05 ਜਨਵਰੀ ਤੋਂ ਸ਼ੁਰੂ ਹੋਏ ਜ਼ਿਲ੍ਹਾ ਹੈਂਡਲੂਮ ਐਕਸਪੋ ਦਾ ਭਰਵੇਂ ਹੁੰਗਾਰੇ ਨਾਲ ਸਮਾਪਨ

ਲੁਧਿਆਣਾ, 10 ਜਨਵਰੀ : ਭਾਰਤ ਸਰਕਾਰ ਦੇ ਕੱਪੜਾ ਮੰਤਰਾਲਾ, ਡਿਵੈਲਪਮੈਂਟ ਕਮਿਸ਼ਨਰ (ਹੈਂਡਲੂਮ) ਅਧੀਨ ਵੀਵਰਜ ਸਰਵਿਸ ਸੈਂਟਰ, ਪਾਣੀਪਤ ਵਲੋਂ ਜ਼ਿਲ੍ਹਾ ਉਦਯੋਗ ਕੇਂਦਰ (ਡੀ.ਆਈ.ਸੀ.), ਲੁਧਿਆਣਾ ਦੇ ਤਾਲਮੇਲ ਨਾਲ 05 ਜਨਵਰੀ ਤੋਂ 10 ਜਨਵਰੀ ਤੱਕ ਪੰਜਾਬ ਟਰੇਡ ਸੈਂਂਟਰ, ਐਸ.ਬੀ.ਆਈ. ਬਿਲਡਿੰਗ ਦੇ ਨਾਲ, ਮੰਜੂ ਸਿਨੇਮਾ ਨੇੜੇ, ਮਿਲਰ ਗੰਜ, ਲੁਧਿਆਣਾ ਵਿਖੇ ਆਯੋਜਿਤ ਜ਼ਿਲ੍ਹਾ ਹੈਂਡਲੂਮ ਐਕਸਪੋ ਦਾ ਸ਼ਾਨਦਾਰ ਸਮਾਪਨ ਹੋਇਆ। ਇਸ ਮੌਕੇ ਜ਼ਿਲ੍ਹਾ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਰਾਕੇਸ਼ ਕਾਂਸਲ ਵਲੋਂ ਹੈਂਡਲੂਮ ਐਕਸਪੋ 'ਚ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਬਲਵਿੰਦਰ ਸਿੰਘ, ਐਫ.ਐਮ. ਜ਼ਿਲ੍ਹਾ ਉਦਯੋਗ ਕੇਂਦਰ, ਲੁਧਿਆਣਾ, ਵੀਵਰਜ਼ ਸਰਵਿਸ ਸੈਂਟਰ ਪਾਣੀਪਤ ਦੇ ਡਿਪਟੀ ਡਾਇਰੈਕਟਰ ਸੰਜੇ ਕੁਮਾਰ ਗੁਪਤਾ ਵੀ ਮੌਜੂਦ ਸਨ। ਵੀਵਰਜ ਵਲੋਂ ਜ਼ਿਲ੍ਹਾ ਹੈਂਡਲੂਮ ਐਕਸਪੋ ਦੌਰਾਨ ਮਿਲੇ ਭਰਵੇਂ ਹੁੰਗਾਰੇ 'ਤੇ ਤਸੱਲੀ ਪ੍ਰਗਟਾਈ।