ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਵਲੋਂ ਭਾਜਪਾ ਦੇ ਲੀਡਰ ਬ੍ਰਿਜ ਭੂਸਨ ਦਾ ਪੁਤਲਾ ਫੂਕਿਆ

ਚੌਂਕੀਮਾਨ 06 ਜੂਨ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਪੰਜਾਬ ਅੱਡਾ ਚੌਂਕੀਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ ਦੀ ਪ੍ਰਧਾਨਗੀ ਹੇਠ ਹਰਿਆਣੇ ਤੋਂ ਭਾਜਪਾ ਦੇ ਮੰਤਰੀ ਬ੍ਰਿਜ ਭੂਸਨ ਨੇ ਪਹਿਲਵਾਨ ਧੀਆਂ ਜੋ ਦੇਸ ਲਈ ਗੋਲਡਨ ਤਗ਼ਮੇ ਜਿੱਤ ਕੇ ਭਾਰਤ ਦਾ ਨਾਮ ਪੂਰੀ ਦੁਨੀਆ ਤੇ ਉੱਚਾ ਕਰਨ ਵਾਲੀਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਧੀਆਂ ਨੂੰ ਦੁਖੀ ਕਾਰਨ ਵਾਲੇ ਨਿਕੰਮੇ ਲੀਡਰ ਦਾ ਪੁਤਲਾ ਅੱਡਾ ਚੌਕੀਮਾਨ ਦੇ ਚੌਕ ਵਿਚਾਲੇ ਫੂਕਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ ਨੇ ਆਖਿਆ ਕਿ ਪਹਿਲਵਾਨ ਧੀਆਂ ਵੱਲੋਂ ਕੁਝ ਦਿਨ ਪਹਿਲਾਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੇ ਸ਼ਹੀਦੀ ਸਥਾਨ ਫਤਹਿਗੜ੍ਹ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਮੌਕੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਪਹਿਲਵਾਨ ਧੀਆਂ ਨੇ ਜੱਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਸਿੱਖ ਕੌਮ ਹਮੇਸ਼ਾਂ ਦੇਸ਼ ਦੇ ਹੱਕਾਂ ਲਈ ਸਿਰ ਤਲੀ ਤੇ ਰੱਖ ਕੇ ਸੰਘਰਸ਼ ਲੜਦੇ ਹਨ। ਸੋ ਅਸੀਂ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਸਾਡੇ ਵੱਲੋਂ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਦਾ ਸ਼ਾਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਮੌਕੇ ਤੇ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਧੀਆਂ ਨੂੰ  ਵਿਸ਼ਵਾਸ਼ ਦਵਾਇਆ ਸੀ ਕਿ ਉਹ ਧੀਆਂ ਤੇ ਮੈਲੀ ਅੱਖ ਰੱਖਣ ਵਾਲੇ ਭਾਜਪਾ ਦੇ ਲੀਡਰ ਬ੍ਰਿਜ ਭੂਸਨ ਤੇ ਸਖ਼ਤ ਕਾਰਵਾਈ ਕਰਵਾਉਣ ਲਈ ਚਲ ਰਹੇ ਸੰਘਰਸ਼ 'ਚ ਸਹਿਯੋਗ ਕਰਨਗੇ। ਸੋ ਸੰਯੁਕਤ ਮੋਰਚੇ ਵੱਲੋਂ ਦਿੱਤੀ ਕਾਲ ਤੇ ਅੱਜ ਪੂਰੇ ਭਾਰਤ ਵਿਚ ਪਾਪੀ ਬ੍ਰਿਜ ਭੂਸਨ ਦਾ ਵੱਖ ਵੱਖ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ 'ਚ ਵੀ ਪੁਤਲੇ ਫੂਕੇ ਗਏ। ਪ੍ਰਧਾਨ ਮੋਰਕਰੀਮਾ ਨੇ ਆਖਰ ਵਿਚ ਆਖਿਆ ਕਿ ਅਸੀਂ ਪੂਰੇ ਦੇਸ਼ ਦੇ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਦੇਸ਼ ਦਾ ਨਾਂਮ ਉਚਾ ਕਰਨ ਵਾਲੀਆਂ ਧੀਆਂ ਦਾ ਵੱਧ-ਚੜ੍ਹ ਕੇ ਸਹਿਯੋਗ ਕਰੋ ਤਾਂ ਜੋ ਧੀਆਂ ਦੇ ਨਾਲ ਗੰਦੀਆਂ ਹਰਕਤਾਂ ਕਰਨ ਵਾਲੇ ਭਾਜਪਾ ਦੇ ਲੀਡਰ ਬ੍ਰਿਜ ਭੂਸਨ ਨੂੰ ਸਲਾਖਾਂ ਦੇ ਪਿੱਛੇ ਬੰਦ ਜਲਦ ਕੀਤਾ ਜਾਵੇ । ਇਸ ਮੌਕੇ ਯੂਨੀਅਨ ਦੇ ਖਜ਼ਾਨਚੀ ਮਾਸਟਰ ਆਤਮਾ ਸਿੰਘ ਚੌਂਕੀਮਾਨ, ਮਾਸਟਰ ਗੁਰਮਿੰਦਰ ਸਿੰਘ ਦਾਖਾ, ਬਲਦੇਵ ਸਿੰਘ, ਸੁਖਦੇਵ ਸਿੰਘ ਚੌਂਕੀਮਾਨ, ਸੁਖਵਿੰਦਰ ਸਿੰਘ ਚੌਂਕੀਮਾਨ, ਜਗਦੀਪ ਸਿੰਘ ਚੌਂਕੀਮਾਨ, ਜਗਦੀਪ ਸਿੰਘ, ਹਰਵਿੰਦਰ ਸਿੰਘ, ਗੁਰਬਖਸ਼ ਸਿੰਘ, ਦਰਸ਼ਨ ਸਿੰਘ, ਗੁਰਚਰਨ ਸਿੰਘ, ਬਹਾਦਰ ਸਿੰਘ, ਪ੍ਰਧਾਨ ਦਲਜੀਤ ਕੌਰ, ਸੁਰਿੰਦਰ ਕੌਰ, ਕਮਲਜੀਤ ਕੌਰ, ਰੁਪਿੰਦਰ ਕੌਰ, ਕੁਲਵਿੰਦਰ ਸਿੰਘ, ਬਲਰਾਜ ਸਿੰਘ ਸਿੱਧਵਾਂ ਖੁਰਦ, ਸੂਬੇਦਾਰ ਦਰਬਾਰਾ ਸਿੰਘ ਚੌਂਕੀਮਾਨ, ਅਵਤਾਰ ਸਿੰਘ ਮਾਲਕ, ਕੁਲਵੰਤ ਸਿੰਘ ਮਾਲਕ, ਅਮਰ ਸਿੰਘ, ਹਰਪ੍ਰੀਤ ਸਿੰਘ ਅਲੀਗੜ, ਨਿਰਮਲ ਸਿੰਘ, ਕੁਲਵਿੰਦਰ ਸਿੰਘ ਕੋਠੇ ਹਾਂਸ, ਤੇਜਾ ਸਿੰਘ ਚੌਂਕੀਮਾਨ, ਦਰਸ਼ਨ ਸਿੰਘ ਚੌਕੀਮਾਨ, ਗੁਰਚਰਨ ਸਿੰਘ ਚੌਕੀਮਾਨ, ਬਹਾਦਰ ਸਿੰਘ ਪੱਬੀਆਂ, ਹਰਦੇਵ ਸਿੰਘ ਚੌਕੀਮਾਨ, ਹਰਬੀਰ ਸਿੰਘ, ਟਹਿਲ ਸਿੰਘ ਢੱਟ, ਬਲਦੇਵ ਸਿੰਘ ਸਵੱਦੀ ਕਲਾਂ, ਜਤਿੰਦਰ ਸਿੰਘ ਭੋਲਾ, ਗੁਰਮੇਲ ਸਿੰਘ, ਹਰਬੰਸ ਸਿੰਘ, ਗੁਰਤੇਜ ਸਿੰਘ, ਬੂਟਾ ਸਿੰਘ, ਬਲਜੀਤ ਸਿੰਘ, ਹਰੀ ਸਿੰਘ, ਮੁਖਤਿਆਰ ਸਿੰਘ, ਜਸਕਰਨ ਸਿੰਘ ਚੌਂਕੀਮਾਨ, ਬਲਵਿੰਦਰ ਸਿੰਘ ਚੌਕੀਮਾਨ, ਗੁਰਦੀਪ ਸਿੰਘ ਮਾਨ, ਉਜਾਗਰ ਸਿੰਘ ਪੱਬੀਆਂ, ਜੁਗਰਾਜ ਸਿੰਘ ਅਲੀਗੜ੍ਹ, ਦਰਸ਼ਨ ਸਿੰਘ, ਘੁੰਮਣ ਸਿੰਘ ਦਵਿੰਦਰ ਸਿੰਘ ਰਾਜਵਿੰਦਰ ਸਿੰਘ, ਸੁਰਿੰਦਰਪਾਲ, ਸਿੰਘ, ਮਨਜੀਤ ਸਿੰਘ, ਅਤਰ ਸਿੰਘ ਚੌਂਕੀਮਾਨ ਅਮਰਜੀਤ ਸਿੰਘ ਸਿਧਵਾਂ ਖੁਰਦ, ਜੰਗ ਸਿੰਘ, ਹਰਵਿੰਦਰ ਸਿੰਘ ਸਿਧਵਾਂ ਖੁਰਦ, ਜਿੰਦਰ, ਬਿੱਟੂ, ਹਾਕਮ ਸਿੰਘ, ਅਮਰ ਸਿੰਘ ਕਾਕਾ, ਹਰਭਜਨ ਸਿੰਘ, ਭਿੰਡਰ, ਦੀਪ ਆਦ ਹੋਰ ਯੂਨੀਅਨ ਦੇ ਜੁਝਾਰੂ ਆਗੂ ਹਾਜਰ ਸਨ।