ਪਿੰਡਾ ਚੋਂ ਸਰਕਾਰੀ ਡਿਸਪੈਸਰੀਆਂ ਤੇ ਹਸਪਤਾਲ ਬੰਦ ਕਰਕੇ ਮੁਹੱਲਾ ਕਲੀਨਕ ਖੋਲਣ ਦਾ ਫ਼ੈਸਲਾ ਗਲਤ : ਡਾ. ਮੱਖਣ ਸਿੰਘ 

  • -ਮੁਹੱਲਾ ਕਲੀਨਕਾਂ ਚ ਸਰਕਾਰ ਡਾਕਟਰ 50 ਰੁਪਏ ਦਿਹਾੜੀ ਤੇ ਰੱਖ ਰਹੀ ਹੈ : ਡਾਕਟਰ ਮੱਖਣ ਸਿੰਘ 

ਮਹਿਲ ਕਲਾਂ 31ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਪੰਜਾਬ ਚ ਬਣੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਚੋਣਾਂ ਚ ਲੋਕਾਂ ਨਾਲ ਵਆਦਾ ਕੀਤਾ ਸੀ ਕਿ ਸਾਡੀ ਸਰਕਾਰ ਬਨਣ ਤੋਂ ਬਾਅਦ ਵਧੀਆ ਸਰਕਾਰੀ ਸਹੂਲਤਾਂ ਦਿੱਤੀਆਂ ਜਾਣ ਗਈਆਂ । ਜਿਸ ਕਰਕੇ ਪੰਜਾਬ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਤੇ ਵਿਸ਼ਵਾਸ ਕਰਕੇ ਉਨ੍ਹਾਂ ਦੀ ਪਾਰਟੀ ਨੂੰ ਵੋਟਾਂ ਪਾ ਕੇ ਪੰਜਾਬ ਦੀ ਸਤਾ ਤੇ ਬਿਠਾ ਦਿੱਤਾ ਸੀ ਪਰ ਆਏ ਦਿਨ ਦਿੱਲੀ ਤੋ ਜਾਰੀ ਕੀਤੇ ਜਾ ਰਹੇ ਲੋਕ ਵਿਰੋਧੀ ਫੈਸਲਿਆਂ ਕਰਕੇ ਲੋਕਾਂ ਨਿਰਾਸਾ ਦੇ ਆਲਮ ਚ ਜਾ ਰਹੇ ਹਨ । ਇਹਨਾਂ ਸਬਦਾਂ ਪ੍ਰਗਟਾਵਾ ਸਾਬਕਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਡਾਕਟਰ ਮੱਖਣ ਸਿੰਘ ਨੇ ਕੀਤਾ ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੋ ਪਿੰਡਾ ਚ ਸਰਕਾਰੀ ਡਿਸਪੈਸਰੀਆਂ ਤੇ ਹਸਪਤਾਲ ਬੰਦ ਕਰਕੇ ਮੁਹੱਲਾ ਕਲੀਨਕ ਖੋਲ ਰਹੀ ਹੈ ਉਹ ਸਰਕਾਰ ਦਾ ਫ਼ੈਸਲਾ ਗਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪਿੰਡਾਂ ਦੇ ਵਸਨੀਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣਾ ਚਹੁੰਦੀ ਹੈ ਤਾਂ ਉਹ ਪਹਿਲਾਂ ਤੋਂ ਹੀ ਪਿੰਡਾਂ  ਸਹਿਰਾਂ ਚ ਬਣੀਆਂ ਸਰਕਾਰੀ ਡਿਸਪੈਸਰੀਆਂ,ਪੀ ਐਚ ਸੀ ,ਸੀ ਐੱਚ ਸੀ, ਐੱਸ ਡੀ ਐੱਚ, ਚ ਡਾਕਟਰਾਂ ਦੀ ਭਰਤੀ ਕਰਕੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰੇ ਮੁਹੱਲਾ ਕਲੀਨਕ ਬਨਾਉਣ ਦਾ ਨਵਾਂ ਡਰਾਮਾ ਕਰਕੇ ਮੂਰਖ ਨਾ ਬਣਾਵੇ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਕਾਂ ਚ ਸਰਕਾਰ ਡਾਕਟਰ 50 ਰੁਪਏ ਦਿਹਾੜੀ ਤੇ ਰੱਖ ਰਹੀ ਹੈ ਅਤੇ ਫਰਮਾਸਿਸ਼ਟ ਨੂੰ 20 ਤੋਂ 22 ਰੁਪੈ ਪ੍ਰਤੀ ਦਿਨ ਦੇ ਰਹੀ ਹੈ ਸਰਕਾਰ ਮੁਹੱਲਾ ਕਲੀਨਕ ਖੋਲ ਕੇ ਉਨ੍ਹਾਂ ਦਾ ਨਿੱਜੀ ਕਰਨ ਕਰਕੇ ਨਵੇਂ ਬਣ ਰਹੇ ਡਾਕਟਰ ਬੱਚਿਆਂ ਨੂੰ ਰਿਜਰਵੇਸ਼ਨ ਤੋਂ ਵੀ ਲਾਂਭੇ ਕਰ ਰਹੀ ਹੈ ਜਿਸ ਤੋਂ ਪਤਾ ਲਗ ਗਿਆ ਹੈ ਕਿ ਕੇਜਰੀਵਾਲ ਦੇ ਇਸਾਰੇ ਤੇ ਕਿਵੇਂ ਦਲਿਤ ਲੋਕਾਂ ਤੋਂ ਰਿਜ਼ਰਵੇਸ਼ਨ ਖੋਹੀ ਜਾ ਰਹੀ ਹੈ । ਉਨਾ ਕਿਹਾ ਜੇਕਰ ਸਰਕਾਰ ਨੇ ਮੁਹੱਲਾ ਕਲੀਨਕ ਖੋਲਣੇ ਸੀ ਤਾਂ ਪਹਿਲਾਂ ਨਵੇਂ  ਡਾਕਟਰ ਭਰਤੀ ਕਰਦੀ ਸਰਕਾਰ ਹਸਪਤਾਲਾਂ ਚੋ ਡਾਕਟਰਾਂ ਦੀ ਕਟੋਤੀ ਕਰ ਰਹੀ ਹੈ ਜੋ ਬਹੁਤ ਹੀ ਨਿੰਦਣਯੋਗ ਹੈ ਡਾਕਟਰ ਮੱਖਣ ਸਿੰਘ ਨੇ ਕਿਹਾ ਕਿ ਸੰਗਰੂਰ ਹਸਪਤਾਲ ਦੀ ਗੱਲ ਕਰ ਲਓ ਐਮਰਜੈਂਸੀ ਚ ਘੱਟੋ ਘੱਟੋ 5 ਡਾਕਟਰ ਹੋਣੇ ਚਾਹੀਦੇ ਸੀ ਪਰ 1ਡਾਕਟਰ ਹੀ ਲੋਕਾਂ ਨੂੰ ਅਪਣੀਆਂ ਸੇਵਾਵਾਂ ਦੇ ਰਿਹਾ ਹੈ ਮੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਹੁੰਦਾ ਹਾਂ ਕਿ ਸੰਗਰੂਰ ਦੇ ਏਡੇ ਵੱਡੇ ਹਸਪਤਾਲ ਚ ਕੀ ਇੱਕ ਡਾਕਟਰ ਲੋਕਾਂ ਨੂੰ ਐਮਰਜੈਂਸੀ ਸਿਹਤ ਸਹੂਲਤਾਂ ਦੇ ਸਕਦਾ ਹੈ । ਉਨ੍ਹਾਂ ਕਿਹਾ ਕਿ ਸਸਤੇ ਰੇਟਾਂ ਤੇ ਟੈਸਟ ਕਰਾਉਣ ਲਈ ਖੋਲੀਆਂ ਜਾ ਰਹੀਆਂ ਕ੍ਰਿਸ਼ਨ ਲੈਬਾਂ ਵੀ ਸਰਕਾਰ ਨੇ ਨਿੱਜੀ ਹੱਥਾਂ ਚ ਲੋਕਾਂ ਨੂੰ  ਵੇਚ ਦਿੱਤੀਆਂ ਹਨ ਪਿੰਡਾਂ ਦੇ ਲੋਕਾਂ ਨੂੰ ਮੂਰਖ ਬਨਾਉਣ ਲਈ ਸਰਕਾਰੀ ਹਸਪਤਾਲਾਂ ਚ ਜਗ੍ਹਾ ਦੇ ਦਿੱਤੀ ਹੈ । ਇਸ ਮੌਕੇ ਤੇ ਉਨ੍ਹਾਂ ਨਾਲ ਬਸਪਾ ਪੰਜਾਬ ਦੇ ਸੀਨੀਅਰ ਆਗੂ ਪਵਿੱਤਰ ਸਿੰਘ ਸੰਗਰੂਰ ਵੀ ਮੌਜੂਦ ਸਨ ।