ਡਿਪਟੀ ਕਮਿਸ਼ਨਰ ਨੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਆਰੰਭੇ ਵਿਸ਼ੇਸ਼ ਕੈਂਪਾਂ ਦਾ ਲਿਆ ਜਾਇਜ਼ਾ

  • ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਤਿੰਨੇ ਸਬ ਡਵੀਜਨਾਂ'ਚ ਅੱਜ ਪਹਿਲੇ ਦਿਨ 12 ਕੈਂਪ ਲਗਾਏ, ਲੋਕਾਂ ਦੀਆਂ ਯੋਗ
  • ਸ਼ਿਕਾਇਤਾਂ ਦਾ ਮੌਕੇ ਤੇ ਕੀਤਾ ਨਿਪਟਾਰਾ
  • ਹਰੇਕ ਲੋੜਵੰਦ ਤੱਕ ਲਾਭ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਤਤਪਰ,ਡਿਪਟੀ ਕਮਿਸ਼ਨਰ ਖ਼ੁਦ ਕਰ ਰਹੇ ਹਨ ਕੈਂਪਾਂ ਦੀ ਨਿਗਰਾਨੀ
  • ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਲੋਕਾਂ ਨੂੰ ਉਹਨਾਂ ਦੇ ਦੁਆਰ ਉੱਤੇ ਜਾ ਕੇ ਸੇਵਾਵਾਂ ਦੇਣ ਦਾ ਕੰਮ ਜਾਰੀ ਰਹੇਗਾ - ਡਿਪਟੀ ਕਮਿਸ਼ਨਰ
  • ਹਰ ਸਬ ਡਵੀਜ਼ਨ ਵਿੱਚ ਰੋਜ਼ਾਨਾ ਲੱਗਣ ਵਾਲੇ ਕੈਂਪਾਂ ਦਾ ਲਾਭ ਵੱਧ ਤੋਂ ਵੱਧ ਲੋੜਵੰਦਾਂ ਨੂੰ ਉਠਾਉਣ ਦੀ ਅਪੀਲ

ਅਹਿਮਦਗੜ੍ਹ, 06 ਫਰਵਰੀ : ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਦੇ ਲੋਕਾਂ ਨੂੰ ਉਨ੍ਹਾਂ ਦੇ ਜੱਦੀ ਸਥਾਨਾਂ 'ਤੇ 45 ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਸਮਸਿਆਵਾਂ/ਮੁਸਕਿਲਾਂ ਦਾ ਮੌਕੇ  ਤੇ ਹੱਲ ਕਰਨ ਲਈ ਪਹਿਲੇ ਦਿਨ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਅਗਵਾਈ ਵਿੱਚ ਜ਼ਿਲ੍ਹੇ ਦੀਆਂ ਤਿੰਨੇ ਸਬ ਡਵੀਜਨਾਂ ਵਿੱਚ 12 ਵਿਸ਼ੇਸ ਕੈਂਪਾ ਦਾ ਆਯੋਜਨ ਕੀਤਾ ਗਿਆ । ਜਿਨ੍ਹਾਂ ਦਾ ਵੱਡੀ ਗਿਣਤੀ ਵਿੱਚ ਲੋੜਵੰਦਾਂ ਨੇ ਭਰਪੂਰ ਲਾਭ ਉਠਾਇਆ ਅਤੇ ਸਬੰਧਤ ਵਿਭਾਗਾਂ ਰਾਹੀਂ ਮੌਕੇ ’ਤੇ ਹੀ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਵੀ ਅਮਲ ਵਿੱਚ ਲਿਆਂਦੀ ਗਈ। ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਸਬ ਡਵੀਜਨ ਅਮਰਗੜ੍ਹ ਦੇ ਪਿੰਡ ਝੰਦਾ,ਮੁਹੰਮਦਪੁਰਾ, ਸਬ ਡਵੀਜਨ ਮਾਲੇਰਕੋਟਲਾ ਦੇ ਪਿੰਡ ਫਰੀਦਪੁਰ ਕਲਾਂ,ਮੁਬਾਰਕਪੁਰ ਚੁੰਘਾ ਅਤੇ ਅਹਿਦਗੜ੍ਹ ਸਬ ਡਵੀਜਨ ਦੇ ਦਿਲਾਵਰਗੜ੍ਹ(ਕੁੱਪ ਖੁਰਦ) ਵਿਖੇ ਆਯੋਜਿਤ ਕੈਂਪਾਂ ਦਾ ਜਾਇਜਾ ਲਿਆ । ਉਨ੍ਹਾਂ ਇਸ ਦੌਰਾਨ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਕਈ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਇਲਾਕਾ ਨਿਵਾਸੀਆ ਨਾਲ ਗੱਲਬਾਤ ਕੀਤੇ । ਕੈਂਪ ਵਿੱਚ ਸ਼ਾਮਲ ਇਲਾਕਾ ਨਿਵਾਸੀਆਂ ਨੇ ਪੰਜਾਬ  ਸਰਕਾਰ ਦੇ ਇਸ ਉਦਮ ਦੀ ਭਰਭੂਰ ਸ਼ਲਾਘਾ ਕੀਤੀ । ਡਾ ਪੱਲਵੀ ਨੇ ਕਿਹਾ ਕਿ ਉਹ ਖੁਦ ਇਨ੍ਹਾਂ ਕੈਂਪਾਂ ਦੀ ਨਿਗਰਾਨੀ ਕਰ ਰਹੇ ਹਨ । ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ ।  ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਵਿਸ਼ੇਸ ਕੈਂਪਾਂ ਦਾ ਸਿਲਸਿਲਾ ਲਗਾਤਰ ਫਰਵਰੀ ਮਹੀਨੇ ਚੱਲੇਗਾ । ਉਨ੍ਹਾਂ ਐਸ.ਡੀ.ਐਮ.ਨੂੰ ਕਿਹਾ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਲੱਗਣ ਵਾਲੇ ਕੈਂਪਾਂ ਦੀ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਨੰਬਰਦਾਰਾਂ ਅਤੇ ਧਾਰਮਿਕ ਸਥਾਨਾਂ  ਤੋਂ ਇਲਾਵਾ ਹੋਰ ਸਾਧਨਾਂ ਰਾਹੀਂ ਕੈਂਪਾਂ ਬਾਰੇ ਅਗੇਤੇ ਤੌਰ ’ਤੇ ਜਾਗਰੂਕ ਸੂਚਨਾ ਦੇਣ ਨੂੰ ਯਕੀਨੀ ਬਣਾਉਣ ਤਾਂ ਜੋ ਇਨ੍ਹਾਂ ਕੈਂਪਾਂ ਦਾ ਲੋੜਵੰਦ ਵੱਧ ਤੋਂ ਵੱਧ ਲਾਭ ਉਠਾ ਸਕਣ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰ ਤੇ ਜਨ ਸ਼ਿਕਾਇਤ ਵਿਭਾਗ ਦੇ ਸਹਿਯੋਗ ਨਾਲ ਲਗਾਏ ਇਨ੍ਹਾਂ ਕੈਂਪਾਂ ਵਿੱਚ ਸੇਵਾ ਕੇਂਦਰ ਦੇ ਕਰਮਚਾਰੀ ਵੀ ਮੌਜੂਦ ਹਨ, ਕੋਈ ਵੀ ਲੋੜਵੰਦ ਸੇਵਾ ਕੇਂਦਰਾਂ ਨਾਲ ਸਬੰਧਤ ਨਿਰਧਾਰਿਤ ਸੇਵਾਵਾਂ ਦਾ ਲਾਭ ਲੈਣ ਲਈ ਪੁਜ ਸਕਦਾ ਹੈ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਨੁਮਾਇੰਦਿਆ ਤੋਂ ਇਲਾਵਾ ਐਸ.ਡੀ.ਐਮ. ਮਾਲੇਰਕੋਟਲਾ ਸ੍ਰੀਮਤੀ ਅਪਰਨਾ ਐਮ.ਬੀ. ਐਸ.ਡੀ.ਐਮ. ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ,ਐਸ.ਡੀ.ਐਮ. ਅਮਰਗੜ੍ਹ ਸ੍ਰੀਮਤੀ ਸੁਰਿੰਦਰ ਕੌਰ ਆਪਣੇ ਆਪਣੇ ਅਧਿਕਾਰ ਖੇਤਰ ਵਾਲੇ ਕੈਂਪਾਂ ਵਿਖੇ ਮੌਜੂਦ ਸਨ । ਕੱਲ ਮਿਤੀ 07 ਫਰਵਰੀ ਨੂੰ ਸਬ ਡਵੀਜਨ ਮਾਲੇਰਕੋਟਲਾ ਵਿਖੇ ਸਵੇਰੇ 09 ਤੋਂ 01-00 ਤੱਕ ਪਿੰਡ ਅਮਾਮਗੜ੍ਹ, ਮੋਰਾਵਾਲੀ(ਨਰੈਣਗੜ੍ਹ)ਬਾਅਦ ਦੁਪਹਿਰ 02-00 ਤੋਂ ਸ਼ਾਮ 05-00 ਵਜੇ ਤੱਕ ਪਿੰਡ ਢੱਡੇਵਾੜੀ,ਮਾਨਮਾਜਰਾ ਵਿਖੇ, ਸਬ ਡਵੀਜਨ ਅਮਰਗੜ੍ਹ ਵਿਖੇ ਸਵੇਰੇ 09-00 ਤੋਂ 01-00 ਵਜੇ ਤੱਕ ਪਿੰਡ ਅਲੀਪੁਰ ਅਤੇ ਬਾਗੜੀਆਂ ਅਤੇ ਬਾਅਦ ਦੁਪਹਿਰ 02-00 ਤੋਂ 05-00 ਵਜੇ ਤੱਕ ਪਿੰਡ ਖੇੜੀ ਸੋਢੀਆਂ ਅਤੇ ਪਿੰਡ ਮੁਹਾਲ ਵਿੱਖੇ ਵਿਸ਼ੇਸ ਕੈਂਪ ਲਗਾਏ ਜਾਣਗੇ । ਇਸੇ ਤਰ੍ਹਾਂ ਅਹਿਮਦਗੜ੍ਹ ਸਬ ਡਵੀਜਨ ਦੇ ਪਿੰਡ ਸਵੇਰੇ 09-30 ਤੋਂ 11-00 ਵਜੇ ਤੱਕ ਪਿੰਡ ਅਲਵੇਲਪੁਰਾ, 11-30 ਤੋਂ 01-00 ਵਜੇ ਤੱਕ ਪਿੰਡ ਜਿੱਤਵਾਲ ਕਲ੍ਹਾ ਵਿਖੇ , ਬਾਅਦ ਦੁਪਹਿਰ 02-00 ਤੋਂ 3-30 ਵਜੇ ਤੱਕ ਪਿੰਡ ਜਿੱਤਵਾਲ ਖੁਰਦ ਅਤੇ ਸਾਮ 04-00 ਤੋਂ 05-00 ਵਜੇ ਤੱਕ ਪਿੰਡ ਬਾਠਾਂ ਵਿਖੇ ਵਿਸ਼ੇਸ ਕੈਂਪ ਲਗਾਏ ਜਾਣਗੇ । ਡਿਪਟੀ ਕਮਿਸ਼ਨਰ ਨੇ ਇਲਾਕਾ ਨਿਵਾਸੀਆਂ ਨੂੰ ਇਨ੍ਹਾਂ ਵਿਸ਼ੇਸ ਕੈਂਪਾਂ ਦਾ ਲਾਹਾ ਲੈਣ ਲਈ ਅਪੀਲ ਕੀਤੀ ।