ਖੇਤੀ ਮਸ਼ੀਨਰੀ ਸਬਸਿਡੀ ਤੇ ਦੇਣ ਲਈ ਸਮੈਮ ਸਕੀਮ ਅਧੀਨ ਡਰਾਅ ਕੱਢਿਆ

ਫ਼ਰੀਦਕੋਟ 28 ਫ਼ਰਵਰੀ : ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਖੇਤੀਬਾੜੀ ਵਿਭਾਗ ਵਲੋਂ ਸਬਮਿਸ਼ਨ ਆਨ ਐਗਰੀਕਲਚਰ ਮੈਕਾਨਾਈਜੇਸ਼ਨ ਸਕੀਮ ਅਧੀਨ ਵੱਖ ਵੱਖ ਤਰਾਂ ਦੀ ਨਵੀਨਤਮ ਖੇਤੀ ਮਸ਼ੀਨਰੀ ਉਪਦਾਨ ਤੇ ਮੁਹੱਇਆ ਕਰਵਾਉਣ ਲਈ ਸ੍ਰੀ ਨਰਭਿੰਦਰ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ) ਫਰੀਦਕੋਟ ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਕਾਰਜ਼ਕਰਨੀ ਕਮੇਟੀ ਦੀ ਮੌਜੂਦਗੀ ਵਿੱਚ ਕੰਪਿਊਰਾਈਜ਼ਡ ਰੈਡਮਾਈਜੇਸ਼ਨ ਰਾਹੀਂ ਡਰਾਅ ਕੱਢਿਆ ਗਿਆ। ਮੀਟਿੰਗ ਦੌਰਾਨ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਦੱਸਿਆ ਕਿ ਸਮੈਮ ਸਕੀਮ 60% ਭਾਰਤ ਸਰਕਾਰ ਅਤੇ 40% ਪੰਜਾਬ ਸਰਕਾਰ ਦੀ ਸਹਾਇਤਾ ਨਾਲ ਲਾਗੂ ਕੀਤੀ ਜਾਣੀ ਹੈ ਅਤੇ ਇਸ ਸਕੀਮ ਅਧੀਨ ਨਿੱਜ਼ੀ ਕਿਸਾਨ, ਰਜਿਸਟਰਡ ਕਿਸਾਨ ਗਰੁੱਪ, ਸਹਿਕਾਰੀ ਸਭਾਵਾਂ ਅਤੇ ਪੰਚਾਇਤਾ ਵਲੋਂ agrimachinerypb.com ਪੋਰਟਲ ਤੇ ਆਨਲਾਈਨ ਕੁਲ 1227 ਦਰਖਾਸਤਾਂ ਪ੍ਰਾਪਤ ਹੋਈਆਂ ਹਨ, ਜਿਸ ਅਧੀਨ ਚੁਣੇ ਗਏ ਲਾਭਪਾਤਰੀਆਂ ਨੂੰ 40% ਅਤੇ 50% ਦੀ ਦਰ ਨਾਲ ਸਬਸਿਡੀ ਮੁਹੱਇਆ ਕਰਵਾਉਣ ਲਈ ਸਪੈਸ਼ਿਲ ਕੰਪੋਨੈਂਟ ਲਈ 172.00 ਲੱਖ ਅਤੇ ਜਨਰਲ ਲਈ 15.85 ਲੱਖ ਬੱਜਟ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਚੁਣੇ ਗਏ ਲਾਭਪਾਤਰੀਆਂ ਨੂੰ ਦੋ ਦਿਨਾਂ ਵਿੱਚ ਮੰਨਜੂਰੀ ਜਾਰੀ ਕਰ ਦਿੱਤੀ ਜਾਵੇਗੀ। ਇਸ ਮੌਕੇ ਇੰਜ. ਹਰਚਰਨ ਸਿੰਘ, ਸਹਾਇਕ ਖੇਤੀਬਾੜੀ ਇੰਜੀਨੀਅਰ (ਟਿ.), ਡਾ. ਅਮਨਦੀਪ ਕੇਸ਼ਵ, ਪ੍ਰੋਜੈਕਟ ਡਾਇਰੈਕਟਰ, ਡਾ. ਆਰ. ਕੇ. ਸਿੰਘ, ਪ੍ਰੋਫੈਸਰ, ਕੇ.ਵੀ.ਕੇ., ਇੰਜ. ਅਕਸ਼ਿਤ ਜੈਨ, ਸਹਾਇਕ ਖੇਤੀਬਾੜੀ ਇੰਜਨੀਅਰ ਅਤੇ ਹੋਰ ਵੱਖ ਵੱਖ ਵਿਭਾਗਾ ਦੇ ਨੁਮਾਇੰਦੇ ਹਾਜ਼ਿਰ ਸਨ।