ਮਾਲਵੇ ਦੀ ਸਿਆਸਤ ਚ ਭੂਚਾਲ, ਕਾਂਗਰਸ ਨੂੰ ਝਟਕਾ, ਮੰਗਤ ਰਾਏ ਬਾਂਸਲ ਭਾਜਪਾ ਚ ਸ਼ਾਮਲ

  • ਵਿਜੈ ਰੁਪਾਨੀ, ਨਿਵਾਸ਼ਨੂ, ਜਾਖੜ, ਕਾਲੀਆ, ਚੁੱਘ, ਅਸ਼ਵਨੀ, ਨੇ ਕੀਤਾ ਸਵਾਗਤ

ਬੁਢਲਾਡਾ 14 ਮਾਰਚ : ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਮਿਲ ਰਹੇ ਭਰਵੇ ਸਹਿਯੋਗ ਦੇ ਚਲਦਿਆਂ ਅੱਜ ਮਾਲਵਾ ਹਲਕੇ ਦੇ ਲੋਕ ਸਭਾ ਬਠਿੰਡਾ ਦੇ ਹਰਮਨ ਪਿਆਰੇ ਅਤੇ ਦਿੱਗਜ ਨੇਤਾ, ਅੱਗਰਵਾਲ ਸਮਾਜ ਦੇ ਆਗੂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ ਜਿਸ ਨਾਲ ਕਾਂਗਰਸ ਨੂੰ ਭਾਰੀ ਝਟਕਾ ਲੱਗਿਆ ਹੈ। ਇਸ ਮੌਕੇ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੈ ਰੁਪਾਨੀ ਨੇ ਮੰਗਤ ਰਾਏ ਬਾਂਸਲ ਨੂੰ ਭਾਜਪਾ ਚ ਸ਼ਾਮਲ ਕਰਦਿਆਂ ਸੁਆਗਤ ਕੀਤਾ ਗਿਆ। ਇਸ ਮੌਕੇ ਤੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਪਾਰਟੀ ਦੇ ਕੇਂਦਰੀ ਜਨਰਲ ਸਕੱਤਰ ਤਰੁਣ ਚੁੱਘ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾਂ, ਸ਼੍ਰੀ ਨਿਵਾਸ਼ਨੂ, ਪੰਜਾਬ ਮਹਿਲਾ ਪ੍ਰਧਾਨ ਜੈਇੰਦਰ ਕੌਰ, ਹਰਜੀਤ ਸਿੰਘ ਗਰੇਵਾਲ ਹਾਜਰ ਸਨ। ਇਸ ਤੋਂ ਪਹਿਲਾ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਮਾਲਵੇ ਦੀ ਸਿਆਸਤ ਵਿੱਚ ਲੋਕ ਸਭਾ ਹਲਕਾ ਬਠਿੰਡਾ ਅੰਦਰ ਮੰਗਤ ਰਾਏ ਬਾਂਸਲ ਦਾ ਭਾਜਪਾ ਚ ਸ਼ਾਮਲ ਹੋਣ ਕਾਰਨ ਭਾਜਪਾ ਨੂੰ ਕਾਫੀ ਲਾਭ ਮਿਲੇਗਾ, ਕਿਉਂਕਿ ਸ਼੍ਰੀ ਬਾਂਸਲ ਕਾਂਗਰਸ ਪਾਰਟੀ ਅੰਦਰ ਲੋਕ ਸਭਾ ਹਲਕੇ ਦੇ ਵਿਧਾਨ ਸਭਾ ਹਲਕਾ ਤੋਂ ਜਿੱਥੇ ਬੁਢਲਾਡਾ ਤੋਂ ਵਿਧਾਇਕ ਰਹਿ ਚੁੱਕੇ ਹਨ ਉਥੇ ਵਿਧਾਨ ਸਭਾ ਹਲਕਾ ਮਾਨਸਾ ਅਤੇ ਮੌੜ ਤੋਂ ਵੀ ਕਾਂਗਰਸੀ ਉਮੀਦਵਾਰ ਵਜੋਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ। ਇਸ ਤੋਂ ਪਹਿਲਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਵੀ ਬਤੌਰ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਜੋਂ ਵੀ ਚੋਣ ਲੜ ਚੁੱਕੇ ਹਨ ਜਿੱਥੇ ਉਨ੍ਹਾਂ ਨੇ ਸੰਗਰੂਰ ਹਲਕੇ ਤੋਂ 65000 ਤੋਂ ਵੱਧ ਵੋਟ ਪ੍ਰਾਪਤ ਕੀਤੀ ਸੀ। ਮਾਲਵਾ ਖੇਤਰ ਅੰਦਰ ਸ਼੍ਰੀ ਬਾਂਸਲ ਦਾ ਹਿੰਦੂ ਸਮਾਜ ਵਿੱਚ ਕਾਫੀ ਪ੍ਰਭਾਵ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਧਰਮਪਤਨੀ ਡਾ. ਮਨੋਜ ਮੰਜੂ ਬਾਂਸਲ ਵੀ ਜਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੀ ਪ੍ਰਧਾਨ ਰਹਿ ਚੁੱਕੇ ਹਨ। ਕਾਂਗਰਸ ਪਾਰਟੀ ਅੰਦਰ ਵੱਖ ਵੱਖ ਅਹੁੱਦਿਆਂ ਤੇ ਕੰਮ ਕਰਦਿਆਂ ਬਾਂਸਲ ਪਰਿਵਾਰ ਜਮੀਨੀ ਪੱਧਰ ਤੇ ਲੋਕਾਂ ਨਾਲ ਜੁੜੇ ਹੋਏ ਹਨ। ਅੱਜ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਣ ਦੀ ਜਿਉਂ ਹੀ ਲੋਕ ਸਭਾ ਹਲਕੇ ਅੰਦਰ ਪਹੁੰਚੀ ਤਾਂ ਭਾਜਪਾ ਵਰਕਰਾਂ ਅਤੇ ਬਾਂਸਲ ਸਮਰਥਕਾਂ ਚ ਭਾਰੀ ਖੁਸ਼ੀ ਵੇਖਣ ਨੂੰ ਮਿਲ ਰਹੀ ਸੀ। ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ, ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਜਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਦੌਦੜਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਕੋਹਲੀ, ਰਾਜ ਕੁਮਾਰ ਬੀਰੋਕੇ, ਕੌਂਸਲਰ ਪ੍ਰੇਮ ਗਰਗ, ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਸੁਖਦਰਸ਼ਨ ਸ਼ਰਮਾਂ, ਅੱਗਰਵਾਲ ਸਭਾ ਦੇ ਚਿਰੰਜੀ ਲਾਲ ਜੈਨ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।