ਖੇਡ ਮੈਦਾਨਾਂ ਦਾ ਨਿਰਮਾਣ ਕਰਵਾ ਕੇ ਪਿੰਡਾਂ ਵਿੱਚ ਖਿਡਾਰੀਆਂ ਲਈ ਢੁਕਵਾਂ ਮਾਹੌਲ ਸਿਰਜਾਂਗੇ : ਹਰਜੋਤ ਬੈਂਸ

ਨੰਗਲ :  ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿੰਡਾਂ ਵਿੱਚ ਖਿਡਾਰੀਆਂ ਲਈ ਖੇਡ ਮੈਦਾਨ ਉਸਾਰ ਕੇ ਖੇਡਾਂ ਵਾਸਤੇ ਢੁਕਵਾਂ ਮਾਹੌਲ ਸਿਰਜਣ ਦਾ ਉਪਰਾਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡਾਂ ਲਈ ਜਿਕਰਯੌਗ ਉਪਰਾਲੇ ਕੀਤੇ ਹਨ, ਪਿੰਡਾਂ ਵਿੱਚ ਖੇਡ ਮੈਦਾਨ ਖਿਡਾਰੀਆਂ ਦੀ ਨਰਸਰੀ ਹਨ, ਇਹਨਾਂ ਮੈਦਾਨਾਂ ਵਿੱਚ ਤਿਆਰ ਖਿਡਾਰੀ ਸੂਬੇ ਤੇ ਦੇਸ਼ ਦਾ ਨਾਮ ਰੋਸ਼ਣ ਕਰਦੇ ਹਨ। ਕੈਬਨਿਟ ਮੰਤਰੀ ਅੱਜ ਨੰਗਲੀ ਅਤੇ ਜੋਹਲ ਵਿੱਚ 10-10 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਆਧੁਨਿਕ ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਣ ਲਈ ਇਥੇ ਪੁੱਜੇ ਸਨ। ਉਹਨਾਂ ਕਿਹਾ ਕਿ ਹਲਕੇ ਵਿੱਚ 100 ਖੇਡ ਦੇ ਮੈਦਾਨ ਪਿੰਡਾ ਵਿੱਚ ਬਣਾਏ ਜਾਣਗੇ। ਆਧੁਨਿਕ ਖੇਡ ਮੈਦਾਨ ਵਿੱਚ 300 ਮੀਟਰ ਦਾ ਟਰੈਕ, ਕਬੱਡੀ ਅਤੇ ਬਾਲੀਵਾਲ ਲਈ ਗਰਾਂਊਂਡ, ਧੁੱਪ ਅਤੇ ਬਰਸਾਤ ਤੋਂ ਬਚਣ ਲਈ ਹੱਟ ਦਾ ਨਿਰਮਾਣ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਖੇਡ ਦੇ ਮੈਦਾਨ ਪਿੰਡ ਦੇ ਬਜੁਰਗਾਂ ਲਈ ਸਵੇਰ ਸ਼ਾਮ ਸੈਰਗਾਹ ਬਨਣਗੇ ਅਤੇ ਬੱਚਿਆ ਲਈ ਇਹਨਾਂ ਖੇਡ ਮੈਦਾਨਾਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਦਾ ਪ੍ਰਬੰਧ ਹੋਵੇਗਾ, ਨੌਜਵਾਨਾਂ ਲਈ ਓਪਨ ਜਿੰਮ ਲਗਾਏ ਜਾਣਗੇ। ਉਹਨਾਂ ਕਿਹਾ ਕਿ ਸਾਡੇ ਪਿੰਡਾਂ ਵਿੱਚ ਖੇਡ ਮੈਦਾਨਾਂ ਲਈ ਸਹਿਮਤੀ ਨਾਲ ਜਗ੍ਹਾਂ ਦੀ ਚੋਣ ਕਰਨ ਦੀ ਜਰੂਰਤ ਹੈ, ਖੇਡ ਮੈਦਾਨਾਂ ਦੀ ਦੇਖਭਾਲ ਦੀ ਜਿੰਮੇਵਾਰੀ ਵੀ ਪਿੰਡ ਦੇ ਨੋਜਵਾਨਾਂ ਨੂੰ ਸੋਂਪੀ ਜਾਵੇਗੀ। ਇਸ ਮੋਕੇ ਉਹਨਾਂ ਨੇ ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਕੈਬਨਿਟ ਮੰਤਰੀ ਨੇ ਕਿਹਾ ਕਿ ਖੇਡ ਮੈਦਾਨ ਮੁਕੰਮਲ ਹੋਣ ਤੋਂ ਬਾਅਦ ਉਹ ਖੁੱਦ ਇਥੇ ਆ ਕੇ ਖਿਡਾਰੀਆਂ ਨਾਲ ਖੇਡਾਂ ਵਿੱਚ ਹਿੱਸਾ ਲੈਣਗੇ। ਇਸ ਮੋਕੇ ਹਰਮਿੰਦਰ ਸਿੰਘ ਢਾਹੇਂ ਜਿਲ੍ਹਾ ਪ੍ਰਧਾਨ, ਬੀ ਡੀ ਪੀ ਓ ਈਸ਼ਾਨ ਚੋਧਰੀ, ਦੀਪਕ ਸੋਨੀ, ਜਸਪ੍ਰੀਤ ਜੇ ਪੀ, ਉਮਕਾਰ ਸਿੰਘ, ਡਾ ਸੰਜੀਵ ਗੋਤਮ, ਸੇਖੋ ਰਾਏਪੁਰ, ਕਾਕੂ ਰਾਏਪੁਰ, ਬਿੱਟੂ ਸਰਪੰਚ, ਦਲਜੀਤ ਸਿੰਘ ਕਾਕਾ ਨਾਨਗਰਾਂ, ਚਮਨ ਲਾਲ, ਐਡਵੋਕੇਟ ਨੀਰਜ, ਨਿਰਮਲ ਸਿੰਘ, ਸੁਰਿੰਦਰ ਸਿੰਘ, ਸਰਪੰਚ ਕੁਲਵਿੰਦਰ ਕੌਰ ਅਤੇ ਪੰਤਵੱਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।