ਡੀ.ਸੀ. ਫਰੀਦਕੋਟ ਨੇ ਐਂਮਰਜੈਂਸੀ ਹਾਲਾਤਾਂ ਦੇ ਅਗੇਤੇ ਪ੍ਰਬੰਧਾਂ ਦਾ ਲਿਆ ਜਾਇਜਾ

  • ਕਿਸ਼ਤੀਆਂ, ਮੋਟਰਾਂ, ਲਾਈਫ ਜੈਕੇਟਾਂ ਅਤੇ ਹੋਰ ਸਾਜੋਂ ਸਮਾਨ ਨਾਲ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਲੈਂਸ ਹੋਣ ਦੇ ਕੀਤੇ ਹੁਕਮ
  • ਜਿਲ੍ਹੇ ਵਿੱਚ 5 ਕਿਸ਼ਤੀਆਂ, ਸਰਚ ਲਾਈਟਾਂ, ਤਰਪਾਲਾਂ, ਗਰਮ ਪਾਣੀ ਲਈ ਪਾਈਪ, ਛੱਤਰੀਆਂ ਅਤੇ ਬਾਸਾਂ ਦਾ ਕੀਤਾ ਗਿਆ ਇੰਤਜਾਮ

ਫਰੀਦਕੋਟ, 11 ਜੁਲਾਈ : ਡੀ.ਸੀ. ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਅੱਜ ਉੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਉਨ੍ਹਾਂ ਸਾਰੀਆਂ ਚੀਜਾਂ ਨੂੰ ਆਪਣੇ ਹੱਥ ਹੇਠ ਕਰਨ ਦੇ ਹੁਕਮ ਜਾਰੀ ਕੀਤੇ, ਜਿੰਨਾ ਦੀ ਲੋੜ ਹੜ੍ਹਾਂ ਦੇ ਦੌਰਾਨ ਐਮਰਜੈਂਸੀ ਹਾਲਾਤਾਂ ਵਿੱਚ ਪੈ ਸਕਦੀ ਹੋਵੇ। ਇਨ੍ਹਾਂ ਵਸਤਾਂ ਵਿੱਚ ਮੁੱਖ ਤੌਰ ਤੇ 5 ਕਿਸ਼ਤੀਆਂ ਸਮੇਤ ਚੱਪੂ, ਲਾਈਫ ਜੈਕੇਟਾਂ, ਲੰਬੇ ਬਾਂਸ, ਲੱਕੜ ਦੀਆਂ ਫੱਟੀਆਂ, ਸਰਚ ਲਾਈਟਾਂ, ਟੋਰਚਾਂ ਅਤੇ ਛੱਤਰੀਆਂ ਅਤੇ ਅਜਿਹੇ ਹੋਰ ਹਰ ਕਿਸਮ ਦੇ ਸਮਾਨ ਦੇ ਨਾਲ ਲੈਂਸ ਹੋਣ ਦੇ ਹੁਕਮ ਜਾਰੀ ਕੀਤੇ। ਡੀ.ਸੀ ਨੇ ਕਿਹਾ ਕਿ ਹੜ੍ਹਾਂ ਦੇ ਹਾਲਾਤਾਂ ਨੂੰ ਕਾਬੂ ਹੇਠ ਰੱਖਣ ਲਈ ਜੋ ਵੀ ਸਮੱਗਰੀ ਦੀ ਜਰੂਰਤ ਹੈ, ਉਸ ਨੂੰ ਦਫਤਰ ਡਿਪਟੀ ਕਮਿਸ਼ਨਰ ਰਾਹੀਂ ਤੁਰੰਤ ਉਪਲਬਧ ਕਰਵਾ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਹਾਲਾਤਾਂ ਨੂੰ ਦੇਖਦੇ ਹੋਏ 25 ਲਾਈਫ ਜੈਕਟਾਂ, 97 ਬਾਂਸ,30 ਪਾਈਪਾਂ, 17 ਪਲਾਸਟਿਕ ਤਰਪਾਲ, 36 ਟੈਂਟ, 30 ਤਰਪਾਲ, 05 ਫਾਈਬਰ ਬੋਟ, 03 ਲੱਕੜ ਦੀਆਂ ਕਿਸ਼ਤੀਆਂ ਆਦਿ ਸਮਾਨ ਮੌਜੂਦ ਹੈ। ਉਨ੍ਹਾਂ ਕਿਹਾ ਕਿ ਹਾਲਾਤਾਂ ਦੇ ਮੱਦੇਨਜ਼ਰ ਜੇਕਰ ਹੋਰ ਸਮਾਨ ਦੀ ਜਰੂਰਤ ਪੈਂਦੀ ਹੈ ਤਾਂ ਉਹ ਉਪਲਬਧ ਕਰਵਾ ਲਿਆ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਲੋਕਾਂ ਦੇ ਨਾਲ ਲਗਾਤਾਰ ਰਾਬਤੇ ਵਿੱਚ ਰਹਿਣ ਦੇ ਹੁਕਮ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਨੀਵੇਂ ਇਲਾਕਿਆਂ ਵਿੱਚ ਖਾਸ ਤਵੱਜੋਂ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਨਹਿਰਾਂ ਦੇ ਨਜ਼ਦੀਕ ਇਲਾਕਿਆਂ ਵਿੱਚ ਖਾਸ ਧਿਆਨ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਜਿਲ੍ਹੇ ਵਿੱਚ 24 ਘੰਟੇ ਹੜ੍ਹ ਕੰਟਰੋਲ ਰੂਮ ਚਾਲੂ ਹੈ, ਜਿਸ ਦਾ ਨੰਬਰ 01639-250338 ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੋਬਾਇਲ ਨੰਬਰਾਂ 96464-80016 ਅਤੇ 90413-55996 ਤੇ ਕਿਸੇ ਵੀ ਸਮੇਂ ਪਾਣੀ ਦੇ ਪੱਧਰ ਦੇ ਵਾਧੇ ਦੀ ਫੋਟੋ ਅਤੇ ਸ਼ਿਕਾਇਤ ਵੱਟਸਅੱਪ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ, ਬਲਕਿ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਉਨ੍ਹਾਂ ਵੱਲੋਂ ਖੁਦ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਹਾਲਾਤਾਂ ਦੇ ਮੱਦਨਜ਼ਰ ਸਮੇਂ ਸਮੇਂ ਤੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਸਥਿਤੀ ਪ੍ਰਤੀ ਪੂਰੀ ਤਰ੍ਹਾਂ ਚੌਕਸ ਹੈ ਅਤੇ ਕਿਸੇ ਪ੍ਰਕਾਰ ਦੀ ਅਣਸੁਖਾਵੀਂ ਘਟਨਾ ਵਾਪਰਨ ਨਹੀਂ ਦਿੱਤੀ ਜਾਵੇਗੀ।