ਜ਼ਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਫਾਜਿਲਕਾ ਵੱਲੋਂ ਰੁਜਗਾਰ ਮੇਲਾ ਦਾ ਆਯੋਜਨ 6 ਅਕਤੂਬਰ 2023  ਦਿਨ ਸ਼ੁਕਰਵਾਰ ਨੂੰ

ਫਾਜ਼ਿਲਕਾ 5 ਅਕਤੂਬਰ : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਡਾ. ਸੇਨੁ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ `ਤੇ 6 ਅਕਤੂਬਰ 2023 ਨੂੰ ਸਵੇਰੇ 10 ਵਜੇ ਜਿਲ੍ਹਾ ਪੱਧਰੀ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਬਿਓਰੋ ਆਫ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਮੈਡਮ ਵੈਸ਼ਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਰਾ ਨੰ.502 ਚੋਥੀ ਮੰਜਿਲ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ, ਡੀਸੀ ਦਫ਼ਤਰ, ਫਾਜ਼ਿਲਕਾ ਵਿਖੇ ਲਗਾਏ ਜਾ ਰਹੇ ਇਸ ਪਲੇਸਮੈਂਟ ਕੈਂਪ ਵਿੱਚ ਸਕਾਈ ਇੰਟਰਨੈਸ਼ਨਲ ਅਤੇ ਐਸਬੀਆਈ ਲਾਈਫ ਕੰਪਨੀ ਸ਼ਮੂਲੀਅਤ ਕਰ ਰਹੀ ਹਨ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ  ਬਾਰਵੀਂ ਪਾਸ ਕੋਈ ਵੀ ਲੜਕੇ ਲੜਕੀਆ ਭਾਗ ਲੈ ਸਕਦੇ ਹਨ। ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਦੇ ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਨੇ ਦੱਸਿਆ ਕਿ ਭਾਗ ਲੈਣ ਵਾਲੇ ਲੜਕੇ ਤੇ ਲੜਕੀਆਂ ਦੀ ਉਮਰ 18 ਤੋਂ 28 ਸਾਲ ਤੱਕ ਹੈ| ਉਨ੍ਹਾਂ ਦੱਸਿਆ ਕਿ ਕੰਪਨੀ ਵਿੱਚ ਇੰਸੋਰੈਨਸ ਏਡਵਾਈਜਰ/ਟੈਲੀਕਾਲਰ ਐਗਜੀਕਿਊਟਿਵ ਦੇ ਅਹੁੱਦਿਆਂ ਲਈ ਚੋਣ ਕੀਤੀ ਜਾਵੇਗੀ।ਇਸ ਕੈਂਪ ਵਿਚ ਚੁਣੇ ਗਏ ਪ੍ਰਾਰਥੀਆਂ ਨੂੰ ਮਹੀਨਾਵਾਰ ਤਨਖਾਹ ਵਜੋਂ 8000 ਹਜ਼ਾਰ ਤੋਂ ਲੈ ਕੇ 15000 ਹਜ਼ਾਰ ਦਾ ਮਿਹਨਤਾਨਾ ਦਿੱਤਾ ਜਾਵੇਗਾ ਅਤੇ ਨੌਕਰੀ ਦਾ ਸਥਾਨ ਫਾਜ਼ਿਲਕਾ, ਬਠਿੰਡਾ ਫਿਰੋਜਪੁਰ ਹੋਵੇਗਾ। ਉਨ੍ਹਾਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ  89060-22220 ਤੇ ਸੰਪਰਕ ਕੀਤਾ ਜਾ ਸਕਦਾ ਹੈ।