ਖੇਡਾਂ ਵਤਨ ਪੰਜਾਬ ਦੀਆਂ ਅਧੀਨ ਜ਼ਿਲਾ ਪੱਧਰੀ ਖੇਡਾਂ ਆਪਣੀਆਂ ਅਮਿੱਟ ਯਾਦਾ ਛੱਡਦੀਆਂ ਹੋਈਆਂ ਸਮਾਪਤ

ਫ਼ਰੀਦਕੋਟ 05 ਅਕਤੂਬਰ : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-2023 ਸੀਜਨ-2 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਮਿਤੀ 29-09-2023  ਤੋਂ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਚੱਲ ਰਹੀਆਂ ਸਨ ਜੋ ਅੱਜ ਆਪਣੀਆਂ ਅਮਿੱਟ ਯਾਦਾ ਛੱਡਦੀਆਂ ਹੋਈਆਂ ਸਮਾਪਤ ਹੋ ਗਈਆਂ। ਅੱਜ ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਮੈਡਮ ਬੇਅੰਤ ਕੌਰ (ਸ. ਗੁਰਦਿੱਤ ਸਿੰਘ ਸੇਖੋਂ ਐਮ.ਐਲ.ੲਏ. ਫਰੀਦਕੋਟ ਜੀ ਦੀ ਪਤਨੀ) ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਸਮਾਪਤੀ ਸਮਾਰੋਹ ਦੌਰਾਨ ਸਿਫਤ ਕੌਰ ਸਮਰਾ ਸ਼ੂਟਿੰਗ ਖਿਡਾਰਨ ਜਿਸਨੇ ਕਿ ਹਾਲ ਹੀ ਵਿੱਚ ਏਸ਼ੀਅਨ ਗੇਮਾਂ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਖਿਡਾਰਨ ਦੇ ਪਿਤਾ ਵੀ ਹਾਜ਼ਰ ਸਨ।  ਖਿਡਾਰਨ ਨੂੰ ਜ਼ਿਲ੍ਹਾ ਖੇਡ ਅਫਸਰ ਫਰੀਦਕੋਟ ਅਤੇ ਹੋਰ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਜੀ ਨੇ ਕਿਹਾ ਕਿ ਅਜਿਹੀਆਂ ਖਿਡਾਰਨਾਂ ਦੀ ਸਾਨੂੰ ਜਰੂਰਤ ਹੈ ਜਿਸਨੇ ਏਸ਼ੀਅਨ ਗੇਮਾਂ ਵਿੱਚ ਪੂਰੇ ਭਾਰਤ ਦੇਸ਼ ਦਾ ਸਿਰ ਉੱਚਾ ਕੀਤਾ ਹੈ। ਉਨ੍ਹਾਂ ਦੱਸਿਆ ਸਿਫਤ ਕੌਰ ਸਮਰਾ ਦੀ ਉਦਾਹਰਨ ਦਿੰਦੇ ਹੋਏ ਬਾਕੀ ਖਿਡਾਰੀਆਂ ਨੂੰ ਵੀ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਦਾ ਆਸ਼ੀਵਾਦ ਦਿੱਤਾ। ਅੱਜ ਖੇਡਾਂ ਦਾ ਸਨਮਾਨ ਵੰਡ ਸਮਾਰੋਹ ਨਹਿਰੂ ਸਟੇਡੀਅਮ ਫਰੀਦਕੋਟ ਦੇ ਬਾਸਕਿਟਬਾਲ ਗਰਾਊਡ ਵਿੱਚ ਕਰਵਾਇਆ ਗਿਆ। ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਮੌੜ ਇੰਟਰਨੈਸ਼ਨਲ ਡਾਂਸ ਅਕੈਡਮੀ ਫਰੀਦਕੋਟ ਵੱਲੋਂ ਮਲਵੱਈ ਗਿੱਧੇ ਰਾਹੀਂ ਮਹਿਮਾਨਾ ਅਤੇ ਖਿਡਾਰੀਆਂ ਦਾ ਮਨੋਰੰਜਨ ਕੀਤਾ। ਸ. ਬਲਜਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਪਿਛਲੇ 6 ਦਿਨਾ ਤੋਂ ਲਗਾਤਾਰ ਚੱਲ ਰਹੀਆ ਜ਼ਿਲ੍ਹਾ ਪੱਧਰੀ ਖੇਡਾਂ ਅੱਜ ਸਫਲਤਾ ਪੂਰਵਕ ਨੇਪਰ੍ਹੇ ਚੜ੍ਹੀਆਂ ਹਨ। ਉਨ੍ਹਾਂ ਜਿਲ੍ਹਾ ਪੱਧਰੀ ਖੇਡਾਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਦੇ ਸਮੂਹ ਅਧਿਕਾਰੀਆਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ। ਇਸ ਤੋਂ ਇਲਾਵਾ ਗੇਮਾਂ ਵਿੱਚ ਡਿਊਟੀ ਨਿਭਾਉਣ ਵਾਲੇ ਸਮੂਹ ਕੋਚਿਜ, ਸਿੱਖਿਆ ਵਿਭਾਗ ਤੋਂ ਆਏ ਸਮੂਹ ਲੈਕਚਰਾਰ/ਡੀ.ਪੀ.ਈ./ਪੀ.ਟੀ.ਆਈ. ਅਧਿਆਪਕ, ਦਫਤਰੀ ਸਟਾਫ, ਦਰਜਾ-4 ਕਰਮਚਾਰੀ ਅਤੇ ਇਨ੍ਹਾਂ ਖੇਡਾਂ ਲਈ ਮਿਹਨਤ ਕਰਨ ਵਾਲੇ ਸਮੂਹ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਨ੍ਹਾਂ ਖੇਡਾ ਲਈ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ। ਇਸ  ਮੌਕੇ ਸਮੂਹ ਦਫਤਰੀ ਸਟਾਫ ਅਤੇ ਕੋਚਿਜ ਆਦਿ ਹਾਜ਼ਰ ਸਨ।