ਜੀ.ਐਚ.ਜੀ ਪਬਲਿਕ ਸਕੂਲ ਵਿਖੇ ਸਾਈਬਰ ਸੁਰੱਖਿਆ, ਟਰੈਫਿਕ ਨਿਯਮਾਂ ਅਤੇ ਕੈਰੀਅਰ ਕੌਂਸਲਿੰਗ ਇੰਟਰਐਕਟਿਵ ਸ਼ਾਨਦਾਰ ਸ਼ੈਸ਼ਨ

ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ) ਜੀ.ਐਚ.ਜੀ ਪਬਲਿਕ ਸਕੂਲ ਸਿਧਵਾਂ ਖੁਰਦ  ਜਿਥੇ ਇਲਾਕੇ ਵਿੱਚ ਵਿੱਦਿਅਕ ਅਦਾਰੇ ਵਜੋਂ  ਸ਼ਾਨਦਾਰ ਭੂਮਿਕਾ ਨਿਭਾਅ ਰਿਹਾ ਹੈਙ  ਉਥੇ ਸਮੇਂ-ਸਮੇਂ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ  ਇੰਟਰਐਕਟਿਵ ਸੈਸ਼ਨ ਵੀ ਕਰਵਾਏ ਜਾਂਦੇ ਹਨ। ਪ੍ਰਿੰਸੀਪਲ ਸ੍ਰੀ ਪਵਨ ਸੂਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 13 ਦਸੰਬਰ 2022 ਦਿਨ ਮੰਗਲਵਾਰ ਨੂੰ ਜੀ.ਐਚ.ਜੀ ਪਬਲਿਕ ਸਕੂਲ ਸਿੱਧਵਾਂ ਖੁਰਦ ਵਿੱਚ "ਸਾਈਬਰ ਸੁਰੱਖਿਆ, ਟ੍ਰੈਫਿਕ ਨਿਯਮਾਂ ਅਤੇ ਕੈਰੀਅਰ ਕਾਉਂਸਲਿੰਗ" ਵਿਸ਼ੇ 'ਤੇ ਇੱਕ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ ਗਿਆ। ਆਈ.ਪੀ.ਐਸ ਹਰਜੀਤ ਸਿੰਘ (ਐਸ.ਐਸ.ਪੀ, ਲੁਧਿਆਣਾ ਦਿਹਾਤੀ)  ਵਿਸ਼ੇਸ਼ ਸਪੀਕਰ ਸਨ। ਇਸ ਸੈਸ਼ਨ ਦੀ ਸ਼ੁਰੂਆਤ ਸਾਈਬਰ ਸੁਰੱਖਿਆ ਦੀ ਜਾਣ-ਪਛਾਣ ਨਾਲ ਕੀਤੀ ਗਈ।ਸਪੀਕਰ ਨੇ ਵੱਖ-ਵੱਖ ਕਿਸਮਾਂ ਦੇ ਸਾਈਬਰ ਅਪਰਾਧਾਂ 'ਤੇ ਵਿਦਿਆਰਥੀਆਂ ਦਾ ਧਿਆਨ ਕੇਂਦ੍ਰਿਤ ਕਰਵਾਇਆ ਅਤੇ ਮਹੱਤਵਪੂਰਣ ਨੁਕਤੇ ਸਾਂਝੇ ਕੀਤੇ ਜਿਨ੍ਹਾਂ ਨੂੰ ਅਸੀਂ ਸਾਵਧਾਨੀ ਵਜੋਂ ਅਪਣਾ ਸਕਦੇ ਹਾਂ।ਇਸ ਤੋਂ ਇਲਾਵਾ, ਉਹਨਾਂ  ਨੇ ਆਪਣੇ  ਜੀਵਨ ਦੇ ਤਜਰਬਿਆਂ ਨੂੰ ਵੀ ਵਿਦਿਆਰਥੀਆਂ ਨਾਲ  ਸਾਂਝਾ ਕੀਤਾ। ਕੈਰੀਅਰ ਕਾਊਂਸਲਿੰਗ ਅਤੇ ਟਰੈਫਿਕ ਨਿਯਮਾਂ ਬਾਰੇ ਵੀ ਵੱਡਮੁੱਲੀ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਕਿਹਾ।ਇਸ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ।ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਤੋਂ ਸੁਚੇਤ ਹੋਣ ਲਈ ਇਹ ਇੱਕ ਸ਼ਾਨਦਾਰ ਸੈਸ਼ਨ ਸੀ।