ਜ਼ਿਲ੍ਹੇ ਦੇ ਹਾਈ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਦੇ ਕਰਵਾਏ ਜਾਣਗੇ ਜ਼ਿਲ੍ਹਾ ਪੱਧਰੀ ਪੇਂਟਿੰਗ ਅਤੇ ਸਲੋਗਨ ਮੁਕਾਬਲੇ

  • ਚਾਹਵਾਨ ਵਿਦਿਆਰਥੀ ਆਪਣਾ ਰਜਿਸਟ੍ਰੇਸ਼ਨ 6 ਨਵੰਬਰ 2023 ਤੱਕ ਕਰਵਾ ਸਕਦੇ ਹਨ
  • ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲਿਆਂ ਨੂੰ ਮਿਲਣਗੇ ਨਗਦ ਰਾਸ਼ੀ ਦੇ ਇਨਾਮ

ਫਾਜ਼ਿਲਕਾ 2 ਨਵੰਬਰ : ਜਿਲ੍ਹਾ ਬਾਲ ਸੁਰੱਖਿਆ ਅਫਸਰ,ਫਾਜ਼ਿਲਕਾ ਸ਼੍ਰੀਮਤੀ ਰੀਤੂ ਬਾਲਾ ਨੇ ਦੱਸਿਆ ਕਿ ਚੇਅਰਮੈਨ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ ਦੀ ਰਹਨੁਮਾਈ ਹੇਠ ਜ਼ਿਲ੍ਹਾ ਪੱਧਰੀ ਪੇਟਿੰਗ ਅਤੇ ਸਲੋਗਨ ਮੁਕਾਬਲੇ ਕਰਵਾਏ ਜਾਣਗੇ। ਓਪਨ ਰਜਿਸਟ੍ਰੇਸ਼ਨ ਰਾਹੀਂ ਜ਼ਿਲ੍ਹੇ ਦੇ ਹਾਈ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਨੂੰ ਬਾਲ ਅਧਿਕਾਰਾਂ ਅਤੇ ਸੁਰੱਖਿਆ ਪ੍ਰਤੀ ਬਣਦੇ ਕਾਨੂੰਨਾਂ ਪ੍ਰਤੀ ਜਿਵੇਂ ਕਿ ਚਾਇਲਡ ਲੇਬਰ,ਚਾਇਲਡ ਮੈਰਿਜ, ਚਾਇਲਡ ਬੈਗਿੰਗ ਅਤੇ ਪੋਕਸੋ ਐਕਟ ਪ੍ਰਤੀ ਲੋਕਾਂ ਅਤੇ ਬੱਚਿਆ ਨੂੰ ਜਾਗਰੂਕ ਕਰਨ ਲਈ ਇਹ ਜ਼ਿਲ੍ਹਾ ਪੱਧਰੀ ਪੇਂਟਿੰਗ ਅਤੇ ਸਲੋਗਨ ਮੁਕਾਬਲੇ ਕਰਵਾਏ ਜਾਣਗੇ। ਸ੍ਰੀਮਤੀ ਰੀਤੂ ਬਾਲਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆ ਵਿੱਚ ਹਿਸਾ ਲੈਣ ਲਈ ਬੱਚੇ ਆਪਣਾ ਰਜਿਸਟ੍ਰੇਸ਼ਨ ਨਿਸ਼ਾਨ ਸਿੰਘ (ਮੋਬਾਇਲ ਨੰ.-95010-08979) ਅਤੇ ਜਸਵਿੰਦਰ ਕੌਰ (ਮੋਬਾਇਲ ਨੰ.-82888-09800) ਨੂੰ ਮਿਤੀ 6 ਨਵੰਬਰ 2023 ਤੱਕ ਕਰਵਾ ਸਕਦੇ ਹਨ ਜੋ ਕਿ ਬਿਲਕੁਲ ਫਰੀ ਹੈ। ਉਕਤ ਮੁਕਾਬਲਿਆ ਵਿੱਚ ਜੇਤੂ ਬੱਚਿਆ ਦੀ ਚੋਣ ਜ਼ਿਲ੍ਹਾ ਪੱਧਰ ਤੇ ਮਾਨਯੋਗ ਡਿਪਟੀ ਕਮਿਸ਼ਨਰ ਫਾਜਿਲਕਾ ਦੀ ਪ੍ਰਧਾਨਗੀ ਹੇਠ ਕੀਤੀ ਜਾਵੇਗੀ। ਇਨ੍ਹਾਂ ਮੁਕਾਬਲਿਆ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਦੇ ਜੇਤੂਆਂ ਨੂੰ 5100 ਰੁਪਏ, 3100 ਰੁਪਏ ਅਤੇ 2100 ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ। ਵਧੇਰੀ ਜਾਣਕਾਰੀ ਲਈ ਡੀ.ਸੀ.ਦਫਤਰ ਫਾਜਿਲਕਾ ਵਿਖੇ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਤੀਸਰੀ ਮੰਜ਼ਿਲ A ਬਲਾਕ ਕਮਰਾ ਨੰ,405 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਮੁਕਾਬਲਿਆ ਵਿੱਚ ਆਪਣੇ ਬੱਚਿਆ ਦਾ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ ਤਾਂ ਜੋ ਬੱਚਿਆ ਦਾ ਹੌਸਲਾ ਵਧੇ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਵੀ ਮਿਲੇ।