ਬੈਂਕ 'ਚ ਹੋਈ ਦਿਨ ਦਿਹਾੜੇ ਲੁੱਟ, ਬੈਂਕ ਦੇ ਵਿੱਚੋ ਨੋਟਾਂ ਦਾ ਭਰਿਆ ਹੋਇਆ ਬੈਗ ਲੁਟੇਰੇ ਲੈ ਕੇ ਹੋਏ ਫਰਾਰ 

ਬਠਿੰਡਾ, 04 ਮਾਰਚ : ਬਠਿੰਡਾ ਦੇ ਨਾਮਦੇਵ ਰੋਡ ਤੇ ਉਸ ਵਕਤ ਸਨਸਨੀ ਫੈਲ ਗਈ ਜਦੋਂ ਦੋ ਲੁਟੇਰੇ ਵੰਦਨਾ ਬੈਂਕ ਦੇ ਵਿੱਚ ਡੇਢ ਲੱਖ ਨੋਟਾਂ ਦਾ ਭਰਿਆ ਬੈਗ ਲੈ ਕੇ ਫਰਰ ਹੋ ਗਏ। ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਅੱਜ ਡੇਢ ਲੱਖ ਦੇ ਕਰੀਬ ਕਿਸਤਾਂ ਤੇ ਪੈਸੇ ਆਏ ਹੋਏ ਸਨ। ਇੱਕ ਨੌਜਵਾਨ ਲੁਟੇਰਾ ਮੂੰਹ ਤੇ ਰੁਮਾਲ ਬੰਨ੍ਹ ਕੇ ਬੈਂਕ ਦੇ ਅੰਦਰ ਦਾਖਲ ਹੋਇਆ ਅਤੇ ਸ਼ਰੇਆਮ ਕਾਊਂਟਰ ਦੇ ਉੱਤੇ ਪੈਸੇ ਲੈ ਕੇ ਫ਼ਰਾਰ ਹੋ ਗਿਆ। ਵਾਰਦਾਤ ਲੱਗੇ ਤੀਜੀ ਅੱਖ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਦੂਸਰਾ ਲੁਟੇਰਾ ਬਾਹਰ ਮੋਟਰ ਸਾਈਕਲ ਸਟਾਰਟ ਕਰਕੇ ਖੜਾ ਹੋਇਆ ਸੀ, ਬੈਂਕ ਦੇ ਵਿਚ ਕੋਈ ਵੀ ਸਕਿਉਰਟੀ ਗਾਰਡ ਮੁਲਾਜ਼ਮ ਨਹੀਂ ਸੀ ਜਿਸ ਦਾ ਫਾਇਦਾ ਲੁਟੇਰਿਆਂ ਨੇ ਚੁੱਕਿਆ। ਬੈਂਕ ਮੁਲਾਜ਼ਮਾਂ ਨੇ ਇਸ ਦੀ ਸੂਚਨਾ ਬਠਿੰਡਾ ਪੁਲਿਸ ਨੂੰ ਤੁਰੰਤ ਦੇ ਦਿੱਤੀ। ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਮੌਕੇ ਤੇ ਪਹੁੰਚੇ ਐਸ ਪੀ ਅਜੇ ਗਾਂਧੀ ਨੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਪੜਤਾਲ ਚੱਲ ਰਹੀ ਹੈ, ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਹੈ ਬਹੁਤ ਜਲਦ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ।