ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਤੀਜੇ ਦਿਨ  ਵੀ ਜਾਰੀ ਰਹੇ 

  • ਖੋ-ਖੋ ਅੰ-14 ਲੜਕੇ ਚ ਫਾਈਨਲ ਚ ਸ.ਸ.ਸ.ਸਕੂਲ ਦੌਲਤ ਸਿੰਘ ਵਾਲਾ ਨੇ ਪਹਿਲਾ ਸਥਾਨ ਤੇ ਅੰ-17 ਲੜਕੇ ਚ ਸ.ਸ.ਸ.ਸਕੂਲ ਗੀਗੇ ਮਾਜਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਸਤੰਬਰ, 2024 : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਪ੍ਰਸਾਸ਼ਨ ਅਤੇ ਖੇਡ ਵਿਭਾਗ ਦੁਆਰਾ ਖੇਡਾ ਵਤਨ ਪੰਜਾਬ ਦੀਆਂ 2024-25 ਜਿਲ੍ਹਾ ਪੱਧਰੀ ਸੀਜ਼ਨ-3 ਖੇਡਾ ਮਿਤੀ 21.09.2024 ਤੋਂ 25.09.2024 ਤੱਕ ਕਰਵਾਈਆਂ ਜਾ ਰਹੀਆਂ ਹਨ। ਸ੍ਰੀਮਤੀ ਆਸ਼ਿਕਾ ਜੈਨ, ਆਈ.ਏ.ਐਸ, ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਅਤੇ ਸ੍ਰੀ ਦਮਨਜੀਤ ਸਿੰਘ, ਏ.ਡੀ.ਸੀ (ਯੂ.ਡੀ.) ਦੀ ਅਗਵਾਈ ਅਨੁਸਾਰ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਅੱਜ ਇਹਨਾਂ ਖੇਡਾ ਦਾ ਤੀਸਰਾ ਦਿਨ ਸੀ। ਜਿਸ ਵਿੱਚ ਸ੍ਰੀ ਰੁਪੇਸ਼ ਕੁਮਾਰ ਬੇਗੜਾ ਜਿਲ੍ਹਾ ਖੇਡ ਅਫਸਰ ਨੇ ਖੇਡ ਮੁਕਾਬਲਿਆ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੋਸਲਾ ਅਫਜਾਈ ਕੀਤਾ ਗਈ ਅਤੇ ਵੱਧ ਤੋ ਵੱਧ ਖਿਡਾਰੀਆਂ ਨੂੰ ਖੇਡ ਮੁਕਾਬਲਿਆ ਵਿੱਚ ਭਾਗ ਲੈ ਲਈ ਪ੍ਰੇਰਿਤ ਕੀਤਾ ਗਿਆ। ਇਹਨਾ ਖੇਡਾ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ। 
ਅੱਜ ਦਾ ਰਿਜਲਟ
ਜ਼ਿਲ੍ਹਾ ਪੱਧਰੀ (ਤੀਜਾ ਦਿਨ) ਮਿਤੀ: 23–09-2024
ਐਥਲੈਟਿਕਸ ਅੰ -21 ਲੜਕੇ:
• 100 ਮੀਟਰ: ਸੁਰਜੀਤ ਕੁਮਾਰ ਨੇ ਪਹਿਲਾ ਸਥਾਨ, ਰੋਣਕ ਨੇ ਦੂਜਾ ਸਥਾਨ ਅਤੇ ਆਯੂਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• 800 ਮੀਟਰ:  ਦਲਜੀਤ ਸਿੰਘ ਨੇ ਪਹਿਲਾ ਸਥਾਨ, ਦੀਪਕ ਤਿਵਾਰੀ ਨੇ ਦੂਜਾ ਸਥਾਨ ਅਤੇ ਅਕਾਸ਼ ਸੁਨਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• ਲੰਮੀ ਛਾਲ:  ਸਨੀ ਨੇ ਪਹਿਲਾ ਸਥਾਨ, ਸਹਿਜਪਾਲ ਸਿੰਘ ਨੇ ਦੂਜਾ ਸਥਾਨ ਅਤੇ ਬਲਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• 