8 ਦਸੰਬਰ 21 ਨੂੰ ਕੇਂਦਰ ਵੱਲੋਂ ਮੰਨੀਆਂ ਤੇ ਹੋਰ ਅਹਿਮ ਮੰਗਾਂ ਲਈ ਨਵੇਂ ਦਿੱਲੀ ਮੋਰਚੇ ਵਾਸਤੇ ਤਿਆਰੀ ਮੁਹਿੰਮ ਤੇਜ਼ 

ਮੁੱਲਾਂਪੁਰ ਦਾਖਾ 26 ਦਸੰਬਰ (ਸਤਵਿੰਦਰ ਸਿੰਘ ਗਿੱਲ) ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ (ਰਜਿ:) ਜਿਲ੍ਹਾ ਲੁਧਿਆਣਾ ਦੀ ਜਿਲ੍ਹਾ  ਕਾਰਜਕਾਰੀ ਕਮੇਟੀ ਵੱਲੋਂ ਕੇਂਦਰ ਦੀ ਫਿਰਕੂ ਫਾਸ਼ੀ ਤੇ ਕਿਸਾਨ- ਮਜ਼ਦੂਰ ਵਿਰੋਧੀ ਜ਼ਾਲਮ ਮੋਦੀ ਹਕੂਮਤ ਵਿਰੁੱਧ ਲੱਗਣ ਵਾਲੇ ਨਵੇਂ ਦਿੱਲੀ ਮੋਰਚੇ ਦੀ ਸੰਜੀਦਾ ਤੇ ਵੱਡੀ ਤਿਆਰੀ ਵਜੋਂ ਅੱਜ ਤੋਂ ਪਿੰਡ- ਪਿੰਡ ਜਨਤਕ ਮੁਹਿੰਮ ਵਿੱਢ ਦਿੱਤੀ ਗਈ ਹੈ। 

  • ਵਰਨਣਯੋਗ ਹੈ ਕਿ ਨਵਾਂ ਦਿੱਲੀ ਮੋਰਚਾ ਹੇਠ ਲਿਖੀਆਂ ਮੁੱਖ ਮੰਗਾਂ 'ਤੇ ਕੇਂਦਰਿਤ ਕੀਤਾ ਜਾਵੇਗਾ : 

1. 8 ਦਸੰਬਰ 2021 ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਨਾਲ ਹੋਏ ਕੇਂਦਰ ਸਰਕਾਰ ਦੇ ਸਮਝੌਤੇ 'ਚ ਮੰਨੀ ਹੋਈ ਮੰਗ ਮੁਤਾਬਕ 23 ਫਸਲਾਂ ਦੀ ਐਮ.ਐਸ.ਪੀ. ਦੀ ਗਰੰਟੀ ਵਾਲਾ ਤੇ ਦਾਣਾ-ਦਾਣਾ ਖਰੀਦਣ ਨੂੰ ਯਕੀਨੀ ਬਣਾਉਣ ਵਾਲਾ ਕਾਨੂੰਨ ਬਣਾਇਆ ਜਾਵੇ। 
2.ਦਿੱਲੀ ਮੋਰਚੇ ਦੌਰਾਨ ਅਤੇ ਇਸ ਤੋਂ ਪਿੱਛੋਂ ਅੱਜ ਤੱਕ ਕਿਸਾਨਾਂ ਸਿਰ ਬਣਾਏ ਸਾਰੇ ਕੇਂਦਰੀ/ ਸੂਬਾਈ ਪੁਲਿਸ ਕੇਸ ਬਿਨਾਂ ਕਿਸੇ ਦੇਰੀ ਤੋਂ ਖਾਰਜ ਕੀਤੇ ਜਾਣ। 
3. ਲਖੀਮਪੁਰ ਖੀਰੀ ਕਤਲ ਕਾਂਡ ਦੇ ਮੁੱਖ ਸਾਜਿਸ਼ਕਾਰ ਅਜੇ ਮਿਸ਼ਰਾ ਟੈਨੀ (ਕੇਦਰੀ ਗ੍ਰਹਿ ਰਾਜ ਮੰਤਰੀ) ਨੂੰ ਫੌਰੀ ਬਰਖਾਸਤ ਕਰਕੇ ਗ੍ਰਫਤਾਰ ਕੀਤਾ ਜਾਵੇ।   
4. ਦੇਸ਼ ਭਰ ਦੇ ਕਿਸਾਨਾਂ- ਮਜ਼ਦੂਰਾਂ ਸਿਰ ਚੜ੍ਹੇ 13 ਲੱਖ ਕਰੋੜ ਰੁ: ਦੇ ਸਾਰੇ ਬੈਂਕਾਂ ਦੇ ਕਰਜਿਆਂ 'ਤੇ ਲਕੀਰ ਮਾਰੀ ਜਾਵੇ। 

