ ਪ੍ਰਧਾਨ ਬਲਵੀਰ ਸਿੰਘ ਸਿੱਧੂ, ਮੀਤ ਪ੍ਰਧਾਨ ਅਮਰਜੀਤ ਸਿੰਘ ਰਾਏ, ਖਜ਼ਾਨਚੀ ਬਲਵਿੰਦਰ ਸਿੰਘ ਦੀਸ਼ਾ,ਸਹਿ-ਖ਼ਜ਼ਾਨਚੀ ਸੁਖਵੰਤ ਸਿੰਘ ਹੇਹਰ,ਸੈਕਟਰੀ ਸੋਹਣਜੀਤ ਸਿੰਘ ਚੀਮਾਂ,ਗੁਰਪ੍ਰੀਤ ਸਿੰਘ ਰਾਏ, ਅਮਰੀਕ ਸਿੰਘ ਰਾਜ, ਨਛੱਤਰ ਸਿੰਘ, ਹਰਮਿੰਦਰ ਸਿੰਘ, ਅਵਤਾਰ ਸਿੰਘ ਗੋਗਾ,ਗੁਰਨਾਮ ਸਿੰਘ, ਕਰਮਜੀਤ ਸਿੰਘ, ਪਿਸ਼ੌਰਾ ਸਿੰਘ, ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ, ਮਨਜੀਤ ਸਿੰਘ ਹੇਹਰ,ਗੁਰਚਰਨ ਸਿੰਘ, ਜੋਗਿੰਦਰ ਸਿੰਘ ਝਾਂਸਲ, ਤੇਜਵੰਤ ਸਿੰਘ ਸਾਬਕਾ ਸਰਪੰਚ ਮੈਂਬਰ ਚੁਣੇ ਗਏ ਅਤੇ ਇਸ ਸਮੇਂ ਪ੍ਰਧਾਨ ਸਾਧੂ ਸਿੰਘ ਰਾਏ, ਹਰਬਖਸ਼ੀਸ਼ ਸਿੰਘ ਰਾਏ, ਬਾਬਾ ਕੁਲਵੰਤ ਸਿੰਘ ਕੰਤਾ, ਮੇਜਰ ਸਿੰਘ ਚਹਿਲ, ਸੁਖਦੇਵ ਸਿੰਘ ਹੇਹਰ, ਕਰਮਜੀਤ ਸਿੰਘ ਰਾਏ, ਗੁਰਮੀਤ ਸਿੰਘ ਰੰਧਾਵਾ, ਹਰਪ੍ਰੀਤ ਸਿੰਘ, ਕਿਰਪਾਲ ਸਿੰਘ ਸਿੱਧੂ,ਗਿੰਦਾ ਚਹਿਲ, ਗ੍ਰੰਥੀ ਜਸਪਾਲ ਸਿੰਘ, ਕਾਲਾ ਸਿੰਘ ਸਿੱਧੂ, ਗੁਰਤੇਜ ਸਿੰਘ ਚਹਿਲ, ਮੱਘਰ ਸਿੰਘ, ਹਰਜਿੰਦਰ ਸਿੰਘ ਰਾਏ ਆਦਿ ਆਗੂ ਹਾਜ਼ਰ ਸਨ।