ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ (ਰਜਿ.) ਇਕਾਈ ਮੰਡਿਆਣੀ ਦੀ ਹੋਈ ਚੋਣ 

ਮੁੱਲਾਂਪੁਰ ਦਾਖਾ 7 ਜੂਨ  (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੇ ਆਗੂਆਂ- ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ,ਖਜ਼ਾਨਚੀ ਅਮਰੀਕ ਸਿੰਘ ਤਲਵੰਡੀ ਅਤੇ ਗੁਰਸੇਵਕ ਸਿੰਘ ਸੋਨੀ ਸਵੱਦੀ ਦੀ ਅਗਵਾਈ ਤੇ ਨਿਗਰਾਨੀ ਹੇਠ ; ਮੰਡਿਆਣੀ ਇਕਾਈ ਦੇ ਮੈਂਬਰਾਂ ਤੇ ਹਮਦਰਦਾਂ ਦੀ ਭਰਵੀਂ ਇਕੱਤਰਤਾ ਹੋਈ, ਜਿਸਨੂੰ ਉਪਰੋਕਤ ਆਗੂਆਂ ਨੇ ਬਕਾਇਦਾ ਰੂਪ 'ਚ ਸੰਬੋਧਨ ਕੀਤਾ l ਯੂਨੀਅਨ ਦੇ ਆਗੂਆਂ ਨੇ ਜੱਥੇਬੰਦੀ ਦੇ ਇਤਿਹਾਸ ਪ੍ਰਾਪਤੀਆਂ, ਸੰਵਿਧਾਨ, ਲੜੇ ਗਏ ਘੋਲਾਂ ਅਤੇ 4 ਸਮਕਾਲੀ ਮੋਰਚਿਆਂ - ਜਗਰਾਉਂ, ਜ਼ੀਰਾ,ਚੰਡੀਗੜ੍ਹ ਤੇ ਦਿੱਲੀ 'ਚ ਪਾਏ ਯੋਗਦਾਨ ਤੇ ਨਿਭਾਏ ਰੋਲ ਬਾਰੇ ਚਾਨਣਾ ਪਾਇਆ l ਅੱਜ ਦੀ ਮੀਟਿੰਗ ਦੇ ਸਿਖਰ 'ਤੇ ਪਿੰਡ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ, ਸਕੱਤਰ ਜਸਪਾਲ ਸਿੰਘ, ਖਜ਼ਾਨਚੀ ਗੁਰਚਰਨ ਸਿੰਘ, ਮੀਤ ਪ੍ਰਧਾਨ ਹਰਜੀਤ ਸਿੰਘ, ਸਹਾਇਕ ਸਕੱਤਰ ਪਰਮਜੀਤ ਸਿੰਘ ਅਤੇ ਕਮੇਟੀ ਮੈਂਬਰਾਨ ਵਜੋਂ ਜਸਮਨਦੀਪ ਸਿੰਘ, ਸੁਰਿੰਦਰ ਸਿੰਘ, ਬਲਵੰਤ ਸਿੰਘ, ਰਮਨਦੀਪ ਸਿੰਘ, ਨਿਰਮਲ ਸਿੰਘ, ਭਗਵਾਨ ਸਿੰਘ, ਮਨਦੀਪ ਸਿੰਘ ਚੁਣੇ ਗਏ l ਇਸ ਤੋਂ ਇਲਾਵਾ ਗੁਰਚਰਨ ਸਿੰਘ ,ਸੁਖਚੈਨ ਸਿੰਘ(ਦੋਵੇਂ ਤਲਵੰਡੀ),ਸੁਰਜੀਤ ਸਿੰਘ ਤੇ ਜਗਦੇਵ ਸਿੰਘ (ਦੋਵੇਂ ਸਵੱਦੀ),ਕੁਲਦੀਪ ਸਿੰਘ ਸਵੱਦੀ, ਵਿਜੈ ਕੁਮਾਰ ਪੰਡੋਰੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ l