ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਨੇ ਇੱਕ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ

  • ਇਲੈਕਟ੍ਰੋਨਿਕਸ ਇੰਜੀਨੀਅਰਿੰਗ ਖੇਤਰ ਦੇ ਨਵੇਂ ਰੁਝਾਨ' ਵਿਸ਼ੇ ਉੱਤੇ ਕੀਤੀ ਚਰਚਾ
  • ਅਡਵਾਂਸਮੈਂਟ ਇਨ ਆਪਟਿਕਸ ਅਤੇ ਫੋਟੋਨਿਕਸ' ਵਿਸ਼ੇ ਤੇ ਸਿੰਪੋਜ਼ੀਅਮ ਕਰਵਾਇਆ

ਪਟਿਆਲਾ, 28 ਅਪ੍ਰੈਲ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋਂ 'ਇਲੈਕਟ੍ਰੋਨਿਕਸ ਇੰਜੀਨੀਅਰਿੰਗ ਖੇਤਰ ਦੇ ਨਵੇਂ ਰੁਝਾਨ' ਵਿਸ਼ੇ ਉੱਤੇ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ। ਇਸ ਮੌਕੇ ਵਿਭਾਗ ਵੱਲੋਂ 'ਅਡਵਾਂਸਮੈਂਟ ਇਨ ਆਪਟਿਕਸ ਅਤੇ ਫੋਟੋਨਿਕਸ' ਵਿਸ਼ੇ ਤੇ ਸਿੰਪੋਜ਼ੀਅਮ ਵੀ ਕਰਵਾਇਆ ਗਿਆ।ਕਾਨਫਰੰਸ ਦਾ ਉਦਘਾਟਨ ਕਰਦਿਆਂ ਉਪ ਕੁਲਪਤੀ ਡਾ. ਅਰਵਿੰਦ ਨੇ ਜਿੱਥੇ ਇਸ ਅੰਤਰਰਾਸ਼ਟਰੀ ਕਾਨਫਰੰਸ ਲਈ ਵਧਾਈ ਦਿੱਤੀ ਉੱਥੇ ਹੀ ਇਹੋ ਜਿਹੀਆਂ ਹੋਰ ਗਤੀਵਿਧੀਆਂ ਕਰਨ ਲਈ ਪ੍ਰੇਰਿਆ। ਵਿਭਾਗ ਮੁਖੀ, ਡਾ. ਰਣਜੀਤ ਕੌਰ ਵੱਲੋਂ ਆਪਣੇ ਸਵਾਗਤੀ ਭਾਸ਼ਣ ਵਿੱਚ ਕਾਨਫਰੰਸ ਦੇ ਵਿਸ਼ਾ-ਵਸਤੂ ਬਾਰੇ ਜਾਣਕਾਰੀ ਦਿੱਤੀ ਗਈ।  ਡਾ. ਰਣਜੀਤ ਕੌਰ ਨੇ ਦੱਸਿਆ ਕਿ ਇਹ ਕਾਨਫਰੰਸ ਵਿਸ਼ਵ ਭਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਅਤੇ ਰਿਸਰਚ ਸਕਾਲਰਾਂ ਨੂੰ ਇਕ ਸਾਂਝੇ ਮੰਚ ਉੱਤੇ ਆਪਣੇ ਕਾਰਜ ਇਕ ਦੂਜੇ ਨਾਲ ਸਾਂਝਾ ਕਰਨ ਲਈ ਸਹਾਈ ਸਿੱਧ ਹੋਵੇਗੀ। ਇਸ ਮੌਕੇ ਡਾ. ਏ.