ਪਿੰਡ ਸ਼ਲੇਮ ਸ਼ਾਹ ਵਿਚ ਬਣੀ ਸਰਕਾਰੀ ਗਊਸਾ਼ਲਾ ਵਿਚ 50 ਕੁਇੰਟਲ ਤੋਂ ਵਧੇਰੇ ਫੀਡ ਕੀਤੀ ਦਾਨ

  • ਡਿਪਟੀ ਕਮਿਸ਼ਨਰ ਵੱਲੋਂ ਦਾਨੀ ਸਜਨਾਂ ਨੂੰ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ

ਫਾਜਿ਼ਲਕਾ 16 ਜਨਵਰੀ : ਫਾਜਿ਼ਲਕਾ ਦੇ ਪਿੰਡ ਸ਼ਲੇਮ ਸ਼ਾਹ ਵਿਚ ਬਣੀ ਸਰਕਾਰੀ ਗਊਸਾ਼ਲਾ ਨੂੰ 50 ਕੁਇੰਟਲ ਤੋਂ ਵਧੇਰੇ ਦੀ ਫੀਡ ਦਾਨ ਕੀਤੀ ਗਈ। ਇਹ ਫੀਡ ਪੀਰ ਬਾਬਾ ਮੁਹੰਮਦ ਅਲੀ ਕਮੇਟੀ ਵੱਲੋਂ ਦਿੱਤੀ ਗਈ। ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਗਉਸ਼ਾਲਾ ਵਿਖੇ ਦਾਨ ਦੇਣ *ਤੇ ਦਾਨੀ ਸਜਨਾਂ ਦਾ ਧੰਨਵਾਦ ਪ੍ਰਗਟ ਕੀਤਾ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਊਸ਼ਾਲਾ ਵਿੱਚ ਗਊਆਂ ਦੇ ਬਿਹਤਰ ਰੱਖ ਰਖਾਵ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਦੀ ਦੇ ਮੌਸਮ ਵਿਚ ਗਉਆਂ ਨੂੰ ਠੰਡ ਤੋ ਬਚਾਉਣ ਲਈ ਵਧੇਰੇ ਧਿਆਨ ਦੇਣ ਦੀ ਜਰੂਰਤ ਹੁੰਦੀ ਹੈ ਤੇ ਸਹੀ ਮਾਤਰਾ ਵਿਚ ਖੁਰਾਕ ਦੀ ਲੋੜ ਹੁੰਦੀ ਹੈ। ਉਨ੍ਹਾਂ ਦਾਨੀ ਸਜਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਉਸ਼ਾਲਾ ਨੁੰ ਦਾਨ ਦੇਣ ਤਾਂ ਜੋ ਗਉਵੰਸ਼ ਦਾ ਹੋਰ ਸੁਚਾਰੂ ਢੰਗ ਨਾਲ ਸਾਂਭ-ਸੰਭਾਲ ਕੀਤੀ ਜਾ ਸਕੇ।