ਏਕ ਸ਼ਾਮ ਖਾਟੂ ਕੇ ਨਾਮ” 6ਵਾਂ ਸ਼੍ਰੀ ਸ਼ਿਆਮ ਕੀਰਤਨ 15 ਨੂੰ ਮੰਡੀਂ ਮੁੱਲਾਂਪੁਰ ਦਾਖਾ ਵਿਖੇ

  • 14 ਅਪਰੈਲ ਨੂੰ ਸ਼ਹਿਰ ਅੰਦਰ ਕੱਢੀ ਜਾਵੇਗੀ ਨਿਸ਼ਾਨ ਯਾਤਰਾ - ਸੇਵਾ ਮੰਡਲ 

ਮੁੱਲਾਂਪੁਰ ਦਾਖਾ, 11 ਅਪ੍ਰੈਲ (ਸਤਵਿੰਦਰ  ਸਿੰਘ ਗਿੱਲ) ‘‘ਏਕ ਸ਼ਾਮ ਖਾਟੂ ਜੀ ਕੇ ਨਾਮ’’ 6ਵਾਂ ਦੋ ਰੋਜਾਂ ਧਾਰਮਿਕ ਸਮਾਗਮ ਮੰਡੀ ਮੁੱਲਾਂਪੁਰ ਦਾਖਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸ਼੍ਰੀ ਸ਼ਿਆਮ ਸੇਵਾ ਮੰਡਲ ਮੁੱਲਾਂਪੁਰ ਦੇ ਸੇਵਾਦਾਰ ਮੋਹਿਤ ਗੋਇਲ, ਆਸ਼ੂ ਗਰਗ, ਨਿਤਿਨ ਬਾਂਸ਼ਲ, ਨਿਸ਼ਾਂਤ ਅਰੋੜਾ, ਰੋਹਿਨ ਅਰੋੜਾ, ਆਸ਼ੂ ਬਾਂਸਲ, ਤਰੁਣ ਕੁਮਾਰ ਜਿੰਦਲ, ਰਮੇਸ਼ ਜੈਨ ਨੇ ਪੈ੍ਰੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੰਦਿਆ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ’ਤੇ ਚੱਲ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ 14 ਅਪ੍ਰੈਲ ਨੂੰ ਸ਼ਹਿਰ ਅੰਦਰ ਨਿਸ਼ਾਨ ਯਾਤਰਾ ਕੱਢੀ ਜਾਵੇਗੀ ਜੋ ਸ਼ਿਵ ਮੰਦਿਰ ਤੋਂ ਸ਼ੁਰੂ ਹੋ ਕੇ ਮੁੱਖ ਚੌਂਕ, ਰਾਏਕੋਟ ਰੋਡ, ਪੁਰਾਣੀ ਮੰਡੀਂ ਸੀਤਲਾ ਮਾਤਾ ਮੰਦਿਰ ਵਿਖੇ ਸਮਾਪਤ ਹੋਵੇਗੀ। ਸਰਧਾਲੂਆਂ ਲਈ ਨਿਸ਼ਾਨ ਝੰਡੇ ਵੰਡੇ ਜਾਣਗੇ। ਇਸ ਯਾਤਰਾ ਦੌਰਾਨ ਸੱਤਾ ਜਗਰਾਓ ਵਾਲੇ ਦੀ ਭਜਨ ਮੰਡਲੀਂ ਬਾਬਾ ਖਾਟੂ ਸ਼ਿਆਮ ਜੀ ਦਾ ਗੁਣਗਾਨ ਕਰਨਗੇ। 15 ਅਪ੍ਰੈਲ ਨੂੰ ਜਗਰਾਓ ਰੋਡ ’ਤੇ ਸਥਿਤ ਗੋਲਡਨ ਕੈਸ਼ਲ ਵਿਖੇ ਸ਼੍ਰੀ ਸ਼ਿਆਮ ਕੀਰਤਨ ਦਰਬਾਰ ਸ਼ਾਮੀ 7 ਵਜੇ ਤੋਂ ਰਾਤੀ 11 ਵਜੇ ਤੱਕ ਸਜਾਇਆ ਜਾਵੇਗਾ ਜਿਸ ਵਿੱਚ ਵਿਸ਼ਾਲ ਗੋਇਲ ਧੂਰੀ ਵਾਲੇ ਰੇਸ਼ਮੀ ਸ਼ਰਮਾ ਸਮਸਤੀਪੁਰ ਵਾਲੇ ਆਪਣੇ ਭਜਨਾਂ ਨਾਲ ਭਗਤਾਂ ਨੂੰ ਮੰਤਰ ਮੁਗਧ ਕਰਨਗੇ। ਅਲੌਕਿਕ ਸ਼ਿੰਗਾਰ ਅਤੇ ਅਦਭੁਤ ਦਰਬਾਰ ਦੇਖਣਯੋਗ ਹੋਵੇਗਾ ਅਤੇ ਛੱਪਣ ਭੋਗ ਲਗੇਗਾ। ਅਖੰਡ ਜਯੋਤੀ ਪ੍ਰਚੰਡ ਹੋਵੇਗੀ ਅਤੇ ਅਤਰ ਕੇਸਰ ਤੇ ਫੁੱਲਾਂ ਦੀ ਵਰਖਾ ਹੋਵੇਗੀ ਅਤੇ ਅਤੁੱਟ ਭੰਡਾਰਾ ਵਰਤੇਗਾ। ਸਮੂਹ ਭਗਤਾਂ ਨੂੰ ਅਪੀਲ ਹੈ ਕਿ ਸਮੇਂ ਸਿਰ ਪੁੱਜ ਕੇ ਸ਼੍ਰੀ ਖਾਟੂ ਸ਼ਿਆਮ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰੋ। ਇਸ ਮੌਕੇ ਸੱਜਣ ਬਾਂਸਲ, ਗੁਲਸ਼ਨ ਬਾਂਸਲ, ਰਾਜ ਕੁਮਾਰ, ਲਵਕੇਸ਼ ਬਾਂਸਲ ਅਤੇ ਦੀਪਕ ਅਗਰਵਾਲ ਸਮੇਤ ਹੋਰ ਵੀ ਹਾਜਰ ਸਨ।