200 ਮੀਟਰ: ਰੋਣਕ ਪਹਿਲਾ ਸਥਾਨ, ਆਯੂਸ਼ ਸ਼ਰਮਾ ਨੇ ਦੂਜਾ ਸਥਾਨ ਅਤੇ ਕਰਮਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• ਡਿਸਕਸ ਥਰੋ: ਸਹਿਬਜੀਤ ਸਿੰਘ ਨੇ ਪਹਿਲਾ ਸਥਾਨ, ਸੁਖਮਨਪ੍ਰੀਤ ਸਿੰਘ ਨੇ ਦੂਜਾ ਸਥਾਨ ਅਤੇ ਕਰਮਵੈਦਵਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ ਅੰ -21 ਲੜਕੀਆਂ:
• 100 ਮੀਟਰ: ਅਮਨਦੀਪ ਕੌਰ ਨੇ ਪਹਿਲਾ ਸਥਾਨ, ਮਹਿਕ ਨੇ ਦੂਜਾ ਸਥਾਨ ਅਤੇ ਮੁਸਕਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• 800 ਮੀਟਰ:  ਆਰਤੀ ਨੇ ਪਹਿਲਾ ਸਥਾਨ ਅਤੇ ਅਜੰਲੀ ਰਾਣੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
• ਲੰਮੀ ਛਾਲ:  ਜਸਲੀਨ ਕੌਰ ਨੇ ਪਹਿਲਾ ਸਥਾਨ, ਅਰਸ਼ਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਅਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• 200 ਮੀਟਰ: ਸੁਪਰੀਤ ਕੌਰ ਨੇ ਪਹਿਲਾ ਸਥਾਨ, ਨੂਰਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਆਰਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ 21-30 ਲੜਕੇ:
• 100 ਮੀਟਰ: ਓਮੇਸ਼ ਸ਼ਰਮਾ ਨੇ ਪਹਿਲਾ ਸਥਾਨ, ਰਵਿੰਦਰ ਸਿੰਘ ਨੇ ਦੂਜਾ ਸਥਾਨ ਅਤੇ ਗੁਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• 10000 ਮੀਟਰ:  ਕਰਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਅਤੇ ਲਛਮਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
• ਲੰਮੀ ਛਾਲ:  ਹਮਰਾਜ ਨੇ ਪਹਿਲਾ ਸਥਾਨ, ਹਰਸਿਮਰਨਜੀਤ ਸਿੰਘ ਨੇ ਦੂਜਾ ਸਥਾਨ ਅਤੇ ਅਦਿੱਤੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• 200 ਮੀਟਰ: ਅਭਿਸ਼ੇਕ ਸ਼ਰਮਾ ਨੇ ਪਹਿਲਾ ਸਥਾਨ, ਰਵਿੰਦਰ ਸਿੰਘ ਦੂਜਾ ਸਥਾਨ ਅਤੇ ਸਾਗਰ ਨੇ ਤੀਜਾਸਥਾਨ ਪ੍ਰਾਪਤ ਕੀਤਾ।
• 1500 ਮੀਟਰ: ਅਰਿਆਨ ਭਾਰਤਵਾਜ ਨੇ ਪਹਿਲਾ ਸਥਾਨ, ਲਛਮਨ ਨੇ ਦੂਜਾ ਸਥਾਨ ਅਤੇ ਅਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ 21-30 ਲੜਕੀਆਂ:
