ਡਿਪਟੀ ਕਮਿਸ਼ਨਰ ਨੇ 6 ਫਰਵਰੀ ਤੋਂ ਲਗਣ ਵਾਲੇ ਕੈਂਪਾਂ ਦਾ ਸ਼ਡਿਉਲ ਕੀਤਾ ਜਾਰੀ

ਫਾਜ਼ਿਲਕਾ, 4 ਫਰਵਰੀ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਸੇਵਾਵਾਂ ਮੁਹੱਈਆ ਕਰਵਾਉਣ ਲਈ ਲੜੀਵਾਰ ਪਿੰਡਾਂ ਵਿਚ ਕੈਂਪ ਲਗਾਏ ਜਾ ਰਹੇ ਹਨ ਜਿਸ ਦੀ ਸ਼ੁਰੂਆਤ 6 ਫਰਵਰੀ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਜ਼ਿਲੇ੍ਹ ਦੀਆਂ ਸਮੂਹ ਸਬ ਡਵੀਜਨਾਂ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ ਲਗਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 6 ਫਰਵਰੀ ਨੂੰ ਸਬ ਡਵੀਜਨ ਫਾਜ਼ਿਲਕਾ ਵਿਖੇ ਪਿੰਡ ਲਾਧੂਕਾ ਵਿਖੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਕੈਂਪ ਲਗਾਇਆ ਜਾਵੇਗਾ ਜਿਸ ਵਿਚ ਲਾਧੂਕਾ, ਜਮਾਲ ਕੇ, ਲਖੇ ਕੇ ਉਤਾੜ ਤੇ ਹਿਠਾੜ ਅਤੇ ਲਖੇ ਵਾਲੀ  ਪਿੰਡਾਂ ਦੇ ਵਸਨੀਕ ਪਹੁੰਚ ਕੇ ਸਰਕਾਰ ਦੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸੇ ਤਰ੍ਹਾਂ ਪਿੰਡ ਤਰੋਬੜੀ ਵਿਖੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਏ ਜਾਣ ਵਾਲੇ ਕੈਂਪ ਦੌਰਾਨ ਤਰੋਬੜੀ, ਕਿੜਿਆਂ ਵਾਲੀ, ਹੌਜ਼ (ਗੰਦੜ) ਦੇ ਵਸਨੀਕ ਪਹੁੰਚ ਕੇ ਸੇਵਾਵਾਂ ਦਾ ਲਾਭ ਉਠਾਉਣ।ਪਿੰਡ ਗੁਲਾਮ ਰਸੂਲ ਦੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਦੇ ਕੈਪ ਵਿਖੇ ਗੁਲਾਮ ਰਸੂਲ, ਘੁਰਕਾ, ਵਲੇਸ਼ਾਹ ਉਤਾੜ ਤੇ ਹਿਠਾੜ ਦੇ ਵਸਨੀਕ ਪਹੁੰਚ ਸਕਦੇ ਹਨ।ਪਿੰਡ ਬਹਿਕ ਖਾਸ ਦੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਲਗਣ ਵਾਲੇ ਕੈਂਪ ਦੌਰਾਨ ਬਹਿਕ ਖਾਸ, ਬਹਿਕ ਹਸਤਾ ਹਿਠਾੜ ਤੇ ਉਤਾੜ ਅਤੇ ਸੈਦੋਂ ਕੇ ਉਤਾੜ ਉਰਫ ਚਾਂਦਮਾਰੀ ਦੇ ਲੋਕ ਪਹੁੰਚ ਕੇ ਸੇਵਾਵਾਂ ਦਾ ਲਾਹਾ ਲੈਣ। ਇਸੇ ਤਰ੍ਹਾਂ ਸਬ ਡਵੀਜਨ ਅਬੋਹਰ ਵਿਖੇ 6 ਫਰਵਰੀ ਨੂੰ ਸੀਡ ਫਾਰਮ ਪੱਕਾ ਵਿਖੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਸੀਡ ਫਾਰਮ ਪੱਕਾ ਤੇ ਸੀਡ ਫਾਰਮ ਕਚਾ ਵਿਖੇ ਕੈਂਪ ਲਗਾਇਆ ਜਾਵੇਗਾ। ਪਿੰਡ ਢਾਣੀ ਚਿਰਾਗ ਵਿਖੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਢਾਣੀ ਕਰਨੈਲ ਸਿੰਘ, ਢਾਂਣੀ ਚਿਰਾਗ ਦੇ ਲੋਕ ਕੈਂਪ ਵਿਖੇ ਸ਼ਿਰਕਤ ਕਰਨ। ਪਿੰਡ ਬੁਰਜ ਮੁਹਾਰ ਵਿਖੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਬੁਰਜ ਮੁਹਾਰ ਤੇ ਪੱਟੀ ਤਾਜਾ ਦੇ ਵਸਨੀਕ ਅਤੇ ਪਿੰਡ ਆਲਮਗੜ ਵਿਖੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਪਿੰਡ ਆਲਮਗੜ ਤੇ ਢਾਣੀ ਬਿਸ਼ੇਸ਼ਰਨਾਥ ਵਿਖੇ ਲਗਾਏ ਜਾਣ ਵਾਲੇ ਕੈਂਪ ਦਾ ਲਾਹਾ ਲੈਣ ਲੋਕ। 6 ਫਰਵਰੀ ਨੂੰ ਸਬ ਡਵੀਜਨ ਜਲਾਲਾਬਾਦ ਵਿਖੇ ਲਗਣ ਵਾਲੇ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਢੰਡੀ ਕਦੀਮ ਅਤੇ ਢਾਬ ਖੁਸ਼ਹਾਲ ਜ਼ੋਈਆਂ ਵਿਖੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਅਤੇ ਪਿੰਡ ਚੱਕ ਰੂਮ ਵਾਲਾ ਤੇ ਬਘੇ ਕੇ ਉਤਾੜ ਵਿਖੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਕੈਂਪ ਲਗਾਏ ਜਾਣਗੇ।ਪਿੰਡ ਢੰਡੀ ਕਦੀਮ ਦੇ ਕੈਂਪ ਦੌਰਾਨ ਢੰਡੀ ਖੁਰਦ, ਢੰਡੀ ਕਦੀਮ, ਮੋਹਕਮ ਅਰਾਈਆਂ ਤੇ ਕਾਹਣੇਵਾਲਾ ਦੇ ਵਸਨੀਕ ਸ਼ਿਰਕਤ ਕਰ ਸਕਦੇ ਹਨ। ਪਿੰਡ ਚੱਕ ਰੂਮ ਵਾਲਾ ਵਿਖੇ ਚੱਕ ਰੂਮ ਵਾਲਾ, ਚੱਕ ਅਰਨੀਵਾਲਾ, ਚੱਕ ਅਰਾਈਆਂ ਵਾਲਾ ਤੇ ਅਰਾਈਵਾਲਾ ਦੇ ਲੋਕ ਪਹੁੰਚ ਕਰ ਸਕਦੇ ਹਨ। ਇਸੇ ਤਰ੍ਹਾਂ ਢਾਬ ਖੁਸ਼ਹਾਲ ਜ਼ੋਈਆਂ ਦੇ ਕੈਂਪ ਦੌਰਾਨ ਚੱਕ ਢਾਬ ਖੁਸ਼ਹਾਲ ਜ਼ੋਈਆਂ, ਢਾਬ ਖੁਸ਼ਹਾਲ ਜ਼ੋਈਆਂ, ਢਾਬ ਕੜਿਆਲ, ਚੱਕ ਬਲੋਚਾਵਾਲਾ ਤੇ ਅਰਨੀਵਾਲਾ ਦੇ ਵਸਨੀਕ ਪਹੁੰਚ ਕਰਨ। ਪਿੰਡ ਬੱਘੇ ਕੇ ਉਤਾੜ ਦੇ ਕੈਂਪ ਦੌਰਾਨ ਬਘੇ ਕੇ ਉਤਾੜ ਤੇ ਹਿਠਾੜ, ਚੱਕ ਸੁਕੜ, ਚੱਕ ਸਰਕਾਰ ਮੁਹਾਜੀ ਪ੍ਰਭਾਤ ਸਿੰਘ ਵਾਲਾ ਤੇ ਪ੍ਰਭਾਤ ਸਿੰਘ ਵਾਲਾ ਉਤਾੜ ਦੇ ਵਸਨੀਕ ਕੈਂਪ ਵਿਚ ਪਹੁੰਚ ਕੇ ਸਰਕਾਰ ਦੇ ਇਸ ਉਪਰਾਲੇ ਦਾ ਵੱੱਧ ਤੋਂ ਵੱਧ ਲਾਭ ਉਠਾਉਣ।