ਸਵੱਛਤਾ ਪੰਦਰਵਾੜੇ ਦੌਰਾਨ ਦੀਵਾਰਾਂ ਤੇ ਪੇਟਿੰਗਾਂ ਰਾਹੀਂ ਸਵੱਛਤਾ ਦਾ ਦਿੱਤਾ ਜਾ ਰਿਹੈ ਸੁਨੇਹਾ

ਫਾਜ਼ਿਲਕਾ, 20 ਜੂਨ : ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਵਨੀਤ ਕੌਰ ਵੱਲੋਂ ਸ਼ੁਰੂ ਕੀਤੇ ਸਵੱਛਤਾ ਪੰਦਰਵਾੜੇ ਤਹਿਤ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਲਗਾਤਾਰ ਗਤੀਵਿਧੀਆਂ ਜਾਰੀ ਹਨ।ਇਸ ਪੰਦਰਵਾੜੇ ਦੌਰਾਨ ਸ਼ਹਿਰ ਨੂੰ ਸਾਫ—ਸੁਥਰਾ ਰੱਖਣ, ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸਾਂਭ—ਸੰਭਾਲ ਕਰਨ, ਸ਼ਹਿਰ ਦੀਆਂ ਦੀਵਾਰਾਂ ਨੂੰ ਪੇਟਿੰਗ ਰਾਹੀਂ ਚਮਕਾਉਣ, ਗਿਲਾ—ਸੁੱਕਾ ਕੂੜਾ ਵੱਖਰਾ—ਵੱਖਰਾ ਦੇਣ ਅਤੇ ਕੁੜੇ ਨੂੰ ਡਸਟਬਿਨਾ ਅੰਦਰ ਸੁਟਣ ਤਹਿਤ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਤੀਵਿਧੀਆਂ ਦੀ ਲੜੀ ਤਹਿਤ ਸਿਵਲ ਲਾਈਨ ਏਰੀਆ ਵਿਖੇ ਦੀਵਾਰਾਂ *ਤੇ ਪੇਟਿੰਗ ਕੀਤੀ ਗਈ ਜਿਸ ਵਿਚ ਕੂੜਾ ਇਧਰ—ਉਧਰ ਸੁਟਣ *ਤੇ ਜੁਰਮਾਨੇ ਸਬੰਧੀ ਦਰਸ਼ਾਇਆ ਗਿਆ ਹੈ। ਇਸ ਤੋਂ ਇਲਾਵਾ ਸ਼ੁੱਧ ਤੇ ਬਿਮਾਰੀਆਂ ਮੁਕਤ ਵਾਤਾਵਰਣ ਦੀ ਪ੍ਰਾਪਤੀ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਪ੍ਰਤੀ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਸਾਫ—ਸੁਥਰਾ ਰੱਖਣਾ ਸਾਡਾ ਸਭ ਦਾ ਫਰਜ ਬਣਦਾ ਹੈ। ਇਸ ਲਈ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ ਅਸੀਂ ਵਿਭਾਗ ਦੀਆਂ ਗਤੀਵਿਧੀਆਂ ਵਿਚ ਵਧ ਤੋਂ ਵੱਧ ਸਹਿਯੋਗ ਦੇਈਏ।ਉਨ੍ਹਾਂ ਕਿਹਾ ਕਿ ਨਗਰ ਵਾਸੀ ਗਿੱਲਾ ਤੇ ਸੁੱਕਾ ਕੂੜਾ ਵੱਖਰਾ—ਵੱਖਰਾ ਰੱਖਣ ਅਤੇ ਕੁੜਾ ਚੁੱਕਣ ਵਾਲੇ ਰੇਹੜੀ ਚਾਲਕਾਂ ਨੂੰ ਅਲਗ—ਅਲਗ ਹੀ ਜਮ੍ਹਾਂ ਕਰਵਾਉਣ। ਇਹ ਮੁਹਿੰਮ ਕਾਰਜ ਸਾਧਕ ਅਫਸਰ ਸ੍ਰੀ ਮੰਗਤ ਕੁਮਾਰ ਦੇ ਦਿਸ਼ਾ—ਨਿਰਦੇਸ਼ਾ ਤਹਿਤ ਸੀ.ਐਸ.ਆਈ. ਨਰੇਸ਼ ਖੇੜਾ, ਐਸ.ਆਈ. ਜਗਦੀਪ ਸਿੰਘ, ਸੀ.ਐਫ. ਪਵਨ ਕੁਮਾਰ, ਗੁਰਵਿੰਦਰ ਸਿੰਘ ਤੇ ਸਵਛ ਭਾਤਰ ਮਿਸ਼ਨ ਦੀ ਟੀਮ ਹੇਠਾਂ ਚਲਾਈ ਜਾ ਰਹੀ ਹੈ।