ਪੰਜਾਬ ਵਿੱਚ ਗੈਗਸਟਾਰਾਂ, ਗੁੰਡਿਆਂ, ਦੇਸ਼ ਧ੍ਰੋਹੀ ਤਾਕਤਾਂ ਦਾ ਦਬਦਬਾ ਦਿਨੋ ਦਿਨ ਵਧ ਰਿਹਾ ਹੈ : ਅਸ਼ਵਨੀ ਸ਼ਰਮਾ

ਮੋਹਾਲੀ, 10 ਜਨਵਰੀ : ਅੱਜ ਮੋਹਾਲੀ ਬੀ.ਜੇ ਪੀ. ਦੇ ਨਵਾਂ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ ਨੂੰ “ਵਿਧੀਵਤ ਜਿਮੇਵਾਰੀ ਸੌਂਪਣ “ ਦੇ ਪ੍ਰੋਗਰਾਮ ਵਿੱਚ ਮੋਹਾਲੀ ਪਹੁੰਚੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ। ਇੱਥੇ ਪਹੁੰਚਣ ਤੇ ਭਾਜਪਾ ਮੋਹਾਲੀ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ ਤੇ ਸਮੁੱਚੀ ਜਿਲਾ ਲੀਡਰਸ਼ਿਪ ਨੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਉਹਨਾ ਨਾਲ ਪਹੁੰਚੇ ਸੂਬਾ ਆਗੂਆਂ ਨੂੰ ਗੁਲਦਸਤੇ, ਦੁਸਾਲਾਂ ਦੇ ਕੇ ਸਵਾਗਤ ਕੀਤਾ। ਸ਼ੰਜੀਵ ਵਿਸ਼ਿਸ਼ਟ ਨੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸਮੁੱਚੀ ਲੀਡਰਸਿਪ ਨੂੰ ਵਿਸ਼ਵਾਸ ਦੁਆਇਆ ਕਿ ਉਹ ਮਿਲੀ ਹੋਈ ਜ਼ੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਜਿਲਾ ਮੋਹਾਲੀ ਭਾਜਪਾ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਜਪਾ ਵਰਕਰ ਆਉਣ ਵਾਲੀਆਂ ਸਥਾਨਿਕ ਤੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਨੂੰ ਘਰ ਘਰ ਤੱਕ ਪਹੁੰਚਾਉਣ। ਉਹਨਾਂ ਕਿਹਾ ਕਿ ਸਾਰੇ ਵਰਕਰ ਆਪਣੇ ਆਸ-ਪਾਸ , ਆਪਣੇ ਇਲਾਕੇ ਦੇ ਲੋਕਾਂ ਦੇ ਕੰਮ ਕਰਵਾਉਣ , ਉਹਨਾਂ ਦੇ ਮੁੱਦਿਆਂ ਨੂੰ ਪ੍ਰਸ਼ਾਸਨ , ਸਰਕਾਰ ਤੱਕ ਪਹੁੰਚਾਉਣ। ਅਗਰ ਸਰਕਾਰ, ਪ੍ਰਸ਼ਾਸਨ ਲੋਕਾਂ ਦੇ ਮਸਲੇ ਹੱਲ ਨਾ ਕਰੇ, ਲੋਕਾਂ ਦੀ ਗੱਲ ਨਾ ਸੁਣੇ ਤਾਂ ਲੋਕਾਂ ਦੇ ਕੰਮਾਂ ਲਈ ਧਰਨੇ ਪਰਦਰਸ਼ਨ ਕਰਨ ਤੋਂ ਗੁਰੇਜ਼ ਨਾ ਕਰਨ। ਇਸ ਤੋਂ ਬਾਅਦ ਅਸ਼ਵਨੀ ਸ਼ਰਮਾ ਨੇ ਪ੍ਰੈੱਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ਵਿੱਚ ਗੈਗਸਟਾਰਾਂ, ਗੁੰਡਿਆਂ, ਦੇਸ਼ ਧ੍ਰੋਹੀ ਤਾਕਤਾਂ ਦਾ ਦਬਦਬਾ ਦਿਨੋ ਦਿਨ ਵਧ ਰਿਹਾ ਹੈ । ਉਹਨਾਂ ਦੇ ਹੌਸਲੇ ਇੰਨੇ ਵਧੇ ਹੋਏ ਹਨ ਕਿ ਉਹਨਾਂ ਨੂੰ ਪੁਲਿਸ, ਸਰਕਾਰ, ਕਾਨੂੰਨ ਦਾ ਬਿਲਕੁਲ ਡਰ ਨਹੀਂ ਹੈ , ਸ਼ਰੇਆਮ ਸਾਡੇ ਬਹਾਦਰ ਪੁਲਿਸ ਮੁਲਾਜ਼ਮਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹਨ, ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ,ਜੋ ਬਹੁਤ ਹੀ ਮੰਦਭਾਗਾ ਹੈ। ਪੰਜਾਬ ਭਾਜਪਾ ਇਸ ਦੀ ਪੁਰ-ਜ਼ੋਰ ਨਿੰਦਾ ਕਰਦੀ ਹੈ। ਉਹਨਾ ਕਿਹਾ ਕਿ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ ।ਪੰਜਾਬ ਦੇ ਲੋਕ ਡਰੇ ਸਹਿਮੇ ਹੋਏ ਹਨ , ਡਰ ਇਸ ਕਦਰ ਤੱਕ ਵੱਧ ਗਿਆ ਹੈ ਕਿ ਲੋਕ ਆਪਣੇ ਨਿੱਜੀ ਗਹਿਣਿਆਂ ਨੂੰ ਪਹਿਨਣ ਤੋਂ ਪਰਹੇਜ਼ ਕਰਨ ਲੱਗ ਪਏ ਹਨ ।ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ , ਪੰਜਾਬ ਵਿੱਚ ਰੇਤੇ ਬਜਰੀ ਸਮੇਤ ਰੋਜ ਮਰਾ ਦੀਆਂ ਚੀਜ਼ਾਂ ਦੀਆਂ ਕੀਮਤਾਂ ਅਸ਼ਮਾਨ ਨੂੰ ਛੂਹ ਰਹੀਆਂ ਹਨ, ਪੰਜਾਬ ਵਿੱਚ ਆਮ ਲੋਕਾਂ ਲਈ ਘਰ ਬਣਾਉਣਾ ਸੁਪਨਾ ਬਣ ਕੇ ਰਹਿ ਗਿਆ ਹੈ ।ਉਹਨਾਂ ਕਿਹਾ ਆਮ ਆਦਮੀ ਪਾਰਟੀ ਨੇ ਲੋਕਾਂ ਵੱਡੇ ਵੱਡੇ , ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਅਤੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ।ਉਹਨਾਂ ਕਿਹਾ ਭਗਵੰਤ ਮਾਨ ਸਰਕਾਰ ਬਣਨ ਤੋਂ ਬਾਅਦ ਦਿਨੋ ਦਿਨ ਜੀਐਸਟੀ ਤੌ ਆਮਦਨੀ ਦਿਨੋ ਦਿਨ ਘੱਟ ਹੋ ਰਹੀ ਹੈ ।ਉਹਨਾਂ ਕਿਹਾ ਕਿ ਪੰਜਾਬ ਦੀ ਪ੍ਰਤੀ ਵਿਅਕਤੀ ਜੀਐਸਟੀ ਘਟਕੇ ਸਿਰਫ਼ 551 ਰਹਿ ਗਈ ਹੈ , ਜਦੋਕਿ ਸਾਡੇ ਗੁਆਂਢੀ ਸੂਬੇ ਹਰਿਆਣੇ ਦੀ ਵਧਕੇ 2356 ਰੁਪਏ ਹੋ ਗਈ ਹੈ ।ਉਹਨਾਂ ਕਿਹਾ ਕਿ ਪੰਜਾਬ ਦੀ ਅਰਥ ਵਿਵਸਥਾ ਦੀ ਹਾਲਤ ਦਿਨੋ ਦਿਨ ਖਰਾਬ ਹੋਣਾ ਬਹੁਤ ਚਿੰਤਾ ਦਾ ਵਿਸ਼ਾ ਹੈ , ਪਰ ਭਗਵੰਤ ਸਰਕਾਰ ਆਪਣੀ ਝੂਠੀ ਵਾਹ ਵਾਹ ਲਈ ਬੇਲੋੜੇ ਇਸ਼ਤਿਹਾਰਾਂ ਤੇ ਰੋਜਾਨਾ ਕਰੋੜਾਂ ਰੁਪਏ ਪੰਜਾਬ ਦੇ ਖਜਾਨੇ ਵਿੱਚੋਂ ਖਰਚ ਕਰ ਰਹੀ ਹੈ ।