ਡਿਪਟੀ ਕਮਿਸ਼ਨਰ ਵੱਲੋਂ  04 ਕਰੋੜ 80 ਲੱਖ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਹੋਣ ਵਾਲੀਆਂ 05 ਉਦਯੋਗਿਕ ਇਕਾਈਆਂ ਨੂੰ ‘ਸਰਟੀਫਿਕੇਟ ਆਫ਼ ਇਨ ਪ੍ਰਿੰਸੀਪਲ ਅਪਰੂਵਲ’ ਜਾਰੀ

  • ਹੁਣ ਤੱਕ ਜ਼ਿਲ੍ਹੇ ਵਿੱਚ ਕਰੀਬ  22 ਕਰੋੜ 89 ਲੱਖ ਰੁਪਏ ਦੀ ਲਾਗਤ ਨਾਲ ਸਥਾਪਿਤ ਹੋਣ ਵਾਲੇ 08 ਉਦਯੋਗਿਕ ਇਕਾਈਆਂ ਨੂੰ ਸਰਟੀਫਿਕੇਟ ਆਫ਼ ਇਨ ਪ੍ਰਿੰਸੀਪਲ ਅਪਰੂਵਲਜ਼ ਜਾਰੀ : ਸੰਯਮ ਅਗਰਵਾਲ
  • ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਈਟ ਟੂ ਬਿਜ਼ਨਸ ਐਕਟ 2020 ਅਧੀਨ  ਜ਼ਿਲ੍ਹੇ 'ਚ ਉਦਯੋਗਿਕ ਵਿਕਾਸ ਨੂੰ ਮਿਲਿਆ ਭਰਵਾਂ ਹੁੰਗਾਰਾ

ਮਾਲੇਰਕੋਟਲਾ 01 ਜੂਨ : ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਅੱਜ ਮਾਲੇਰਕੋਟਲਾ ਵਿਖੇ ਲੱਗਣ ਵਾਲੇ 05 ਉਦਯੋਗਿਕ ਯੂਨਿਟ ਨੂੰ ਸਰਟੀਫਿਕੇਟ ਆਫ਼ ਇਨ ਪ੍ਰਿੰਸੀਪਲ ਅਪਰੂਵਲਜ਼ ਰਾਈਟ ਟੂ ਬਿਜ਼ਨਸ ਐਕਟ 2020 ਅਧੀਨ ਜਾਰੀ ਕੀਤੇ । ਇੱਥੇ ਵਰਣਯੋਗ ਹੈ ਕਿ ਜ਼ਿਲ੍ਹੇ ਵਿੱਚ ਉਦਯੋਗ ਸਥਾਪਿਤ ਕਰਨ ਦੇ ਇੱਛਕ ਵਿਅਕਤੀਆਂ ਨੇ ਮਈ ਮਹੀਨੇ ਦੌਰਾਨ ਹੀ ਰਾਈਟ ਟੂ ਬਿਜ਼ਨਸ ਐਕਟ 2020 ਅਧੀਨ ਅਪਲਾਈ ਕੀਤਾ ਸੀ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਉਦਯੋਗਿਕ ਇਕਾਈਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ । ਉਦਯੋਗਪਤੀਆਂ ਵੱਲੋਂ ਇਨ੍ਹਾਂ 05 ਉਦਯੋਗਿਕ ਇਕਾਈਆਂ ਦੀ ਸਥਾਪਨਾ ’ਤੇ ਕਰੀਬ 04 ਕਰੋੜ 80 ਲੱਖ  ਰੁਪਏ ਨਿਵੇਸ਼ ਹੋਵੇਗਾ । ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਈਟ ਟੂ ਬਿਜ਼ਨਸ ਐਕਟ 2020 ਅਧੀਨ  ਜ਼ਿਲ੍ਹੇ 'ਚ ਉਦਯੋਗਿਕ ਵਿਕਾਸ ਨੂੰ ਮਿਲਿਆ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਹੁਣ ਤੱਕ ਜ਼ਿਲ੍ਹੇ ਵਿੱਚ ਕਰੀਬ  22 ਕਰੋੜ 89 ਲੱਖ ਰੁਪਏ ਦੀ ਲਾਗਤ ਨਾਲ ਸਥਾਪਿਤ ਹੋਣ ਵਾਲੇ 08 ਉਦਯੋਗਿਕ ਇਕਾਈਆਂ ਨੂੰ ਸਰਟੀਫਿਕੇਟ ਆਫ਼ ਇਨ ਪ੍ਰਿੰਸੀਪਲ ਅਪਰੂਵਲਜ਼ ਰਾਈਟ ਟੂ ਬਿਜ਼ਨਸ ਐਕਟ 2020 ਅਧੀਨ ਜਾਰੀ ਕੀਤੇ ਜਾ ਚੁੱਕੇ ਹਨ । ਉਨ੍ਹਾਂ ਦੱਸਿਆ ਕਿ ਤਹਿਸੀਲ ਮਾਲੇਰਕੋਟਲਾ ਵਿਖੇ 02 ਉਦਯੋਗਿਕ ਇਕਾਈਆਂ ਅਤੇ ਤਹਿਸੀਲ ਅਹਿਮਦਗੜ੍ਹ ਵਿਖੇ 03 ਉਦਯੋਗਿਕ ਇਕਾਈ ਸਥਾਪਿਤ ਕਰਨ ਲਈ ‘ਸਰਟੀਫਿਕੇਟ ਆਫ਼ ਇਨ ਪ੍ਰਿੰਸੀਪਲ ਅਪਰੂਵਲ’ ਜਾਰੀ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਥਾਪਿਤ ਹੋਣ ਵਾਲੇ ਉਦਯੋਗਿਕ ਯੂਨਿਟ ਨਾਲ ਸਿੱਧੇ ਅਤੇ ਅਸਿੱਧੇ ਤੌਰ  ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ  ਦੇ ਮੌਕੇ  ਉਪਲਬਧ ਹੋਣਗੇ ਅਤੇ ਅਸਿੱਧੇ ਤੌਰ ਤੇ ਜ਼ਿਲ੍ਹੇ ਦੇ ਆਰਥਿਕ ਪੱਧਰ ਤੇ ਨਿਵੇਸ਼ ਵਿੱਚ ਸੁਧਾਰ ਹੋਵੇਗਾ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸੁਬੋਦ ਜਿੰਦਲ ਨੇ ਦੱਸਿਆ ਕਿ ਇਸ ਐਕਟ ਅਧੀਨ ਇਕਾਈ ਲੋੜੀਂਦੀਆਂ ਫ਼ੀਸਾਂ ਭਰਨ ਉਪਰੰਤ ਸਰਟੀਫਿਕੇਟ ਆਫ਼ ਇਨ ਪ੍ਰਿੰਸੀਪਲ ਅਪਰੂਵਲ ਤੋਂ ਬਾਅਦ ਆਪਣਾ ਕੰਮ ਤੁਰੰਤ ਸ਼ੁਰੂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਤੋਂ ਲੋੜੀਂਦੀਆਂ ਅਪਰੂਵਲ ਜਿਵੇਂ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ, ਬਿਲਡਿੰਗ ਪਲਾਨ ਦੀ ਮਨਜ਼ੂਰੀ, ਬਿਲਡਿੰਗਾਂ ਲਈ ਸੰਪੂਰਨਤਾ/ਕਿੱਤਾ ਸਰਟੀਫਿਕੇਟ ਜਾਰੀ ਕਰਨਾ, ਫ਼ੈਕਟਰੀ ਬਿਲਡਿੰਗ ਪਲਾਨ ਦੀ ਮਨਜ਼ੂਰੀ (ਉਦਯੋਗਾਂ ਨੂੰ ਛੱਡ ਕੇ ਜੋ ਕਿ ਫ਼ੈਕਟਰੀ ਐਕਟ, 1948 ਦੇ ਅਨੁਸਾਰ ਖ਼ਤਰਨਾਕ ਪ੍ਰਕਿਰਿਆ ਨੂੰ ਸ਼ਾਮਲ ਕਰਦੇ ਹਨ, ਫ਼ੈਕਟਰੀ ਬਿਲਡਿੰਗ ਪਲਾਨ ਦੀ ਮਨਜ਼ੂਰੀ (ਉਦਯੋਗਾਂ ਨੂੰ ਛੱਡ ਕੇ ਜੋ ਕਿ ਫ਼ੈਕਟਰੀ ਐਕਟ, 1948 ਦੇ ਅਨੁਸਾਰ ਖ਼ਤਰਨਾਕ ਪ੍ਰਕਿਰਿਆ ਨੂੰ ਸ਼ਾਮਲ ਕਰਦੇ ਹੋਏ,) ਵਪਾਰ ਲਾਇਸੈਂਸ ਦੀ ਰਜਿਸਟ੍ਰੇਸ਼ਨ,ਫਾਇਰ ਨੌਂ ਓਬਜੈਕਸ਼ਨ, ਵਪਾਰਿਕ ਅੰਦਾਰੇ ਦੀ ਰਜਿਸਟਰੇਸ਼ਨ ਦਾ ਸਰਟੀਫਿਕੇਟ ਆਦਿ ਉਦਯੋਗ ਸਥਾਪਿਤ ਕਰਨ ਲਈ ਲੈਣੇ ਹੁੰਦੇ ਹਨ , ਉਹ ਸਰਕਾਰ ਵੱਲੋਂ ਅਪਰੂਵਡ ਇੰਡਸਟਰੀ ਏਰੀਏ ਵਿੱਚ ਇਹ ਸਰਟੀਫਿਕੇਟ ਤਿੰਨ ਕੰਮ ਵਾਲੇ ਦਿਨਾਂ ਵਿੱਚ ਤੇ ਬਾਹਰ ਦੇ ਖੇਤਰਾਂ ਚ ਪੰਦਰਾਂ ਕੰਮ ਵਾਲੇ ਦਿਨਾਂ ਵਿੱਚ ਜਾਰੀ ਕੀਤਾ ਜਾਂਦਾ ਹੈ ।