ਪੰਜਾਬ ਦੀ ਅਪਰਾਧ ਦਰ ਗੁਆਂਢੀ ਰਾਜਾਂ ਸਮੇਤ 16 ਹੋਰ ਰਾਜਾਂ ਨਾਲੋਂ ਬਿਹਤਰ : ਸੰਜੀਵ ਅਰੋੜਾ

ਲੁਧਿਆਣਾ : ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਵੱਲੋਂ ਅੱਜ ਰਾਜ ਸਭਾ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਭਰ ਦੇ 16 ਹੋਰ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਅਪਰਾਧ ਦਰ ਘੱਟ ਹੈ। ਲੁਧਿਆਣਾ ਤੋਂ ਸੰਸਦ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਦੇਸ਼ ਵਿੱਚ ਅਪਰਾਧ ਦਰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਅਪਰਾਧ ਦੇ ਅੰਕੜੇ ਪੇਸ਼ ਕੀਤੇ। ਅਰੋੜਾ ਨੇ ਪੁੱਛਿਆ ਸੀ ਕਿ ਪਿਛਲੇ ਪੰਜ ਸਾਲਾਂ ਵਿੱਚ ਦੇਸ਼ ਵਿੱਚ ਅਪਰਾਧ ਦਰ ਵਿੱਚ ਕੀ ਫਰਕ ਆਇਆ ਹੈ, ਨਾਲ ਹੀ ਰਾਜ-ਵਾਰ ਅਤੇ ਸ਼੍ਰੇਣੀ-ਵਾਰ ਵੇਰਵੇ ਮੰਗੇ ਸਨ। ਪ੍ਰਤੀ 1,00,000 ਆਬਾਦੀ ਪਿੱਛੇ ਸਭ ਤੋਂ ਵੱਧ ਸਾਲਾਨਾ ਅਪਰਾਧ ਦਰ ਵਾਲੇ ਰਾਜਾਂ ਦੀ ਸੂਚੀ ਵਿੱਚ ਪੰਜਾਬ 17ਵੇਂ ਸਥਾਨ 'ਤੇ ਹੈ। ਪੰਜਾਬ ਵਿੱਚ ਅਪਰਾਧ ਦਰ 242.0 ਹੈ, ਜੋ ਕਿ ਕਰਨਾਟਕ ਵਿੱਚ 244.4, ਹਿਮਾਚਲ ਪ੍ਰਦੇਸ਼ ਵਿੱਚ 254.3, ਮਿਜ਼ੋਰਮ ਵਿੱਚ 262.2, ਉੱਤਰ ਪ੍ਰਦੇਸ਼ ਵਿੱਚ 262.4, ਉੱਤਰਾਖੰਡ ਵਿੱਚ 304.9, ਉੜੀਸਾ ਵਿੱਚ 339.4, ਰਾਜਸਥਾਨ ਵਿੱਚ 357.6, ਛੱਤੀਸਗੜ੍ਹ 373.7, ਅਸਾਮ ਵਿਚ 379.0, ਆਂਧਰਾ ਪ੍ਰਦੇਸ਼ ਵਿਚ 420.4, ਤੇਲੰਗਾਨਾ ਵਿਚ 420.5, ਮਹਾਰਾਸ਼ਟਰ ਵਿਚ 433.5, ਮੱਧ ਪ੍ਰਦੇਸ਼ ਵਿਚ 560.8, ਹਰਿਆਣਾ ਵਿਚ 697.3, ਤਾਮਿਲਨਾਡੂ ਵਿਚ 989.5, ਗੁਜਰਾਤ ਵਿਚ 1044.2 और ਕੇਰਲ ਵਿਚ 1477.2 ਦੇ ਮੁਕਾਬਲੇ ਬੇਹਤਰ ਹੈ, ਮੰਤਰੀ ਨੇ ਭਾਰਤੀ ਦੰਡਾਵਲੀ (ਆਈਪੀਸੀ) ਅਤੇ ਵਿਸ਼ੇਸ਼ ਅਤੇ ਸਥਾਨਕ ਕਾਨੂੰਨਾਂ (ਐਸ.ਐਲ.ਐਲ.) ਦੇ ਤਹਿਤ ਵੱਖ-ਵੱਖ ਪਹਿਚਾਣਯੋਗ ਅਪਰਾਧਾਂ ਲਈ ਅਪਰਾਧ ਦਰ ਦੇ ਰਾਜ-ਵਾਰ ਵੇਰਵੇ ਦਿੱਤੇ। ਅੰਕੜਿਆਂ ਦੇ ਅਨੁਸਾਰ, ਸਭ ਤੋਂ ਵੱਧ ਅਪਰਾਧ ਦਰ (1477.2) ਕੇਰਲ ਵਿੱਚ ਮੌਜੂਦ ਹੈ ਅਤੇ ਸਭ ਤੋਂ ਘੱਟ ਅਪਰਾਧ ਦਰ (67.2) ਨਾਗਾਲੈਂਡ ਵਿੱਚ ਮੌਜੂਦ ਹੈ। ਪੰਜਾਬ ਵਿੱਚ, ਗੁਆਂਢੀ ਰਾਜਾਂ ਹਰਿਆਣਾ (697.3), ਰਾਜਸਥਾਨ (254.3) ਅਤੇ ਹਿਮਾਚਲ ਪ੍ਰਦੇਸ਼ (357.6) ਦੇ ਮੁਕਾਬਲੇ ਅਪਰਾਧ ਦਰ 242.0 ਸੀ।