ਖੇਡਾਂ ਵਤਨ ਪੰਜਾਬ ਦੀਆਂ ਅਧੀਨ ਜ਼ਿਲਾ ਪੱਧਰੀ ਖੇਡਾਂ ਦੇ ਮੁਕਾਬਲੇ ਜਾਰੀ

ਫਰੀਦਕੋਟ 01 ਅਕਤੂਬਰ : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-2023 ਸੀਜਨ-2 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਪਿਛਲੇ 2 ਦਿਨ ਤੋਂ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਚੱਲ ਰਹੀਆਂ ਹਨ ਜਿਸ ਦੌਰਾਨ ਵੱਖ-ਵੱਖ ਗੇਮਾਂ ਦੇ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਹੋਈਆਂ ਖੇਡਾਂ ਵਿੱਚ ਕਬੱਡੀ, ਕਿੱਕਬਾਕਸਿੰਗ, ਟੇਬਲਟੈਨਿਸ, ਬੈਡਮਿੰਟਨ, ਪਾਵਰਲਿਫਟਿੰਗ, ਵਾਲੀਬਾਲ ਆਦਿ ਖੇਡਾਂ ਦੇ ਮੁਕਾਬਲੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਜਾਰੀ ਰਹੇ ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਨੇ ਆਪਣਾ ਉਤਸ਼ਾਹ ਵਿਖਾਉਂਦਿਆਂ ਹੋਇਆ ਭਾਗ ਲਿਆ। ਅੱਜ ਸਵ: ਗੁਰਦੀਪ ਸਿੰਘ ਜੀ ਮੱਲੀ ਕਬੱਡੀ ਕੋਚ ਯਾਦਗਾਰੀ ਹਾਲ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਹੋਏ ਕਬੱਡੀ ਦੇ ਖੇਡ ਮੁਕਾਬਲਿਆਂ ਵਿੱਚ ਸ. ਅਮਨਪ੍ਰੀਤ ਸਿੰਘ ਮੱਲੀ ਜਨ ਸਕੱਤਰ ਪੰਜਾਬ ਕਬੱਡੀ ਐਸੋਸੀਏਸ਼ਨ  ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਖੇਡਾਂ ਦੇ ਨੋਡਲ ਅਫਸਰ ਸ਼੍ਰੀ ਦਰਸ਼ਨਪਾਲ ਸ਼ਰਮਾਂ ਵੀ ਉਨ੍ਹਾਂ ਨਾਲ ਹਾਜ਼ਰ ਸਨ।