ਡੀ.ਬੀ.ਈ.ਈ. ਵਲੋਂ ਸਵੈ-ਰੋਜ਼ਗਾਰ ਕੋਰਸਾਂ ਸਬੰਧੀ ਵਰਕਸ਼ਾਪ ਆਯੋਜਿਤ

ਲੁਧਿਆਣਾ, 09 ਫਰਵਰੀ (ਰਘਵੀਰ ਸਿੰਘ ਜੱਗਾ) : ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ ਲੁਧਿਆਣਾ ਵਿਖੇ ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਦੀ ਅਗਵਾਈ ਹੇਠ ਸਵੈ-ਰੋਜ਼ਗਾਰ ਕੋਰਸਾਂ ਸਬੰਧੀ ਵਰਕਸ਼ਾਪ ਆਯੋਜਿਤ ਕੀਤੀ ਗਈ। ਡਿਪਟੀ ਡਾਇਰੈਕਟਰ ਸ੍ਰੀਮਤੀ ਸ਼ਰਮਾ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਕੁਕਿੰਗ ਦੀ ਟ੍ਰੇਨਿੰਗ ਦਿੱਤੀ ਗਈ ਹੈ ਜਿਸ ਲਈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਿਭਾਗ ਵੱਲੋ ਟ੍ਰੇਨਰ ਬੁਲਾਏ ਗਏ ਸਨ।ਮਾਸਟਰ ਟ੍ਰੇਨਰ ਸ਼੍ਰੀ ਸੰਦੀਪ ਕੌੌਰ (ਆਈ.ਐਸ.ਜੀ. ਸੈਂਟਰ) ਦੁਆਰਾ ਕੁਕਿੰਗ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਲਾਇਵ ਡੇਮੋ ਪ੍ਰੋਗਰਾਮ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸਰਕਾਰੀ ਸੀਨਿਅਰ ਸਕੈਂਡਰੀ ਸਕੂਲ ਢੋਲੇਵਾਲ, ਲੁਧਿਆਣਾ ਦੇ 47 ਪ੍ਰਾਰਥੀਆਂ ਤੋਂ ਇਲਾਵਾ ਜੋਤੀ ਨਾਹਰ (ਲਾਇਬ੍ਰੇਰੀਅਨ), ਮਨਪ੍ਰੀਤ ਕੌਰ (ਵੋਕੇਸ਼ਨਲ ਟ੍ਰੇਨਰ) ਨੇ ਵੀ ਭਾਗ ਲਿਆ। ਇਸ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਅਤੇ ਮਾਹਿਰਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ। ਇਸ ਵਰਕਸ਼ਾਪ ਮੌਕੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਵਲੋਂ ਪ੍ਰਾਰਥੀਆਂ ਨੂੰ ਆਪਣਾ ਸਵੈ-ਰੋੋਜ਼ਗਾਰ ਸ਼ੁਰੂ ਕਰਣ ਅਤੇ ਆਪਣੇ ਆਪ ਨੂੰ ਆਉਣ ਵਾਲੇ ਭਵਿੱਖ ਵਿੱਚ ਪੂਰਾ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਹਾ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਹੋਰ ਵਰਕਸ਼ਾਪ ਆਯੋਜਿਤ ਕੀਤੀਆਂ ਜਾਣਗੀਆਂ ਤਾਂ ਜੋ ਪ੍ਰਾਰਥੀਆਂ ਨੂੰ ਆਪਣਾ ਭਵਿੱਖ ਸੰਵਾਰਨ ਵਿੱਚ ਮਦਦ ਮਿਲ ਸਕੇ।