ਸਾਢੇ 6 ਲੱਖ ਰੁਪਏ ਦੀ ਲਾਗਤ ਨਾਲ ਹਰਗੋਬਿੰਦ ਨਗਰ ਵਿਖੇ ਧਰਮਸ਼ਾਲਾ ਦੀ ਉਸਾਰੀ ਦਾ ਕੰਮ ਕਰਵਾਇਆ ਸ਼ੁਰੂ

ਫ਼ਰੀਦਕੋਟ 18 ਦਸੰਬਰ : ਹਲਕਾ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਮਚਾਕੀ ਖੁਰਦ ਨੂੰ ਮੇਨ ਸੜਕ ਤੋਂ ਜਾਣ ਵਾਲੇ ਰਸਤੇ ਤੇ ਜੋ ਘਰ ਆਉਂਦੇ ਹਨ ਉਨ੍ਹਾਂ ਕੋਲ  ਹਰਗੋਬਿੰਦ ਨਗਰ ਵਿਖੇ ਧਰਮਸ਼ਾਲਾ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪਹਿਲੇ ਫੇਜ਼ ਵਿੱਚ ਪ੍ਰਾਪਤ ਹੋਏ ਸਾਢੇ 6 ਲੱਖ ਰੁਪਏ ਦੀ ਗਰਾਂਟ ਖਰਚ ਕੇ ਚਾਰ ਦੀਵਾਰੀ ਅਤੇ ਧਰਮਸ਼ਾਲਾ ਦੀਆਂ ਨੀਹਾਂ ਭਰੀਆਂ ਜਾਣਗੀਆਂ। ਅਗਲੇ ਫੇਜ਼ ਵਿਚ ਪ੍ਰਾਪਤ ਹੋਣ ਵਾਲੀ ਗਰਾਂਟ ਦੀ ਵਰਤੋਂ ਇਮਾਰਤ ਉਸਾਰੀ ਲਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਲੋਕਾਂ ਦੀ ਮੰਗ ਅਨੁਸਾਰ ਬੱਸ ਅੱਡੇ ਦੀ ਉਸਾਰੀ ਵੀ ਆਉਣ ਵਾਲੇ ਸਮੇਂ ਵਿੱਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੋਰ ਵੀ ਜਿਹੜੇ ਕੰਮ ਰਹਿੰਦੇ ਹਨ ਉਹ ਸਰਕਾਰ ਦੇ ਧਿਆਨ ਵਿੱਚ ਹਨ। ਉਨ੍ਹਾਂ ਕਿਹਾ ਕਿ ਸਾਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਧਰਮਸ਼ਾਲਾ ਦੀ ਉਸਾਰੀ ਨਾਲ ਜਿੱਥੇ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਵਿਆਹ ਸ਼ਾਦੀਆਂ ਅਤੇ ਅਜਿਹੇ ਹੋਰ ਸਮਾਗਮਾਂ ਲਈ ਸਹੂਲਤ ਮਿਲੇਗੀ ਉੱਥੇ ਨਾਲ ਹੀ ਕਿਸੇ ਵੀ ਸੰਸਥਾ ਵੱਲੋਂ ਮੀਟਿੰਗਾਂ ਵੀ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੜੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਕੰਮ ਕਰਕੇ ਲੋਕਾਂ ਨੂੰ ਅਜਿਹੀਆਂ ਸਹੂਲਤਾਂ ਦੇਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਉਹਨਾਂ ਇਹ ਵੀ ਦੱਸਿਆ ਕਿ ਹਰ ਇਮਾਰਤ ਦੀ ਉਸਾਰੀ ਲਈ ਵਰਤੇ ਗਏ ਇਕੱਲੇ-ਇਕੱਲੇ ਪੈਸੇ ਦਾ ਹਿਸਾਬ ਰੱਖਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅਜਿਹੀਆਂ ਇਮਾਰਤਾਂ ਲੋਕਾਂ ਦੇ ਵੱਲੋਂ ਟੈਕਸ ਦੇ ਰੂਪ ਵਿੱਚ ਦਿੱਤੇ ਗਏ ਪੈਸੇ ਨਾਲ ਹੀ ਬਣਾਈਆਂ ਜਾਂਦੀਆਂ ਹਨ ਅਤੇ ਹਰ ਸੰਬੰਧਤ ਵਿਭਾਗ ਨੂੰ ਇਸ ਦੀ ਸੁਚੱਜੇ ਰੂਪ ਨਾਲ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਬਲਬੀਰ ਸਿੰਘ ਸਰਪੰਚ ਗ੍ਰਾਮ ਪੰਚਇਤ ਗੋਬਿੰਦਸਰ,ਲਖਵਿੰਦਰ ਸਿੰਘ ਗਿੱਲ ,ਪਰਮਜੀਤ ਸਿੰਘ,ਰਣਜੀਤ ਕੌਰ,ਅਮਰ ਕੌਰ,ਜਸਵੀਰ ਕੌਰ (ਸਾਰੇ ਪੰਚ) ਅਜੇਪਾਲ ਸ਼ਰਮਾ ਪੰਚਾਇਤ ਸਕਤਰ,ਬੰਪੀ ਸਮਰਾ,ਜ਼ੋਰਾਵਰ ਸਿੰਘ ਪੱਪੂ ਬਰਾੜ, ਗੁਰਦੇਵ ਸਿੰਘ ਬਿੱਲੂ ਸੇਖੋਂ,ਕਰਮਿੰਦਰ ਸਿੰਘ ਬਿੱਟੂ ਗਿੱਲ, ਚੰਦ ਸਿੰਘ, ਹਰਜਿੰਦਰ ਸਿੰਘ,ਨਿਰਮਲ ਸਿੰਘ ਸੇਖੋਂ,ਹਰਜਿੰਦਰ ਸਿੰਘ ਮਠਾੜੂ ,ਰਵਿੰਦਰ ਪਾਲ ਸਿੰਘ ਬਰਾੜ ਹਾਜ਼ਰ ਸਨ।