ਡਾ. ਗੁਰਮੇਲ ਸਿੰਘ ਵਲੋਂ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਚਾਰਜ ਸੰਭਾਲਿਆ

ਐਸ.ਏ.ਐਸ.ਨਗਰ, 3 ਜੁਲਾਈ : ਡਾ. ਗੁਰਮੇਲ ਸਿੰਘ ਨੇ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਅੱਜ ਚਾਰਜ ਸੰਭਾਲ ਲਿਆ ਹੈ। ਇਨ੍ਹਾਂ ਨੇ ਬਤੌਰ ਖੇਤੀਬਾੜੀ ਵਿਕਾਸ ਅਫਸਰ, ਜਿਲ੍ਹਾ ਹੁਸਿਆਰਪੁਰ ਵਿਖੇ ਮਿਤੀ 23 ਅਪ੍ਰੈਲ 1992 ਨੂੰ ਖੇਤੀਬਾੜੀ ਦੀਆਂ ਸੇਵਾਵਾ ਲਈ ਜੁਆਇੰਨ ਕੀਤਾ ਸੀ ਅਤੇ ਇਸ ਉਪਰੰਤ ਬਤੌਰ ਬਲਾਕ ਖੇਤੀਬਾੜੀ ਅਫਸਰ ਜਿਲ੍ਹਾ ਪਟਿਆਲਾ ਵਿਖੇ 5 ਸਾਲ ਅਤੇ ਦਫਤਰ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵਿਖੇ ਬਤੌਰ ਓ.ਐਸ.ਡੀ. ਕੰਮ ਕੀਤਾ ਹੈ। ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਬਲਾਕ ਡੇਰਾਬਸੀ ਅਤੇ ਮਾਜਰੀ ਵਿਖੇ ਇਨ੍ਹਾਂ ਨੇ  ਪਹਿਲਾਂ ਵੀ  ਲਗਭਗ ਪੰਜ ਸਾਲ ਕੰਮ ਕੀਤਾ ਹੈ, ਜਿਸ ਕਾਰਨ ਜਿਲ੍ਹੇ ਵਿੱਚ ਕਿਸਾਨਾਂ ਨਾਲ ਇਨ੍ਹਾਂ ਦਾ ਤਾਲਮੇਲ ਰਿਹਾ ਹੈ ਅਤੇ ਇਸ ਤਾਲਮੇਲ ਸਦਕਾ ਖੇਤੀਬਾੜੀ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਅਧੀਨ  ਜਿਲ੍ਹੇ ਦੇ ਕਿਸਾਨਾਂ ਨੂੰ ਲਾਭ ਦੇਣ  ਲਈ ਵੱਚਨਬੱਧਤਾ ਦਰਸਾਈ ਗਈ। ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਨੇ  ਕਿਸਾਨਾਂ ਨੂੰ ਉਚ ਮਿਆਰੀ ਖਾਦ, ਬੀਜ ਅਤੇ ਦਵਾਈਆਂ ਮੁਹੱਈਆ ਕਰਵਾਉਣ ਅਤੇ ਵਾਤਾਵਰਨ ਦੀ ਸੰਭਾਲ ਲਈ ਵਿਭਾਗ ਵੱਲੋਂ  ਲੋੜੀਂਦੀ ਮਸ਼ੀਨਰੀ  ਦਾ ਪ੍ਰਬੰਧ ਕਰਵਾਉਣ ਲਈ ਭਰੋਸਾ ਦਿਵਾਇਆ ।