ਚਾਂਦਪੁਰਾ ਬੰਨ੍ਹ ਨੂੰ ਪੂਰਨ ਲਈ ਪੰਜਾਬ ਤੇ ਹਰਿਆਣਾ ਸਰਕਾਰ ਦੀ ਸਹਿਮਤੀ ’ਤੇ  ਫੌਜ ਦੇ ਇੰਜੀਨੀਅਰਾਂ ਨੇ ਕੰਮ ਆਰੰਭਿਆ

  • ਹੜ੍ਹਾਂ ਦੀ ਕੁਦਰਤੀ ਆਫਤ ਮੌਕੇ ਲੋਕਾਂ ਦੀ ਹਰ ਪੱਖ ਤੋਂ ਮਦਦ ਕੀਤੀ ਜਾਵੇਗੀ-ਵਿਧਾਇਕ ਬੁੱਧ ਰਾਮ
  • ਵਿਧਾਇਕ ਬੁੱਧ ਰਾਮ ਵੱਲੋਂ ਵੱਖ ਵੱਖ ਪਿੰਡਾਂ ਵਿਚ ਹੜ੍ਹਾਂ ਦਾ ਪਾਣੀ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ

ਮਾਨਸਾ, 18 ਜੁਲਾਈ : ਚਾਂਦਪੁਰਾ ਬੰਨ੍ਹ ਨੇੜੇ ਘੱਗਰ ’ਚ ਪਏ ਪਾੜ ਨੂੰ ਬੰਦ ਕਰਨ ਲਈ ਪੰਜਾਬ ਅਤੇ ਹਰਿਆਣਾ ਦੀਆਂ ਦੋਨੋ ਸਰਕਾਰਾਂ ਦੀ ਸਹਿਮਤੀ ਨਾਲ ਫੌਜ ਦੇ ਇੰਜਨੀਅਰਾਂ ਨੇ ਜੰਗੀ ਪੱਧਰ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੇ ਬੰਦ ਹੋਣ ਨਾਲ ਬੁਢਲਾਡਾ ਹਲਕੇ ਦੇ ਬਾਕੀ ਪਿੰਡਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਜਾਵੇਗਾ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਮੌਕੇ ਕੀਤਾ।  ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਕੁਦਰਤੀ ਆਫ਼ਤ ਦੌਰਾਨ ਪ੍ਰਭਾਵਿਤ ਪਿੰਡਾਂ ਵਿਚ ਲੋਕਾਂ ਦੀ ਹਰ ਪੱਖ ਤੋਂ ਮਦਦ ਕੀਤੀ ਜਾ ਰਹੀ ਹੈ। ਲੋਕਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਸ ਦੇ ਲਈ ਜਿਲ੍ਹਾ ਪ੍ਰਸ਼ਾਸਨ ਅਤੇ ਭਾਰਤੀ ਸੈਨਾ ਦੀਆਂ ਟੀਮਾਂ ਦਿਨ ਰਾਤ ਤੈਨਾਤ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਪ੍ਰਕਾਰ ਦੀ ਰਾਹਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਪਾਣੀ ਨਾਲ ਘਿਰੇ ਪਿੰਡ ਰਿਉਂਦ ਕਲਾਂ ਵਿੱਚ ਜਾ ਕੇ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋੜੀਂਦਾ ਸਮਾਨ ਵੀ ਲੋਕਾਂ ਵਿਚ ਵੰਡਿਆ। ਉਨਾਂ ਪਿੰਡ ਦਸ਼ਮੇਸ਼ ਨਗਰ, ਸ਼ੇਰ ਖਾਂ ਵਾਲਾ, ਮਘਾਣੀਆਂ, ਗੰਢੂ ਖੁਰਦ, ਗੰਢੂ ਕਲਾਂ, ਲੱਖੀਵਾਲ, ਤਾਲਬ ਵਾਲਾ, ਗਾਮੀ ਵਾਲਾ, ਹਾਕਮਵਾਲਾ ਪਿੰਡਾਂ ਵਿੱਚ ਹੜ੍ਹਾਂ ਦਾ ਪਾਣੀ ਰੋਕਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਬੀਰੇਵਾਲਾ ਡੋਗਰਾ ਦੇ ਭਾਖੜਾ ਨਹਿਰ ’ਤੇ ਬਚਾਅ ਕਾਰਜਾਂ ਵਿਚ ਜੁਟੇ ਲੋਕਾਂ ਨੂੰ ਵੀ ਰਾਸ਼ਨ ਮੁਹੱਈਆ ਕਰਵਾਇਆ। ਇਸ ਮੌਕੇ ਉਨਾਂ ਨਾਲ ਨਾਇਬ ਤਹਿਸੀਲਦਾਰ ਬਲਕਾਰ ਸਿੰਘ, ਬੇਅੰਤ ਕੌਰ ਐਸ.ਐਚ.ਓ.ਬੋਹਾ, ਆਮ ਆਦਮੀ ਪਾਰਟੀ ਦੇ ਬਲਾਕ ਬੋਹਾ ਦੇ ਪ੍ਰਧਾਨ ਕੁਲਵੰਤ ਸਿੰਘ ਸ਼ੇਰਖਾਂ ਵਾਲਾ, ਕਮਲਜੀਤ ਸਿੰਘ ਬਾਵਾ, ਸ਼ਤੀਸ਼ ਸਿੰਗਲਾ, ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ, ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਸੀਨੀਅਰ ਆਗੂ ਸ਼ੁਭਾਸ਼ ਨਾਗਪਾਲ, ਗੁਰਦਰਸ਼ਨ ਸਿੰਘ ਮੰਢਾਲੀ, ਨੈਬ ਸਿੰਘ ਪ੍ਰਧਾਨ ਟਰੱਕ ਯੂਨੀਅਨ ਬੋਹਾ, ਰਮਿੰਦਰ ਸਿੰਘ ਪ੍ਰਧਾਨ ਟਰੱਕ ਯੂਨੀਅਨ ਬੁਢਲਾਡਾ, ਰਮਨ ਗੁੜੱਦੀ, ਵਪਾਰ ਵਿੰਗ ਦੇ ਪ੍ਰਧਾਨ ਹਰਵਿੰਦਰ ਸਿੰਘ ਸੇਖੋਂ, ਗਿੰਨੂੰ ਰਿਸ਼ੀ, ਸੰਦੀਪ ਕੁਮਾਰ, ਰਮਨ ਗੁੜੱਦੀ, ਦਲਜੀਤ ਭਾਦੜਾ, ਰਾਜਵਿੰਦਰ ਸਿੰਘ ਕਲੀਪੁਰ ਮੌਜੂਦ ਸਨ।