ਨਵਜੋਤ ਸਿੱਧੂ ਦੀ ਆਮਦ ਨਾਲ ਕਾਂਗਰਸ ਮਜਬੂਤ ਹੋਵੇਗੀ : ਅਖਾੜਾ       

ਜਗਰਾਉਂ  8 ਅਪ੍ਰੈਲ (ਰਛਪਾਲ ਸਿੰਘ ਸ਼ੇਰਪੁਰੀ) : ਪੰਜਾਬ ਦੇ ਬੱਬਰ ਸ਼ੇਰ ਨਵਜੋਤ ਸਿੰਘ ਸਿੱਧੂ ਦੀ ਆਮਦ ਨਾਲ ਕਮਜ਼ੋਰ ਹੋਈ ਕਾਂਗਰਸ ਵਿੱਚ ਹੋਰ ਤਾਕਤ ਭਰੇਗੀ ਇਹ ਕਾਂਗਰਸੀ ਆਗੂ ਮਨਜੀਤ ਸਿੰਘ ਅਖਾੜਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ।ਇਸ ਮੌਕੇ ਉਨ੍ਹਾਂ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸੀ ਲੀਡਰਸ਼ਿਪ ਅੰਦਰ ਨਿਰਾਸ਼ਾ ਪੈਦਾ ਹੋ‌ ਗਈ ਸੀ,ਜੋ ਬੱਬਰ ਸ਼ੇਰ ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਜ਼ਬਰਦਸਤ ਜੋਸ਼ ਜਾਨੂੰਨ ਵਿੱਚ ਬਦਲੇਗੀ।ਇਸ ਮੌਕੇ ਅਖਾੜਾ ਨੇ ਆਖਿਆ ਕਿ ਨਵਜੋਤ ਸਿੱਧੂ ਦੀ ਪ੍ਰਚਾਰ ਅਗਵਾਈ ਸਦਕਾ ਕਾਂਗਰਸ ਜਲੰਧਰ ਦੀ ਜ਼ਿਮਨੀ ਚੋਣ ਅਵੱਸ਼ ਜਿੱਤੇਗੀ ਤੇ ਇਹ ਜਿੱਤ 2024 ਦੀਆਂ ਲੋਕ ਸਭਾ ਚੋਣਾਂ ਦਾ ਮੁੱਢ ਬੰਨ੍ਹੇਗੀ।