5. ਪਰਾਲੀ ਪ੍ਰਬੰਧਨ ਲਈ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਰੋਸ਼ਨੀ ਵਿੱਚ ਪ੍ਰਤੀ ਏਕੜ ਪੂਰੇ ਮੁਆਵਜੇ ਦੀ ਅਦਾਇਗੀ ਕੀਤੀ ਜਾਵੇ।
6. ਚਿੱਪ ਵਾਲੇ ਕਾਰਪੋਰੇਟੀ ਸਮਾਰਟ ਬਿਜਲੀ ਮੀਟਰ ਬੰਦ ਕਰਕੇ ਪਹਿਲੇ ਇਲੈਕਟਰੋਨਿਕ ਮੀਟਰ ਹੀ ਚਾਲੂ ਰੱਖੇ ਜਾਣ ਤੇ ਬਿਜਲੀ ਦਾ ਨਿੱਜੀਕਰਨ ਬੰਦ ਕੀਤਾ ਜਾਵੇ।
7. ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਦਸ ਹਜ਼ਾਰ  ਰੁ: ਪ੍ਰਤੀ ਮਹੀਨਾ ਪੈਨਸ਼ਨ (60 ਸਾਲ ਦੀ ਆਯੂ ਹੋਣ 'ਤੇ)ਲਾਜਮੀ ਚਾਲੂ ਕੀਤੀ ਜਾਵੇ।
8. ਮਗਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਤੇ ਪੂਰੀ ਉਜਰਤ ਯਕੀਨੀ ਬਣਾਈ ਜਾਵੇ।
ਅੱਜ ਇਲਾਕੇ ਦੇ ਪਿੰਡਾਂ ਤਲਵੰਡੀ ਕਲਾਂ , ਸਵੱਦੀ ਕਲਾਂ ,ਬਿਰਕ,ਢੱਟ,ਕੁਲਾਰ, ਬਰਸਾਲ ਤੇ  ਸੰਗਤਪੁਰਾ ਵਿਖੇ  ਕਿਸਾਨ,ਮਜ਼ਦੂਰ ਤੇ ਨੌਜਵਾਨ ਵੀਰਾਂ ਦੇ ਭਰਵੇੰ ਤੇ ਵਿਸ਼ਾਲ ਇਕੱਠ ਕੀਤੇ ਗਏ। ਜਿਨ੍ਹਾਂ ਨੂੰ ਜੱਥੇਬੰਦੀ ਦੇ ਆਗੂਆਂ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ , ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ,ਵਿਜੇ ਕੁਮਾਰ ਪੰਡੋਰੀ ,ਡਾਕਟਰ ਗੁਰਮੇਲ ਸਿੰਘ ਕੁਲਾਰ, ਗੁਰਸੇਵਕ ਸਿੰਘ ਸੋਨੀ ਸਵੱਦੀ, ਕਵੀਸਰ ਰਾਮ ਸਿੰਘ ਹਠੂਰ ਨੇ ਉਚੇਚੇ ਤੌਰ ਤੇ ਸੰਬੋਧਨ ਕੀਤਾ। ਆਗੂਆਂ ਨੇ ਐਲਾਨ ਕੀਤੇ ਕਿ ਜੇਕਰ ਉਪਰੋਕਤ 8 ਦਸੰਬਰ 2021 ਦੇ ਲਿਖਤੀ  ਸਮਝੌਤੇ ਵਾਲੀਆਂ ਮੰਨੀਆਂ ਮੰਗਾਂ ਕੇਂਦਰ ਨੇ ਫੌਰੀ ਨਾ ਲਾਗੂ ਕੀਤੀਆਂ ਅਤੇ ਨਵੀਆਂ ਅਹਿਮ ਮੰਗਾਂ ਨਾ ਮੰਨੀਆਂ, ਤਾਂ 2020-21 ਵਾਲੇ ਦਿੱਲੀ ਮੋਰਚੇ ਤੋਂ ਵੀ ਭਾਰੀ ਨਵਾਂ ਦਿੱਲੀ ਮੋਰਚਾ ਲੱਗੇਗਾ, ਜਿਸ ਦੇ ਸਿੱਟਿਆਂ ਦੀ ਜੁੰਮੇਵਾਰੀ ਕੇਵਲ ਤੇ ਕੇਵਲ ਕੇਂਦਰ ਸਰਕਾਰ ਸਿਰ ਹੋਵੇਗੀ। ਅੱਜ ਦੇ ਕਾਫਲੇ 'ਚ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਸਵੱਦੀ, ਗੁਰਦੀਪ ਸਿੰਘ ਸਵੱਦੀ, ਨਰਪਿੰਦਰ ਸਿੰਘ ਸਵੱਦੀ ,ਪਰਮਜੀਤ ਸਿੰਘ ਤਲਵੰਡੀ, ਹਰਵਿੰਦਰ ਸਿੰਘ ਤਲਵੰਡੀ, ਗੁਰਪਾਲ ਸਿੰਘ ਤਲਵੰਡੀ ਬਲਵਿੰਦਰ ਸਿੰਘ ਤਲਵੰਡੀ , ਸੁਖਦੇਵ ਸਿੰਘ ਤਲਵੰਡੀ , ਨੰਬਰਦਾਰ ਕੁਲਦੀਪ ਸਿੰਘ ਸਵੱਦੀ, ਅਮਰਜੀਤ ਸਿੰਘ ਗੁੜੇ,ਜਸਵੰਤ ਸਿੰਘ ਮਾਨ,ਅਵਤਾਰ ਸਿੰਘ ਤਾਰ,ਜੱਥੇਦਾਰ ਗੁਰਮੇਲ ਸਿੰਘ ਢੱਟ,ਅਵਤਾਰ ਸਿੰਘ ਸੰਗਤਪੁਰਾ, ਤੇਜਿੰਦਰ ਸਿੰਘ  ਬਿਰਕ ਖਾਸ  ਤੌਰ ਤੇ ਸ਼ਾਮਿਲ ਸਨ।