ਜਿਲ੍ਹਾ ਜਗਰਾਓਂ ਦੇ ਪ੍ਰਧਾਨ ਦੇਤਵਾਲ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ

ਰਾਏਕੋਟ, 14 ਜੂਨ (ਚਮਕੌਰ ਸਿੰਘ ਦਿਓਲ) : ਭਾਰਤੀਯ ਜਨਤਾ ਪਾਰਟੀ ਦੇ ਜਿਲ੍ਹਾ ਜਗਰਾਓਂ ਦੇ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ ਅੱਜ ਜਿਲ੍ਹਾ ਜਨਰਲ ਸਕੱਤਰ ਕਪਿਲ ਗਰਗ ਦੇ ਗ੍ਰਹਿ ਰਾਏਕੋਟ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਦੇ 9 ਸਾਲ ਪੂਰੇ ਹੋਣ ਤੇ ਕੀਤੇ ਕੰਮਾਂ ਅਤੇ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਮੀਟਿੰਗ ਵਿੱਚ ਵਿਚਾਰ ਕੀਤੇ ਗਏ ਹਨ, ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਜਲਦੀ ਹੀ ਇੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿਚ ਪਾਰਟੀ ਵਰਕਰ ਪਿੰਡ ਪਿੰਡ ਘਰ ਘਰ ਜਾ ਕੇ ਲੋਕਾਂ ਨੂੰ ਬੀਜੇਪੀ ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ। ਇਸ ਮੌਕੇ ਜਿਲਾ ਸਕੱਤਰ ਕਪਿਲ ਗਰਗ ਅਤੇ ਮੰਡਲ ਪ੍ਰਧਾਨ ਦੀਪਕ ਬਾਂਸਲ ਨੇ ਜਿਲ੍ਹਾ ਪ੍ਰਧਾਨ ਮੇਜਰ ਸਿੰਘ ਦੇਤਵਾਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਜੀਵ ਢੰਡ, ਮੰਡਲ ਪ੍ਰਧਾਨ ਦੀਪਕ ਬਾਂਸਲ, ਅਨਿਲ ਪਰੂਥੀ,ਜਨਰਲ ਸਕੱਤਰ ਮਨੋਜ ਜੈਨ, ਜ਼ਿਲ੍ਹਾ ਸਕੱਤਰ ਸੁੰਦਰ ਲਾਲ, ਜ਼ਿਲ੍ਹਾ ਮੀਤ ਪ੍ਰਧਾਨ ਕ੍ਰਿਸ਼ਨ ਕੁਮਾਰ, ਜ਼ਿਲ੍ਹਾ ਮੀਤ ਪ੍ਰਧਾਨ ਰਾਜਾ ਵਰਮਾਂ,ਜ਼ਿਲਾ ਟਰੇਡ ਸੈਲ ਦੇ ਪ੍ਰਧਾਨ ਗੋਰਵ ਸਿੰਗਲਾ,ਜ਼ਿਲਾ ਆਈ ਟੀ ਦੇ ਇੰਚਾਰਜ਼ ਬਲਰਾਜ ਸਿੰਘ, ਅਤੇ ਆਰ ਐਸ ਐਸ ਦੇ ਨਗਰ ਕਾਰਯਵਾਹ ਗੋਰਵ ਕੁਮਾਰ ਜੀ ਹਾਜ਼ਰ ਸਨ।