ਡਾ. ਭੀਮ ਰਾਓ ਜੀ ਦਾ 132ਵਾਂ ਜਨਮ ਦਿਵਸ 14 ਅਪਰੈਲ ਨੂੰ ਮਨਾਇਆ ਜਾਵੇਗਾ : ਪ੍ਰਧਾਨ ਚੋਪੜਾ ਤੇ ਕਲੇਰ

ਮੁੱਲਾਂਪੁਰ ਦਾਖਾ, 06 ਅਪਰੈਲ (ਸਤਵਿੰਦਰ  ਸਿੰਘ ਗਿੱਲ) : ਮਨੁੱਖਤਾ ਦੇ ਮਸੀਹਾ, ਸੰਵਿਧਾਨ ਦੇ ਰਚੇਤਾ ਤੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ ਜੀ ਦਾ 132ਵਾਂ ਜਨਮ ਦਿਵਸ 14 ਅਪਰੈਲ ਦਿਨ ਸ਼ੁੱਕਰਵਾਰ ਨੂੰ ਡਾ. ਬੀ.ਆਰ ਅੰਬੇਡਕਰ ਭਵਨ ਮੰਡੀਂ ਮੁੱਲਾਂਪੁਰ ਦਾਖਾ ਵਿਖੇ ਮਨਾਇਆ ਜਾਵੇਗਾ। ਉਕਤ ਜਾਣਕਾਰੀ ਡਾ.ਬੀ.ਆਰ.ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਦਿਆਲ ਸਿੰਘ ਚੋਪੜਾ ਅਤੇ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਕਲੇਰ ਨੇ ਅੱਜ ਸੁਸਾਇਟੀ ਮੈਂਬਰਾਂ ਦੀ ਹੋਈ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰ ਮਨਪ੍ਰੀਤ ਸਿੰਘ ਇਆਲੀ ਹੋਣਗੇ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਪਿ੍ਰੰ. ਵਿਸ਼ਾਖਾ ਸਿੰਘ ਕਰਨਗੇ। ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਡਾ. ਕੇ.ਐੱਨ.ਐੱਸ.ਕੰਗ (ਹਲਕਾ ਇੰਚਾਰਜ ਆਮ ਆਦਮੀ ਪਾਰਟੀ), ਮਹਿਮਾਨ ਜਗਤਾਰ ਸਿੰਘ (ਮੈਨੇਜਰ ਐੱਫ.ਸੀ.ਆਈ ਰਿਟਾਇਡ) ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਹੋਣਹਾਰ ਤੇ ਹੁਸ਼ਿਆਰ 28 ਸਕੂਲਾਂ ਦੇ 78 ਵਿਦਿਆਰਥੀਆਂ ਨੂੰ 1 ਲੱਖ 56 ਹਜਾਰ ਦੀ ਨਗਦ ਵਜੀਫਾ ਰਾਸ਼ੀ ਤੇ ਕਾਪੀਆ ਆਦਿ ਵੰਡੀਆਂ ਜਾਣਗੀਆਂ। ਇਸ ਮੌਕੇ  ਸਾਬਕਾ ਜਿਲ੍ਹੇਦਾਰ ਬਲਦੇਵ ਸਿੰਘ ਕਲੇਰ ਜਨਰਲ ਸਕੱਤਰ, ਖਜਾਨਚੀ ਸੁਖਮਿੰਦਰ ਸਿੰਘ ਐੱਲ.ਆਈ.ਸੀ., ਮੀਤ ਪ੍ਰਧਾਨ ਨਿਰਮਲ ਸਿੰਘ (ਸਾਬਕਾ ਸਰਪੰਚ ਕੈਲਪੁਰ), ਮੀਤ ਪ੍ਰਧਾਨ  ਸੂਬੇਦਾਰ ਮੇਜਰ ਜਸਵੰਤ ਸਿੰਘ ਭੱਟੀ, ਸੰਯੁਕਤ ਸਕੱਤਰ ਪ੍ਰੀਤਮ ਸਿੰਘ (ਏ.ਐੱਸ.ਆਈ ਰਿਟਾਇਰਡ), ਪ੍ਰੈੱਸ ਸਕੱਤਰ ਪੱਤਰਕਾਰ ਮਲਕੀਤ ਸਿੰਘ ਭੱਟੀਆ, ਮੈਂਬਰ ਲਾਲ ਸਿੰਘ, ਡਾ. ਧਰਮਪਾਲ ਸਿੰਘ, ਬਲਜਿੰਦਰ ਸਿੰਘ ਪੱਪਾ ਸਮੇਤ ਹੋਰ ਵੀ ਹਾਜਰ ਸਨ।