ਭਵਿੱਖ ਦੀਆਂ ਕਾਰਜ ਯੋਜਨਾਵਾਂ ਸਬੰਧੀ ਡਿਪਟੀ ਕਮਿਸ਼ਨਰ ਸੇਨੂ ਦੁੱਗਲ ਨੇ ਕੀਤੀ ਵਿਭਾਗਾਂ ਨਾਲ ਬੈਠਕ

ਫਾਜਿ਼ਲਕਾ, 5 ਮਈ : ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਵਪੱਖੀ ਵਿਕਾਸ ਦੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਭਵਿੱਖ ਦੀਆਂ ਜਰੂਰਤਾਂ ਅਨੁਸਾਰ ਪ੍ਰੋਜ਼ੈਕਟ ਤਿਆਰ ਕਰਨ ਲਈ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।ਬੈਠਕ ਵਿਚ ਉਨ੍ਹਾਂ ਨੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਵਿਭੱਖ ਦੀਆਂ ਜਰੂਰਤ ਅਨੁਸਾਰ ਪ੍ਰੋਜ਼ੈਕਟ ਤਿਆਰ ਕੀਤੇ ਜਾਣ ਤਾਂ ਜ਼ੋ ਵਿਸਥਾਰਤ ਰਿਪੋਰਟ ਸਰਕਾਰ ਨੂੰ ਭੇਜ਼ ਕੇ ਇੰਨ੍ਹਾਂ ਲਈ ਫੰਡ ਪ੍ਰਾਪਤ ਕੀਤੇ ਜਾ ਸਕਨ। ਉਨ੍ਹਾਂ ਨੇ ਕਿਹਾ ਕਿ ਵਿਭਾਗ ਆਊਣ ਵਾਲੇ 20 ਤੋਂ 30 ਸਾਲਾਂ ਦੀਆਂ ਜਰੂਰਤਾਂ ਦੇ ਮੱਦੇਨਜਰ ਆਪਣੇ ਪ੍ਰੋਜ਼ੈਕਟਾਂ ਦੀਆਂ ਰਿਪੋਰਟਾਂ ਤਿਆਰ ਕਰਨ।ਬੈਠਕ ਦੌਰਾਨ ਵਿਭਾਗਾਂ ਨੇ ਇਕ ਸਰਹੱਦੀ ਪਿੰਡ ਵਿਚ ਪ੍ਰਯਟਨ ਨੂੰ ਉਤਸਾਹਿਤ ਕਰਨ ਲਈ ਵਿਰਾਸਤੀ ਪਿੰਡ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ ਜਦ ਕਿ ਫਾਜਿ਼ਲਕਾ ਦੇ ਟੀਵੀ ਟਾਵਰ ਦੇ ਸੁੰਦਰੀਕਰਨ ਦੀ ਯੋਜਨਾ ਵੀ ਵਿਭਾਗ ਨੇ ਰੱਖੀ ਹੈ। ਇਸ ਤੋਂ ਬਿਨ੍ਹਾਂ ਵੱਖ ਵੱਖ ਵਿਭਾਗਾਂ ਨੇ ਆਪਣੇ ਕੁਝ ਪ੍ਰਸਤਾਵ ਦਿਂੱਤੇ ਹਨ ਜਦ ਕਿ ਬਾਕੀ ਵਿਭਾਗਾਂ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਗਿਆ ਹੈ।ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ ਵੀ ਹਾਜਰ ਸਨ।