ਕੇ. ਤਿਵਾੜੀ, ਡੀਨ, ਅਕਾਦਮਿਕ ਮਾਮਲੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਵਿਭਾਗ ਦੀ ਹੌਸਲਾ ਅਫਜਾਈ ਕੀਤੀ ਗਈ। ਐਮ.ਆਈ.ਟੀ. ਪੂਨੇ ਤੋਂ ਪੁੱਜੇ ਡਾ. ਐਚ.ਐਸ. ਜਟਾਣਾ ਨੇ 'ਇੰਟਰਨੈੱਟ ਆਫ਼ ਥਿੰਗਜ਼' ਵਿਸ਼ੇ ਦੀਆਂ ਮੈਡੀਕਲ ਨਾਲ ਸਬੰਧਿਤ ਐਪਲੀਕੇਸ਼ਨ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਸਲਾਈਟ, ਲੋਂਗੌਵਾਲ ਤੋਂ ਪੁੱਜੇ ਪ੍ਰੋ. ਅਜ਼ਾਤ ਸ਼ੱਤਰੂ ਅਰੋੜਾ ਨੇ ਆਪਣੇ ਮੁੱਖ ਸੁਰ ਭਾਸ਼ਣ ਵਿੱਚ 'ਥਰਮਲ ਇਮੇਂਜਿੰਗ' ਨਾਲ ਸਬੰਧਿਤ ਐਪਲੀਕੇਸ਼ਨਜ ਬਾਰੇ ਵਿਚਾਰ ਪ੍ਰਗਟ ਕੀਤੇ। ਟੋਰਾਂਟੋ ਯੂਨੀਵਰਸਿਟੀ, ਕੈਨੇਡਾ ਤੋਂ ਪ੍ਰੋਫੈਸਰ. ਲੀ ਕਿਆਨ, ਮੈਕਗਿਲ ਯੂਨੀਵਰਸਿਟੀ, ਕੈਨੇਡਾ ਤੋਂ ਲਾਰੈਂਸ ਆਰ ਚੇਨ, ਆਈ.ਆਈ. ਐਸ.ਸੀ. ਬੈਗਲੋਰ ਤੋਂ ਪ੍ਰੋਫੈਸਰ. ਸ਼੍ਰੀਨਿਵਾਸ ਤਾਲਾਬੁਤੁੱਲਾ, ਆਈ.ਆਈ. ਟੀ. ਇੰਦੌਰ ਤੋਂ ਪ੍ਰੋਫੈਸਰ, ਮੁਕੇਸ਼ ਕੁਮਾਰ, ਜਾਰਜੀਆ ਯੂਨੀਵਰਸਿਟੀ, ਯੂ.ਐਸ.ਏ. ਤੋਂ ਮੇਬਲ ਫੋਕ, ਐਸੋਸੀਏਟ ਪ੍ਰੋਫੈਸਰ, ਏਅਰਟੈੱਲ-ਵੋਡਾਫੋਨ, ਯੂ.ਕੇ. ਤੋਂ ਸ੍ਰੀ ਰਾਹੁਲ ਕੌਂਡਲ, ਐਸੋਸੀਏਟ ਡਾਇਰੈਕਟਰ- ਆਪਟੀਕਲ ਵਪਾਰ ਅਤੇ ਮਾਰਕੀਟਿੰਗ, ਅਰੀਤਸੂ ਇੰਡੀਆ, ਯੂ.ਐਸ.ਏ. ਤੋਂ ਸ਼੍ਰੀ ਮਧੁਕਰ ਤ੍ਰਿਪਾਠੀ, ਵੱਲੋਂ ਆਨਲਾਈਨ ਮਾਧਿਅਮ ਰਾਹੀਂ ਵੱਖ-ਵੱਖ ਵਿਸ਼ਿਆਂ ਉੱਤੇ ਵਿਚਾਰ ਸਾਂਝੇ ਕੀਤੇ ਗਏ। ਡਾ.ਸਿਮਰਨਜੀਤ ਸਿੰਘ ਅਤੇ ਡਾ. ਰਮਨਦੀਪ ਕੌਰ ਵੱਲੋਂ ਆਰਗੇਨਾਈਜ਼ਰ ਸੈਕਟਰੀ ਵਜੋਂ ਅਤੇ ਜੁਆਇੰਟ ਸਕੱਤਰ ਲਈ ਡਾ. ਕਰਮਜੀਤ ਕੌਰ ਅਤੇ ਡਾ. ਅਮਨਦੀਪ ਸਿੰਘ ਭੰਡਾਰੀ ਵੱਲੋਂ ਭੂਮਿਕਾ ਨਿਭਾਈ ਗਈ। ਇਸ ਕਾਨਫਰੰਸ ਵਿੱਚ 120 ਤੋਂ ਵੱਧ ਪਰਚੇ ਪ੍ਰਾਪਤ ਹੋਏ ਜਿਸ ਵਿਚੋਂ ਤਕਰੀਬਨ 60 ਪਰਚਿਆਂ ਦੀ ਚੋਣ ਕੀਤੀ ਗਈ।  ਪਰਚਿਆਂ ਨੂੰ ਪੜ੍ਹਣ ਲਈ ਕਾਨਫਰੰਸ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ। ਇਨ੍ਹਾਂ ਵੱਖ-ਵੱਖ ਭਾਗਾਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਡਾ. ਜਗਪਾਲ ਸਿੰਘ ਉਭੀ, ਪ੍ਰੋਫੈਸਰ, ਸਲਾਈਟ ਲੋਗੌਵਾਲ, ਡਾ. ਅਜੈਪਾਲ ਸਿੰਘ, ਪ੍ਰੋਫੈਸਰ, ਸਲਾਈਟ ਲੋਗੌਵਾਲ, ਡਾ. ਦਮਨਪ੍ਰੀਤ ਸਿੰਘ ਪ੍ਰੋਫੈਸਰ, ਸਲਾਈਟ ਲੋਗੌਵਾਲ,ਡਾ. ਲਖਵਿੰਦਰ ਕੌਰ, ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਬਤੌਰ ਕਾਨਫਰੰਸ ਚੇਅਰ ਭੂਮਿਕਾ ਨਿਭਾਈ।  ਵੱਖ-ਵੱਖ ਟਰੇਕਸ ਵਿਚ ਬਤੌਰ ਕੋ-ਚੇਅਰ ਡਾ. ਸੋਨੀਆ, ਡਾ. ਅੰਮ੍ਰਿਤ ਕੌਰ, ਡਾ. ਅਮਨਦੀਪ ਸਿੰਘ ਸੱਪਲ, ਡਾ. ਕੁਲਵਿੰਦਰ ਸਿੰਘ, ਡਾ. ਚਰਨਜੀਤ ਸਿੰਘ, ਡਾ. ਹਰਜਿੰਦਰ ਸਿੰਘ, ਡਾ. ਗੁਰਮੀਤ ਕੌਰ, ਡਾ. ਪੰਕਜ ਮਹਿੰਦਰੂ, ਇੰਜ. ਰੁਪਿੰਦਰ ਕੌਰ, ਡਾ. ਲਵਕੇਸ਼ ਅਤੇ ਡਾ. ਬੇਅੰਤ ਕੌਰ ਨੇ ਭੂਮਿਕਾ ਨਿਭਾਈ। ਡਾ. ਮਨਜੀਤ ਸਿੰਘ ਪਾਤੜ੍ਹ, ਡੀਨ, ਫੈਕਲਟੀ ਆਫ ਇੰਜੀਨੀਅਰਿੰਗ ਅਤੇ  ਡੀਨ, ਰਿਸਰਚ ਅਤੇ ਡਾ. ਕੁਲਵਿੰਦਰ ਸਿੰਘ ਵੱਲੋਂ ਸਾਰੇ ਡੈਲੀਗੇਟਸ ਅਤੇ ਸਪੀਕਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਭਾਗ ਨੂੰ ਵਧਾਈ ਦਿੱਤੀ ਗਈ। ਕਾਨਫਰੰਸ ਦੀ ਸ਼ੁਰੂਆਤ ਵਿੱਚ ਡਾ. ਅਮਨਦੀਪ ਸਿੰਘ ਸੱਪਲ ਵੱਲੋਂ ਸਰਦਾਰ ਪ੍ਰਕਾਸ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ ਗਈ।