ਠੇਕੇਦਾਰ ਦੀ ਗੁੰਡਾਗਰਦੀ ਦੇ ਖਿਲਾਫਵਫਦ ਐਸ ਐਸ ਪੀ ਨੂੰ ਮਿਲਿਆ

ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ) : ਝਾੜ-ਫੂਸ ਦੇ ਠੇਕੇਦਾਰ ਦੀ ਗੁੰਡਾਗਰਦੀ ਦੇ ਖਿਲਾਫ ਅੱਜ ਪੇਂਡੂ ਮਜ਼ਦੂਰ ਯੂਨੀਅਨ,ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਅਤੇ ਪਿੰਡ ਜੱਟਪੁਰਾ ਦੇ ਵਾਸੀਆ ਦਾ ਵਫਦ ਐਸ ਐਸ ਪੀ, ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਜਗਰਾਉਂ ਨੂੰ ਮਿਲਿਆ।ਵਫਦ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ,ਇਕਾਈ ਜੱਟਪੁਰਾ ਦੇ ਪ੍ਰਧਾਨ ਮਨਜਿੰਦਰ ਸਿੰਘ ਬਲਵਿੰਦਰ ਸਿੰਘ ਡੇਅਰੀ-ਵਾਲਾ, ਬਿੱਕਰ ਸਿੰਘ,ਰੇਸ਼ਮ ਸਿੰਘ,ਬੂਟਾ ਸਿੰਘ,ਬਾਘਾ ਸਿੰਘ ਕਮਾਲਪੁਰਾ,ਅਮਰੀਕ ਸਿੰਘ ਆਦਿ ਹਾਜਿਰ ਸਨ।ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਮੰਡੀਆਂ ਦੀ ਸਾਫ-ਸਫਾਈ ਨਾਲ  ਸਬੰਧਿਤ ਠੇਕੇਦਾਰ ਅਨਾਜ ਮੰਡੀਆਂ ਦੇ ਬਾਹਰ ਨਿੱਜੀ ਥਾਵਾਂ ਤੇ ਹੜੰਬੇ ਲਾਕੇ ਕਿਸਾਨਾਂ ਦੇ ਝਾੜ-ਫੂਸ ਦੀ ਸਫਾਈ ਕਰਕੇ ਝੋਨਾ ਕੱਢਣ ਵਾਲੇ ਗਰੀਬ-ਮਜ਼ਦੂਰਾਂ ਨੂੰ ਤੰਗ ਪ੍ਰੇਸ਼ਾਨ ਕਰਦੇ  ਹਨ। ਉਨ੍ਹਾਂ ਦੱਸਿਆ ਕਿ ਜੱਟਪੁਰਾ ਪਿੰਡ ਨਾਲ ਸਬੰਧਿਤ ਦਿਹਾੜੀਦਾਰ ਦਲਿਤ ਮਜਦੂਰ ਨੇ ਕਿਰਾਏ ਤੇ ਹੜੰਬਾ ਲੈਕੇ ਆਪਣੇ ਰਜਗਾਰ ਲਈ ਦਾਣਾ ਮੰਡੀ ਦੀ ਹਦੂਦ ਤੋਂ ਬਾਹਰ ਕਿਸਾਨਾਂ ਦੀ ਮਰਜੀ ਮੁਤਾਬਿਕ  ਕਿਸਾਨਾਂ ਦੇ ਝਾੜ-ਫੂਸ ਦੀ ਸਫਾਈ ਕਰਕੇ ਫੂਸਾ ਇਕੱਠਾ ਕੀਤਾ ਸੀ[ਜਿਸ ਚੋਂ ਇੱਕ ਗੱਡੀ ਮੰਡੀ  ਦੇ ਠੇਕੇਦਾਰ ਨੇ ਖਰੀਦ ਕੀਤੀ ਤੇ ਭਰਕੇ ਲੈ ਗਿਆ ਪਰ ਜਦੋਂ ਮਜਦੂਰ ਕੁਲਵੰਤ ਸਿੰਘ ਉਸ ਤੋਂ ਬਣਦੀ ਰਕਮ ਦੀ ਮੰਗ ਕਰਦਾ ਹੈ ਤਾਂ ਠੇਕੇਦਾਰ ਉਸ ਨੂੰ ਕੁੱਟਮਾਰ ਦੇ ਝੂਠੇ ਕੇਸ ਵਿਚ ਉਲਝਾਉਣ ਦੇ ਦਬਕੇ ਮਾਰਦਾ ਹੈ।ਇਸ ਮੌਕੇ ਉਕਤ ਜੱਥੇਬੰਦੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ  ਦਲਿਤ ਗਰੀਬ ਕੁਲਵੰਤ ਸਿੰਘ ਦੇ ਬਣਦੇ ਪੈਸੇ ਦਿਵਾਏ ਜਾਣ ਅਤੇ  ਠੇਕੇਦਾਰ ਦੀ ਗੁੰਡਾਗਰਦੀ ਨੂੰ ਨੱਥ ਪਾਈ  ਜਾਵੇ।