ਖਸਤਾ ਹਾਲਤ ਸੰਧਵਾਂ ਕੋਆਪਰੇਟਿਵ ਸੁਸਾਇਟੀ ਦੀ ਇਮਾਰਤ ਦੀ ਬਦਲੇਗੀ ਨੁਹਾਰ 

  • ਸਪੀਕਰ ਸੰਧਵਾਂ ਨੇ 10 ਲੱਖ ਰੁਪਏ ਦਾ ਚੈੱਕ ਕੀਤਾ ਭੇਟ

ਫਰੀਦਕੋਟ 20 ਫਰਵਰੀ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਸੰਧਵਾਂ ਵਿਖੇ 1954 ਤੋਂ ਹੋਂਦ ਵਿੱਚ ਆਈ ਸਹਿਕਾਰੀ ਸਭਾ ਦੀ ਖਸਤਾ ਹਾਲਤ ਇਮਾਰਤ ਦੀ ਨੁਹਾਰ ਬਦਲਣ ਲਈ 10 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਇਮਾਰਤ ਦੇ ਗੋਦਾਮ ਵਿੱਚ ਬਾਰਿਸ਼ਾਂ ਦੌਰਾਨ ਪਾਣੀ ਭਰ ਜਾਣ ਕਾਰਨ ਭੰਡਾਰ ਕੀਤੀ ਖਾਦ ਅਤੇ ਖੇਤੀਬਾੜੀ ਸੰਦਾਂ ਦਾ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਸੀ। ਉਹਨਾਂ ਦੱਸਿਆ ਕਿ ਇਸ ਇਮਾਰਤ ਦੀ ਚਾਰ ਦੁਆਰੀ ਅਤੇ ਸਮੁੱਚੀ ਇਮਾਰਤ ਵੀ ਕਾਫੀ ਨੀਵੀਂ ਹੋਣ ਕਾਰਨ ਪਿੰਡ ਵਾਸੀਆਂ ਅਤੇ ਸੁਸਾਇਟੀ ਦੇ ਨੁਮਾਇੰਦਿਆਂ ਲਈ ਖਤਰਾ ਬਣੀ ਹੋਈ ਸੀ। ਉਹਨਾਂ ਦੱਸਿਆ ਕਿ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਇਸ ਇਮਾਰਤ ਨੂੰ ਤੁਰੰਤ ਮੁਰੰਮਤ ਦੀ ਲੋੜ ਹੈ ਜਿਸ ਦੇ ਚਲਦਿਆਂ ਅੱਜ ਇਸ ਸੁਸਾਇਟੀ ਨੂੰ 10 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ ਹੈ। ਇਸ ਇਮਾਰਤ ਦੀ ਖਸਤਾ ਹਾਲਤ ਦੇ ਚਲਦਿਆਂ ਇਸ ਦਾ ਖਰਾਬ ਮੌਸਮ ਦੌਰਾਨ ਡਿੱਗਣ ਦਾ ਖਤਰਾ ਬਣਿਆ ਹੋਇਆ ਸੀ, ਸਪੀਕਰ ਸੰਧਵਾਂ ਨੇ ਬਿਨਾਂ ਸਮਾਂ ਗਵਾਏ ਇਸ ਵੱਲ ਧਿਆਨ ਦਿੱਤਾ। ਉਹਨਾਂ ਸਪੀਕਰ ਸੰਧਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਧਨ ਰਾਸ਼ੀ ਨਾਲ ਭਰਤ ਪਾ ਕੇ ਇਸ ਪੁਰਾਣੀ ਇਮਾਰਤ ਨੂੰ ਮੁਕੰਮਲ ਤੌਰ ਤੇ ਠੀਕ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸੁਸਾਇਟੀ ਦੇ 1200 ਮੈਂਬਰ ਹਨ, ਜਿਨ੍ਹਾਂ ਨੂੰ ਖਾਦ, ਖੇਤੀਬਾੜੀ ਸੰਦ, ਕਿਸਾਨ ਕ੍ਰੈਡਿਟ ਕਾਰਡ, ਲੋਨ ਅਤੇ ਡੀਜ਼ਲ ਦੀਆਂ ਪਰਚੀਆਂ ਵਗੈਰਾ ਦੀ ਸਹੂਲਤ ਮੁਹਈਆ ਕਰਵਾਈ ਜਾਂਦੀ ਹੈ।