ਉਹਨਾਂ ਭਗਵੰਤ ਮਾਨ ਦੀ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਤ ਖਰਾਬ ਹੋਣ ਦੇ ਬਾਵਜੂਦ ਵੀ ਮੁੱਖ ਮੰਤਰੀ ਪੰਜਾਬ ਆਪਣੀ ਦਿੱਲ਼ੀ ਦੀ ਲੀਡਰਸ਼ਿਪ ਨੂੰ ਖੁਸ਼ ਕਰਨ ਉਹਨਾਂ ਦੇ ਚਹੇਤਿਆਂ ਨੂੰ ਥੋਕ ਵਿੱਚ ਚੇਅਰਮੈਨੀਆਂ ਦੇ ਗੱਫੇ ਦੇਕੇ ਪੰਜਾਬ ਦੇ ਖਜਾਨੇ ਤੇ ਬੇਲੋੜਾ ਬੋਝ ਪਾ ਰਿਹਾ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਪੀਸੀਐਸ ਅਫਸਰਾ ਦਾ ਸਰਕਾਰ ਦੇ ਰਵੱਈਆ ਵਿਰੁੱਧ ਛੁੱਟੀ ਤੇ ਚਲੇ ਜਾਣਾ, ਆਈ ਏ ਐਸ਼ ਅਫਸਰਾ ਦਾ ਵਿਜੀਲੈਸ਼ ਦੇ ਖ਼ਿਲਾਫ਼ ਹੋਣਾ , 60 ਤੋਂ ਵਧੇਰੇ ਆਈਏਐਸ ਅਫਸਰਾ ਵੱਲੋਂ ਅਸਤੀਫ਼ਾ ਦੇਣ ਦਾ ਐਲਾਨ ਕਰਨਾ , ਇਹ ਦਰਸਾਉਂਦਾ ਹੈ ਕਿ ਭਗਵੰਤ ਮਾਨ ਸਰਕਾਰ ਤੇ ਪ੍ਰਸ਼ਾਸਨ ਵਿੱਚ ਬਿਲਕੁਲ ਤਾਲਮੇਲ ਨਹੀਂ ਹੈ ।ਪੰਜਾਬ ਦੀ ਅਫਸਰਸਾਹੀ ਦਿੱਲੀ ਵਾਲਿਆਂ ਦੀ ਦਖਲ ਅੰਦਾਜ਼ੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ। ਉਹਨਾਂ ਕਿਹਾ ਕਿ ਏਦਾਂ ਲੱਗਦਾ ਜਿਵੇਂ ਪੂਰਾ ਪੰਜਾਬ ਧਰਨਿਆਂ ਤੇ ਹੋਵੇ , ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਧਰਨਾਕਾਰੀਆਂ ਦੇ ਨਾਲ ਗੱਲ-ਬਾਤ ਕਰੇ ਉਹਨਾਂ ਦੇ ਮਸਲੇ ਹੱਲ ਕਰੇ ਤੇ ਪੰਜਾਬ ਵਿੱਚੋਂ ਧਰਨੇ ਚੁਕਵਾਵੇ ।ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ, ਪੰਜਾਬੀਆ ਦੇ ਲਈ ਕੀਤੇ ਅਨੇਕ ਕੰਮਾਂ ਤੋਂ ਬਹੁਤ ਖੁਸ਼ ਹਨ , ਹੁਣ ਉਹ ਪੰਜਾਬ ਵਿੱਚ ਭਾਜਪਾ ਨੂੰ ਸੱਤਾ ਵਿੱਚ ਲਿਆਉਣ ਦਾ ਮਨ ਬਣਾ ਚੁੱਕੇ ਹਨ , ਆਉਂਦੀਆਂ ਪੰਜਾਬ ਦੀਆਂ ਸਥਾਨਿਕ ਅਤੇ ਲੋਕ ਸਭਾ ਦੀਆਂ ਦੀਆਂ ਸਾਰੀਆਂ ਸੀਟਾਂ ਤੇ ਭਾਜਪਾ ਨੂੰ ਜਿਤਾਉਣਗੇ। ਇਸ ਮੌਕੇ ਉਹਨਾਂ ਦੇ ਨਾਲ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ , ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ , ਲਖਵਿੰਦਰ ਕੌਰ ਗਰਚਾ, ਸੁਖਵਿੰਦਰ ਸਿੰਘ ਗੋਲ਼ਡੀ , ਸੰਜੀਵ ਖੰਨਾ , ਕਮਲਜੀਤ ਸੈਣੀ, ਮੈਂਬਰ ਰਾਸ਼ਟਰੀ ਕਾਰਜਕਾਰਨੀ ਅਮਨਦੀਪ ਕੌਰ ਰਾਮੂਵਾਲੀਆ , ਸੂਬਾ ਮੀਡੀਆ ਸਹਿ ਸਕੱਤਰ ਹਰਦੇਵ ਸਿੰਘ ਉੱਭਾ , ਸੁਰਿੰਦਰ ਪਾਲ ਸਿੰਘ ਆਹਲੂਵਾਲੀਆ, ਜਿਲਾ ਇਨਚਾਰਜ ਕੇਵਲ ਸਿੰਘ ਢਿੱਲੋ, ਸਾਬਕਾ ਜਿਲਾ ਪ੍ਰਧਾਨ ਸੁਸ਼ੀਲ ਰਾਣਾ ਹਾਜ਼ਰ ਸੀ।