• 800 ਮੀਟਰ: ਅਸ਼ਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ ਅੰਮ੍ਰਿਤਪਾਲ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
• ਲੰਮੀ ਛਾਲ:  ਕਲਜੀਤ ਕੌਰ ਨੇ ਪਹਿਲਾ ਸਥਾਨ ਅਸ਼ਪ੍ਰੀਤ ਕੌਰ ਨੇ ਦੂਜਾ ਨੇ ਸਥਾਨ ਪ੍ਰਾਪਤ ਕੀਤਾ।
ਖੋ-ਖੋ ਅੰ-14 ਲੜਕੇ:
• ਫਾਈਨਲ ਨਤੀਜੇ: ਸ.ਸ.ਸ.ਸਕੂਲ ਦੌਲਤ ਸਿੰਘ ਵਾਲਾ ਨੇ ਪਹਿਲਾ ਸਥਾਨ, ਦਸਮੇਸ਼ ਕਲੱਬ ਨੇ ਦੂਜਾ ਸਥਾਨ ਅਤੇ ਸੰਕਰਦਾਸ ਅਕੈਡਮੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਖੋ-ਖੋ ਅੰ-17 ਲੜਕੇ:
• ਫਾਈਨਲ ਨਤੀਜੇ: ਸ.ਸ.ਸ.ਸਕੂਲ ਗੀਗੇ ਮਾਜਰਾ ਨੇ ਪਹਿਲਾ ਸਥਾਨ, ਸ.ਸ.ਸ.ਸਕੂਲ ਰਾਮਪੁਰ ਸੋਵੀਆ ਨੇ ਦੂਜਾ ਸਥਾਨ ਅਤੇ ਸ.ਸ.ਸ.ਸਕੂਲ ਸਹੋੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਫੁੱਟਬਾਲ ਅੰ-21 ਲੜਕੇ:
• ਮੈਚ 1: ਕੋਚਿੰਗ ਸੈਂਟਰ ਚੰਦੋ ਨੇ ਪਡਿਆਲਾ ਨੇ 2-0 ਨਾਲ ਹਰਾਇਆ।
• ਮੈਚ 2: ਖਿਜ਼ਰਾਬਾਦ ਨੇ ਸਿੰਘਪੁਰਾ ਨੂੰ 4-2 ਨਾਲ ਹਰਾਇਆ।
• ਮੈਚ 3: ਕੋਚਿੰਗ ਸੈਂਟਰ ਚੰਦੋ ਨੇ ਜੀ.ਐਚ.ਐਸ.ਟੰਗੋਰੀ ਨੂੰ 3-1 ਨਾਲ ਹਰਾਇਆ।
ਹੈਂਡਬਾਲ ਅੰ-14 ਲੜਕੀਆਂ: 
• ਵਾਈ.ਪੀ.ਐਸ. ਮੋਹਾਲੀ ਨੇ ਐਸ.ਐਸ.ਜੋਨ ਸਕੂਲ ਡੇਰਾ ਬੱਸੀ ਨੂੰ 4 -1 ਨਾਲ ਹਰਾਇਆ।
ਹੈਂਡਬਾਲ ਅੰ-17 ਲੜਕੀਆਂ: 
• ਸ.ਸ.ਸ.ਸਕੂਲ ਸਿਆਲਬਾ ਨੇ ਵਾਈ.ਪੀ.ਐਸ ਮੋਹਾਲੀ ਨੂੰ 10-01 ਨਾਲ ਹਰਾਇਆ।
• ਕੁਰਾਲੀ ਟੀਮ ਨੇ ਲਾਰੇਸ਼ ਮੋਹਾਲੀ ਨੂੰ 6-5 ਨਾਲ ਹਰਾਇਆ।
ਚੈਸ 31-40 ਲੜਕੇ:
• ਸਾਹਿਲ ਗਰਗ ਨੇ ਪਹਿਲਾ ਸਥਾਨ, ਅਨੀਸ਼ ਭਾਟੀਆਂ ਨੇ ਦੂਜਾ ਸਥਾਨ  ਅਤੇ ਗੋਰਵ ਸੂਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਚੈਸ 31-40 ਲੜਕੀਆਂ:
• ਮੋਨੀਕਾ ਗਰਗ ਨੇ ਪਹਿਲਾ ਸਥਾਨ, ਜੈਸਮੀਨ ਕੌਰ ਨੇ ਦੂਜਾ  ਸਥਾਨ ਪ੍ਰਾਪਤ ਕੀਤਾ।
ਚੈਸ 41-50 ਲੜਕੇ:
• ਨਿਤਿਨ ਰਾਠੋਰ ਪਹਿਲਾ ਸਥਾਨ, ਵਿਨੋਦ ਜੋਸ਼ੀ ਨੇ ਦੂਜਾ ਸਥਾਨ ਅਤੇ ਦਵਿੰਦਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।