ਡੀਈਓ ਮੇਵਾ ਸਿੰਘ ਨੇ ਲੋੜਵੰਦ ਬੱਚਿਆਂ ਦੇ ਲਈ ਮੁਹੱਈਆ ਕਰਵਾਇਆ ਸਾਜੋ-ਸਮਾਨ

ਫਰੀਦਕੋਟ 25 ਸਤੰਬਰ : ਡੀਈਓ ਮੇਵਾ ਸਿੰਘ ਨੇ ਵੱਖ-ਵੱਖ ਸਕੂਲਾਂ ਵਿਚ ਵਿਜਿਟ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਵ ਸਿਹਤ ਅਤੇ ਸਿੱਖਿਆ ਦਾ ਪੱਧਰ ਉੱਚਾ ਚੁੱਕਣਾ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਡੀਈਓ ਮੇਵਾ ਸਿੰਘ ਨੇ ਵੱਖ-ਵੱਖ ਸਕੂਲਾਂ ਵਿਚ ਜਾ ਕੇ ਜਿੱਥੇ ਉਨ੍ਹਾਂ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਉਥੇ ਹੀ ਉਨ੍ਹਾਂ ਨੇ ਬੱਚਿੱਆਂ ਨੂੰ ਜੋ ਉਨ੍ਹਾਂ ਦੀਆਂ ਲੋੜ ਦੀਆਂ ਚੀਜਾਂ ਸਨ, ਉਹ ਵੀ ਉਨ੍ਹਾਂ ਨੇ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਅਤੇ ਕੁਝ ਸਕੂਲਾਂ ਦੇ ਵਿਚ ਜਿਸ ਸਮਾਨ ਦੀ ਘਾਟ ਸੀ  ਫੁੱਟਬਾਲ-4, ਕ੍ਰਿਕੇਟ ਕਿੱਟ-2, ਕ੍ਰਿਕੇਟ ਬਾਲ-3 (ਸੌਫਟ), ਕ੍ਰਿਕੇਟ ਬਾਲ-2 (ਅਵਾਜ ਵਾਲੀ), ਬੈਡਮਿੰਟਨ ਸੈਟ-4,ਬੈਡਮਿੰਟਨ ਸ਼ਟਲ-2, ਲੁੱਡੋ-6, ਬਾਸਕਿਟਬਾਲ-2, ਕੈਰਮ ਬੋਰਡ-3 (ਕੰਪਲੀਟ ਸੈਟ)   ਉਹ ਸਮਾਨ ਵੀ ਮੁਹੱਈਆ ਕਰਵਾ ਦਿੱਤਾ। ਮੇਵਾ ਸਿੰਘ ਨੇ ਕਿਹਾ ਕਿ ਲਗਾਤਾਰ ਸਕੂਲਾਂ ਦੀ ਮੋਨਿਟਰਿੰਗ ਹੈ ਉਹ ਕੀਤੀ ਜਾ ਰਹੀ ਹੈ। ਇਸ ਦੇ ਨਾਲ-ਨਾਲ ਮਿੱਡ ਡੇ ਮੀਲ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਬੱਚਿਆਂ ਦੀ ਪੜ੍ਹਾਈ ਦੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।