ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਕਣਕ ਉਪਰ ਸੁੰਡੀ ਦੇ ਹਮਲੇ ਦਾ ਨਿਰੀਖਣ ਲਈ ਲਗਾਤਾਰ ਵੱਖ-ਵੱਖ ਪਿੰਡਾਂ ਦਾ ਦੌਰਾ ਜਾਰੀ

  • ਅਜੇ ਫਸਲ ਉਪਰ ਸੁੰਡੀ ਦਾ ਹਮਲਾ ਨਹੀਂ, ਖੇਤੀਬਾੜੀ ਵਿਭਾਗ ਨਾਲ ਸੰਪਰਕ ਵਿਚ ਰਹਿਣ ਕਿਸਾਨ

ਫਾਜ਼ਿਲਕਾ, 22 ਦਸੰਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਾਜ਼ਿਲਕਾ ਵੱਲੋ ਕਣਕ ਉਪਰ ਸੁੰਡੀ ਦੇ ਹਮਲੇ ਦਾ ਨਿਰੀਖਣ ਕਰਨ ਲਈ ਲਗਾਤਾਰ ਵੱਖ-ਵੱਖ ਪਿੰਡਾਂ ਦਾ ਦੌਰਾਂ ਕੀਤਾ ਜਾ ਰਿਹਾ ਹੈ। ਇਸ ਮੋਕੇ ਤੇ ਜਾਣਕਾਰੀ ਦਿੰਦੀਆਂ ਬੀ.ਟੀ.ਐਮ. ਸ੍ਰੀ ਰਾਜਦਵਿੰਦਰ ਸਿੰਘ ਨੇ ਦਸਿਆ ਕਿ ਇਸ ਸਮੇਂ ਕਣਕ ਦੀ ਫ਼ਸਲ ਉਪਰ ਸੂੰਡੀ ਦਾ ਹਮਲਾ ਨਹੀਂ ਵੇਖਿਆ ਗਿਆ ਹੈ ਅਤੇ ਕਣਕ ਦੀ ਫਸਲ ਪੂਰੀ ਤਰ੍ਹਾਂ ਤੰਦਰੂਸਤ ਹਾਲਤ ਵਿੱਚ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਜਿਹੜੀਆਂ ਕਣਕਾਂ ਨੂੰ ਪਹਿਲਾਂ ਪਾਣੀ ਲਗ ਰਿਹਾਂ ਹੈ ਜਾਂ ਲਾਉਣਾ ਹੈ ਤਾਂ ਪਾਣੀ ਦਿਨ ਵੇਲੇ ਲਾਇਆ ਜਾਵੇ ਜਿਸ ਨਾਲ ਮਿੱਤਰ ਪੰਛੀ ਜਿਵੇ ਕਿ ਬਗਲਾ ਆਦਿ ਸੁੰਡੀਆਂ ਨੂੰ ਖਾ ਜਾਂਦੇ ਹਨ। ਸੁੰਡੀ ਦੇ ਹਮਲੇ ਦੇ ਡਰ ਕਾਰਨ ਜਾਂ ਵੇਖਾ-ਵੇਖੀ ਕੀੜੇਮਾਰ ਜਹਿਰਾਂ ਦਾ ਉਪਯੋਗ ਨਾ ਕੀਤਾ ਜਾਵੇ, ਜੇਕਰ ਕਿਧਰੇ ਕਣਕ ਉਪਰ ਸੂੰਡੀ ਦਾ ਹਮਲਾ ਪਾਇਆ ਜਾਂਦਾ ਹੈ ਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਅਤੇ ਸ਼ਿਫਾਰਿਸ਼ ਕੀਤੀਆਂ ਜਹਿਰਾ ਦੀ ਹੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਹੜੀਆਂ ਕਣਕਾਂ ਨੂੰ ਪਹਿਲਾ ਪਾਣੀ ਲਗ ਚੁਕਿਆਂ ਹੈ ਉਸ ਕਣਕ ਉਪਰ ਸ਼ਿਫਾਰਿਸ ਕੀਤੀਆ ਨਦੀਨਨਾਸ਼ਕ ਦਾ ਸਪਰੇਅ ਸਾਫ ਧੁੱਪ ਵਾਲੇ ਦਿਨ 150 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਨਦੀਨਨਾਸ਼ਕ ਦੀ ਸਪਰੇਅ ਲਈ ਫਲੇਟਫੈਨ ਨੋਜਲ ਦੀ ਵਰਤੋਂ ਕੀਤੀ ਜਾਵੇ। ਸਪਰੇਅ ਕਰਨ ਸਮੇਂ ਖੇਤ ਵਿੱਚ ਚੰਗਾ ਵੱਤਰ ਹੋਨਾ ਬਹੁਤ ਜ਼ਰੂਰੀ ਹੈ।