ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ

ਰਾਮਪੁਰਾ ਫੂਲ (ਅਮਨਦੀਪ ਸਿੰਘ ਗਿਰ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫੂਲ ਟਾਊਨ ਵਿੱਚ ਮੁੱਖ ਅਧਿਆਪਕਾ ਰੇਖਾ ਰਾਣੀ ਜੀ ਦੀ ਅਗਵਾਈ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ,ਜਿਸ ਵਿੱਚ ਚਾਰ ਹਾਊਸ ਨੇ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਿਨਾ ਵਿੱਚ ਰੰਗੋਲੀ ਬਣਾਉਣਾ,ਕਮਰਾ ਸਜਾਉਣਾ,ਦੀਵੇ ਸਜਾਉਣਾ ਆਦਿ ਮੁਕਾਬਲਿਆਂ ਵਿੱਚ ਭਾਗ ਲਿਆ। ਸਾਰੇ ਹੀ ਅਧਿਆਪਕ ਸਾਹਿਬਾਨ ਜੀ ਅਤੇ ਵਿਦਿਆਰਥੀਆਂ ਨੇ ਇਹਨਾਂ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਬੜੀ ਮਿਹਨਤ ਨਾਲ ਰੰਗੋਲੀ,ਦੀਵੇ ਵਗੈਰਾ ਸਜਾਏ। ਰੇਖਾ ਰਾਣੀ ਜੀ ਨੇ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਉਂਦ ਹੋਏ ਨਤੀਜਾ ਘੋਸਿ਼ਤ ਕੀਤਾ ਗਿਆ ਜਿਸ ਵਿੱਚ ਨੀਲਾ ਹਾਊਸ ਨੇ ਪਹਿਲਾ,ਲਾਲ ਹਾਊਸ ਨੇ ਦੂਜਾ ਅਤੇ ਹਰੇ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ। ਮੁੱਖ ਅਧਿਆਪਕਾ ਵੱਲੋਂ ਸਾਰੇ ਜੇਤੂ ਹਾਊਸ ਨੂੰ ਸਨਮਾਨ ਚਿੰਨ੍ਹ ਭੇਟ ਕਰਦੇ ਹੋਏ ਇਸ ਮੁਕਾਬਲੇ ਦੀ ਬੜੀ ਪ੍ਰਸੰਸਾ ਕੀਤੀ।ਆਖਿਰ ਵਿੱਚ ਮੁੱਖ ਅਧਿਆਪਕਾ ਜੀ ਨੇ ਬੱਚਿਆਂ ਨੂੰ ਹਰੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਦੇ ਹੋਏ ਪਟਾਕੇ ਨਾਂ ਚਲਾਉਣ ਲਈ ਕਿਹਾ ਬੱਚਿਆਂ ਨੇ ਭਰਪੂਰ ਹੁੰਗਾਰਾ ਦਿੱਤਾ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।