ਕੜਾਕੇ ਦੀ ਠੰਡ ਵਿੱਚ ਠੁਰ-ਠੁਰ ਕਰ ਰਿਹਾ ਲਈ ਮਸੀਹਾ ਬਣੇ ਡੇਰਾ ਸ਼ਰਧਾਲੂ

ਸਾਹਨੇਵਾਲ , 4 ਜਨਵਰੀ : ਡੇਰਾ ਸੱਚਾ ਸੌਦਾ ਸਰਸਾ ਦੀ ਮਾਨਵਤਾ ਭਲਾਈ ਕਾਰਜਾਂ ਲਈ ਜਾਣੀ ਜਾਂਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਡੇਰੇ ਦੀ ਦੂਜੀ ਪਾਤਸ਼ਾਹੀ ਪੂਜ਼ਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਮਾਨਵਤਾ ਭਲਾਈ ਦੇ ਕੰਮਾਂ ਦੀ ਲੜ੍ਹੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਡੇਰਾ ਸੱਚਾ ਸੌਦਾ ਵਲੋ 147 ਮਾਨਵਤਾ ਭਲਾਈ ਦੇ ਕੰਮ ਚਲਾਏ ਜਾ ਰਹੇ ਹਨ। ਜਿਨ੍ਹਾਂ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵੱਧ ਚੜ੍ਹ ਕੇ ਕਰ ਰਹੇ ਹਨ। ਇਸੇ ਲੜੀ ਤਹਿਤ ਅੱਜ ਬਲਾਕ ਲੁਧਿਆਣਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾ ਨੇ ਬੀਤੀ ਰਾਤ ਕੜਾਕੇ ਦੀ ਠੰਡ ਵਿੱਚ ਠੁਰ-ਠੁਰ ਕਰ ਰਹੇ ਲੋਕਾਂ ਨੂੰ ਕੰਬਲ ਅਤੇ ਟੋਪੀਆਂ ਵੰਡ ਕੇ ਉਨਾਂ ਨੂੰ ਠੰਡ ਤੋਂ ਬਚਾਇਆ। ਉਨ੍ਹਾਂ ਨੇ ਰੇਲਵੇ ਸਟੇਸ਼ਨ, ਸਬਜ਼ੀ ਮੰਡੀ,ਬੱਸ ਅੱਡੇ ਆਦਿ ਜਗ੍ਹਾ ਤੇ ਠੰਡ ਵਿੱਚ ਸੜਕ ਦੇ ਕਿਨਾਰੇ ਠੁਰ-ਠੁਰ ਕਰ ਰਹੇ ਲੋਕਾਂ ਨੂੰ ਕੰਬਲ ਅਤੇ ਟੋਪੀਆਂ ਵੰਡੀਆਂ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਬਰ ਸੰਨੀ ਇੰਸਾਂ, ਦੀਪਕ ਇੰਸਾਂ, ਸਾਹਿਲ ਇੰਸਾਂ, ਕੁਨਾਲ ਇੰਸਾਂ, ਪਾਰਸ ਇੰਸਾਂ, ਕਮਲ ਇੰਸਾਂ, ਮਨਜੀਤ ਇੰਸਾਂ, ਅਮਿ੍ਰਤਪਾਲ ਇੰਸਾਂ, ਗੁਰਪਾਲ ਇੰਸਾਂ, ਨਿਤਿਨ ਇੰਸਾਂ, ਅਖਿਲੇਸ਼ ਇੰਸਾਂ, ਨੀਰਜ ਇੰਸਾਂ, ਸੋਮਨਾਥ ਇੰਸਾਂ ਹਾਜਰ ਸਨ।