ਡਾ. ਭੀਮ ਰਾਓ ਅੰਬੇਡਕਰ ਦੇ ਜਨਮਦਿਨ ਤੇ ਹਲਵਾਰਾ ਚ ਖੂਨਦਾਨ ਕੈੰਪ 14 ਅਪ੍ਰੈਲ ਨੂੰ 

ਰਾਏਕੋਟ, 10 ਅਪ੍ਰੈਲ (ਬਿੱਟੂ ਹਲਵਾਰਾ) : ਇਥੋਂ ਨੇਲੜੇ ਪਿੰਡ ਹਲਵਾਰਾ ਵਿਖ਼ੇ ਭਾਰਤੀ ਸੰਵਿਧਾਨ ਦੇ ਸਿਰਜਣਹਾਰ ਡਾ ਭੀਮ ਰਾਓ ਅੰਬੇਡਕਰ ਦੇ 133 ਵੇਂ ਜਨਮਦਿਨ ਨੂੰ ਸਮਰਪਿਤ ਨੌਜਵਾਨ ਸਭਾ ਵਲੋਂ ਪੰਜਵਾਂ ਖੂਨ ਕੈੰਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨੌਜਵਾਨ ਸਭਾ ਦੇ ਪ੍ਰਧਾਨ ਮਨਵੀਰ ਸਿੰਘ ਸੋਨੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਹਲਵਾਰਾ ਦੇ ਨੌਜਵਾਨਾਂ ਵਲੋਂ ਵਿਸ਼ਾਲ ਖੂਨਦਾਨ ਕੈੰਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਰਾਏਕੋਟ ਇਲਾਕੇ ਦੀ ਮਹਾਨ ਸਖ਼ਸੀਅਤ ਜਥੇਦਾਰ ਜਗਜੀਤ ਸਿੰਘ ਤਲਵੰਡੀ ਵਿਸ਼ੇਸ ਤੌਰ ਤੇ ਪਹੁੰਚ ਰਹੇ ਹਨ, ਨੌਜਵਾਨ ਸਭਾ ਵਲੋਂ ਇਲਾਕੇ ਦੇ ਸਮੂਹ ਨੌਜਵਾਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਖੂਨ ਦਾਨ ਕਰਕੇ ਆਪਣਾ ਯੋਗਦਾਨ ਪਾਓ ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮ ਸਿੰਘ ਲਵਲੀ,ਪ੍ਰਦੀਪ ਸਿੰਘ ਦੀਪ,ਸੰਦੀਪ ਸਿੰਘ ਫੌਜੀ,ਪ੍ਰਦੀਪ ਸਿੰਘ ਸਿੰਮਕ,ਰਘਵੀਰ ਸਿੰਘ,ਜਗਦੀਪ ਸਿੰਘ ਦੀਪੂ, ਰਣਜੀਤ ਸਿੰਘ, ਹਰਦੀਪ ਸਿੰਘ, ਮਨਦੀਪ ਸਿੰਘ, ਪ੍ਰਭਜੀਤ ਸਿੰਘ, ਸੁਖਦੇਵ ਸਿੰਘ ਸੁੱਖਾ ਆਦਿ ਹਾਜ਼ਰ ਸਨ।