ਜ਼ਿਲ੍ਹਾ ਪੁਲਿਸ ਨੇ ਕਤਲ ਦੇ ਕਤਿਥ ਦੋਸ਼ੀਆ ਨੂੰ 18 ਘੰਟਿਆਂ ਦੇ ਅੰਦਰ ਕੀਤਾ ਗ੍ਰਿਫਤਾਰ 

ਫ਼ਤਹਿਗੜ੍ਹ ਸਾਹਿਬ, 18 ਜੁਲਾਈ : ਜਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਅਮਲੋਹ ਵਿੱਚ ਦਰਜ ਹੋਏ ਕਤਲ ਦੇ ਮੁਕੱਦਮੇ ਦੇ ਕਥਿਤ ਦੋਸ਼ੀ ਨੂੰ 18 ਘੰਟਿਆਂ ਅੰਦਰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ 16 ਜੁਲਾਈ ਨੂੰ ਮੁਕੱਦਮਾ ਨੰਬਰ 94 ਮਿਤੀ 16.7.2023 ਅ/ਧ 302,34 ਆਈ ਪੀ ਸੀ ਥਾਣਾ ਅਮਲੋਹ ਦੇ ਮੁੱਖ ਕਤਿਥ ਦੋਸ਼ੀ ਠੇਕੇਦਾਰ ਗੁਰਮੋਹਨ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਝਬਾਲੀ ਸਾਹਨੀ ਥਾਣਾ ਭਾਦਸੋਂ ਜਿਲਾ ਪਟਿਆਲਾ ਨੂੰ ਮਿਤੀ 16 ਜੁਲਾਈ ਨੂੰ ਹੀ ਮੁਕੱਦਮਾ ਦਰਜ ਹੋਣ ਦੇ ਕੁੱਝ ਘੰਟੇ ਬਾਅਦ ਹੀ ਕਾਬੂ ਕਰਕੇ ਮੁਕਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ।ਜੋ ਮੁਕੱਦਮਾ ਵਿੱਚ ਮੁਦਈ ਮਹਿੰਦਰ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਕੁਆਟਰ ਨੰਬਰ 03 ਸਿਵਲ ਹਸਪਤਾਲ ਅਮਲੋਹ ਨੇ ਸਬ ਇੰਸਪੈਕਟਰ ਸਾਹਿਬ ਸਿੰਘ ਕੋਲ ਆਪਣਾ ਬਿਆਨ ਦਰਜ ਕਰਵਾਇਆ ਕਿ ਉਸਦਾ ਪਤੀ ਸਰਬਜੀਤ ਸਿੰਘ ਏ ਪੀ ਗਡਾਊਨ ਗੋਬਿੰਦਗੜ ਵਿਖੇ ਸਕਿਉਰਟੀ ਗਾਰਡ ਵਜੋਂ ਕੰਮ ਕਰਦਾ ਸੀ ਜੋ ਇਸ ਕੰਪਨੀ ਦਾ ਠੇਕੇਦਾਰ ਗੁਰਮੋਹਨ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਝੰਬਾਲੀ ਸਾਹਨੀ ਹੈ, ਓਹਨਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਦੱਸਣ ਅਨੁਸਾਰ ਉਸਦਾ ਪਤੀ ਮਿਤੀ ਸਰਬਜੀਤ ਸਿੰਘ ਮਿਤੀ 14 ਜੁਲਾਈ ਨੂੰ ਹਰ ਰੋਜ ਦੀ ਤਰਾਂ ਕੰਮ ਪਰ ਗਿਆ ਸੀ ਜੋ ਸਾਮ ਨੂੰ ਘਰ ਪਰ ਨਾ ਪਰਤਿਆ ਉਸਨੇ ਸਰਬਜੀਤ ਸਿੰਘ ਦੋ ਫੋਨ ਪਰ ਗੱਲ ਕੀਤੀ ਤਾਂ ਸਰਬਜੀਤ ਸਿੰਘ ਦਾ ਫੋਨ ਠੇਕਦਾਰ ਗੁਰਮੋਹਨ ਸਿੰਘ ਨੇ ਚੁੱਕਿਆ ਅਤੇ ਕਹਿਣ ਲੱਗਾ ਕਿ ਸਰਬਜੀਤ ਸਿੰਘ ਸਾਡੀ ਕੰਪਨੀ ਦੀ ਕੁਲੈਕਸ਼ਨ ਕਰਕੇ ਲਿਆਇਆ ਹੈ ਅਤੇ ਸਾਡੇ ਪੈਸੇ ਨਹੀਂ ਦੇ ਰਿਹਾ ਨਾਂ ਹੀ ਦੱਸ ਰਿਹਾ ਹੈ ਇਸ ਨੇ ਪੈਸੇ ਕਿਥੋਂ ਵਰਤੇ ਹਨ।ਇਸ ਨੂੰ ਅਸੀਂ ਪਰਚਾ ਦਰਜ ਕਰਵਾਉਣ ਲਈ ਭਾਦਸੋਂ ਲੈਕੇ ਜਾ ਰਹੇ ਹਾਂ ਜੋ ਕੁਝ ਸਮੇਂ ਬਾਅਦ ਗੁਰਮੋਹਨ ਸਿੰਘ ਠੇਕੇਦਾਰ ਸਮੇਤ ਇਕ ਨਾ ਮਲੂਮ ਵਿਅਕਤੀ ਦੇ ਮੇਰੇ ਪਤੀ ਸਰਬਜੀਤ ਸਿੰਘ ਨੂੰ ਆਪਣੀ ਵਰਨਾ ਕਾਰ ਵਿੱਚ ਸਾਡੇ ਘਰ ਲੈ ਕੇ ਆਏ ਤੇ ਉਸ ਨੂੰ ਬੇਹੋਸੀ ਦੀ ਹਾਲਤ ਵਿੱਚ ਤਖਤਪੋਸ ਪਰ ਲਿਟਾ ਕੇ ਚਲੇ ਗਏ ਜਿਨਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਰੁਕੇ।ਜਿਸ ਤੋਂ ਬਾਅਦ ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਠੇਕੇਦਾਰ ਗੁਰਮੋਹਨ ਸਿੰਘ ਤੇ ਉਸਦੇ ਸਾਥੀ ਨੇ ਮੇਰੀ ਬਹੁਤ ਕੁੱਟਮਾਰ ਕੀਤੀ ਹੈ।ਜਿਸ ਤੇ ਮੈਂ ਆਪਣੇ ਪਤੀ ਨੂੰ ਸਿਵਲ ਹਸਪਤਾਲ ਅਮਲੋਹ ਲੈ ਗਈ ਜਿਥੇ ਡਾਕਟਰ ਸਾਹਿਬ ਨੇ ਮੇਰੇ ਪਤੀ ਸਰਬਜੀਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਿਸ 'ਤੇ ਸਰਬਜੀਤ ਸਿੰਘ ਦੀ ਪਤਨੀ ਦੇ ਬਿਆਨ ਪਰ ਮੁਕੱਦਮਾ ਬਰਖਿਲਾਫ ਠੇਕੇਦਾਰ ਗੁਰਮੋਹਨ ਸਿੰਘ ਅਤੇ ਇੱਕ ਨਾ ਮਲੂਮ ਵਿਅਕਤੀ ਦੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਉਂਦੇ ਹੋਏ ਮੁੱਖ ਦੋਸੀ ਠੇਕੇਦਾਰ ਗੁਰਮੋਹਨ ਸਿੰਘ ਨੂੰ ਮਹਿਜ 18 ਘੰਟੇ ਅੰਦਰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸੀ ਗੁਰਮੋਹਨ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਮਿਤੀ 17 ਜੁਲਾਈ  ਨੂੰ ਪੇਸ਼ ਕਰਕੇ 03 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਦੋਸ਼ੀਆਂ ਵੱਲੋਂ ਵਾਰਦਾਤ ਵਿੱਚ ਵਰਤੀ ਕਾਰ ਵਰਨਾ ਨੰਬਰ ਪੀ ਬੀ 39 ਏ  5081 ਨੂੰ ਬ੍ਰਾਮਦ ਕਰ ਲਿਆ ਗਿਆ ਹੈ। ਠੇਕੇਦਾਰ ਗੁਰਮੋਹਨ ਸਿੰਘ ਦੇ ਦੂਜੇ ਸਾਥੀ ਕਤਿਥ ਦੋਸ਼ੀ ਭੁਪਿੰਦਰ ਸਿੰਘ ਉਰਫ  ਭਿੰਦਾ  ਪੱਤਰ ਸਿੰਗਾਰਾ ਸਿੰਘ ਵਾਸੀ ਪਿੰਡ ਝੰਬਾਲੀ ਸਾਹਨੀ ਥਾਣਾ ਭਾਦਸੋਂ ਜਿਲਾ ਪਟਿਆਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।