ਦੋਰਾਹਾ ਸੰਘਣੀ ਧੁੰਦ ਕਾਰਨ ਹਾਦਸਾ ਵਾਪਰਿਆ, ਮਜ਼ਦੂਰਾਂ ਨਾਲ ਭਰੀ ਬੱਸ ਸੜਕ 'ਤੇ ਖੜ੍ਹੇ ਸਰੀਏ ਨਾਲ ਭਰੇ ਟਰੱਕ ਨਾਲ ਟਕਰਾਈ।

  • - ਹਾਦਸੇ  'ਚ ਇਕ ਔਰਤ ਮੌਤ, 15 ਲੋਕ ਗੰਭੀਰ ਜ਼ਖਮੀ

ਦੋਰਾਹਾ, 19 ਫ਼ਰਵਰੀ : ਦੋਰਾਹਾ ਦੇ ਗੁਰਦੁਆਰਾ ਮੰਜੀ ਸਾਹਿਬ ਨੇੜੇ ਅੱਜ ਐਤਵਾਰ ਨੂੰ ਸੰਘਣੀ ਧੁੰਦ ਕਾਰਨ ਹਾਦਸਾ ਵਾਪਰਿਆ। ਇੱਥੇ ਫ਼ੈਕਟਰੀ ਦੇ ਮਜ਼ਦੂਰਾਂ ਨਾਲ ਭਰੀ ਬੱਸ ਸੜਕ 'ਤੇ ਖੜ੍ਹੇ ਸਰੀਏ ਨਾਲ ਭਰੇ ਟਰੱਕ ਨਾਲ ਟਕਰਾ ਗਈ। ਹਾਦਸਾ ਹੁੰਦੇ ਹੀ ਚੀਕ-ਚਿਹਾੜਾ ਪੈ ਗਿਆ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਜ਼ਖਮੀਆਂ ਨੂੰ ਬੱਸ 'ਚੋਂ ਬਾਹਰ ਕੱਢਣਾ ਸ਼ੁਰੂ ਕੀਤਾ। ਇਸ 'ਚ ਇਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ 15 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਖੰਨਾ ਦੇ ਹਸਪਤਾਲ ਲਿਜਾਇਆ ਗਿਆ ਹੈ। ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਣ ਵਾਲੇ ਰਾਹਗੀਰ ਨੇ ਦੱਸਿਆ ਕਿ ਹਾਦਸਾ ਬਹੁਤ ਦਰਦਨਾਕ ਸੀ। ਟਰੱਕ ‘ਚ ਲੱਦੇ ਸਰੀਏ ਬੱਸ ਦੇ ਅੰਦਰ ਵੜੇ ਹੋਏ ਸਨ। ਉਹ ਰਸਤੇ ਤੋਂ ਜਾ ਰਿਹਾ ਸੀ ਕਿ ਉਦੋਂ ਹੀ ਬੱਸ ਦੇ ਅੰਦਰੋਂ ਲੋਕਾਂ ਦੀ ਆਵਾਜ਼ ਸੁਣਾਈ ਦਿੱਤੀ। ਇਸ 'ਤੇ ਉਹ ਬੱਸ ਦੇ ਨੇੜੇ ਪਹੁੰਚਿਆ, ਜਿੱਥੇ ਲੋਕ ਖੂਨ ਨਾਲ ਲੱਥਪੱਥ ਪਏ ਸਨ।ਉਸਨੇ ਹੋਰ ਲੋਕਾਂ ਨੂੰ ਮਦਦ ਲਈ ਬੁਲਾਇਆ ਅਤੇ ਜ਼ਖਮੀਆਂ ਨੂੰ ਬਚਾਇਆ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਨਾਮਕ ਨੌਜਵਾਨ ਜੋ ਕਿ ਬੀਜਾ ਦਾ ਰਹਿਣ ਵਾਲਾ ਹੈ, ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ। ਸਰੀਏ ਨਾਲ ਲੱਦਿਆ ਇਹ ਟਰੱਕ ਦੇਰ ਰਾਤ ਤੋਂ ਸੜਕ 'ਤੇ ਖੜ੍ਹਾ ਸੀ।