ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗ੍ਹੜ ਸਾਹਿਬ ਵਿਖੇ ਮੁਰਗੀ ਪਾਲਣ ਸਬੰਧੀ ਕਿੱਤਾ-ਮੁਖੀ ਕੋਰਸ ਕਰਵਾਇਆ 

  • ਪਿੰਡ ਬੌਰਾਂ ਅਤੇ ਮੱਠੀ ਦੀਆਂ 25 ਕਿਸਾਨ ਬੀਬੀਆਂ ਨੇ ਲਿਆ ਭਾਗ

ਫਤਹਿਗੜ੍ਹ ਸਾਹਿਬ, 31 ਅਕਤੂਬਰ : ਡਾ. ਵਿਪਨ ਕੁਮਾਰ ਰਾਮਪਾਲ ਸਹਿਯੋਗੀ ਡਾਇਰੈਕਟਰ (ਸਿਖਲਾਈ) ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗ੍ਹੜ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆਕਿ  ਕ੍ਰਿਸ਼ੀ ਵਿਗਿਆਨ ਕੇਂਦਰ, ਫਤਹਿਗੜ੍ਹ ਸਾਹਿਬ ਵਿਖੇ "ਮੁਰਗੀ ਪਾਲਣ" ਸਬੰਧੀ ਕਿੱਤਾ-ਮੁਖੀ ਸਿਖਲਾਈ ਕੋਰਸ ਮਿਤੀ 25 ਤੋਂ 31 ਅਕਤੂਬਰ, 2023 ਤੱਕ ਲਗਾਇਆ ਗਿਆ, ਜਿਸ ਵਿੱਚ ਪਿੰਡ ਬੌਰਾਂ ਅਤੇ ਮੱਠੀ ਦੀਆਂ 25 ਕਿਸਾਨ ਬੀਬੀਆਂ ਨੇ ਭਾਗ ਲਿਆ। ਇਹ ਕੋਰਸ ਨਬਾਰਡ ਬੈਂਕ ਵਲੋਂ ਚਲਾਏ ਜਾ ਰਹੇ ਪ੍ਰੋਜੇਕਟ “ਮੁਰਗੀ ਪਾਲਣ ਰਾਹੀ ਪੋਸ਼ਣ ਸੁਰੱਖਿਆ ਅਤੇ ਪੇਂਡੂ ਔਰਤਾਂ ਦਾ ਸਸ਼ਕਤੀਕਰਨ”ਦੇ ਅਧੀਨ ਲਗਾਇਆ ਗਿਆ। ਸ੍ਰੀ ਰਾਮਪਾਲ  ਨੇ ਦੱਸਿਆ ਕਿ  ਅਜਿਹੇ ਸਿਖਲਾਈ ਪ੍ਰੋਗਰਾਮ  ਅੱਜ ਦੇ ਸਮੇਂ ਦੀ ਲੋੜ ਹਨ ਅਤੇ ਇਸ ਪ੍ਰੋਜੇਕਟ ਦਾ ਉਦੇਸ਼ ਪੇਂਡੂ ਅੋਰਤਾਂ ਨੂੰ ਪੋਸ਼ਣ ਸੁੱਰਖਿਆ ਅਤੇ ਆਰਥਿਕ ਸੁਰਕਸ਼ਾ ਪ੍ਰਦਾਨ ਕਰਨਾ ਹੈ।ਇਸ ਮੋਕੇ ਤੇ ਉਹਨਾਂ ਨੇ ਸਿਖਆਰਥੀਆਂ ਨੂੰ ਕੋਰਸ ਦੇ ਸਫਲਤਾਪੂਰਵਕ ਮੁਕੰਮਲ ਹੋਣ ਲਈ ਵਧਾਈ ਦਿੱਤੀ । ਸਿਖਲਾਈ ਕੋਰਸ ਦੌਰਾਨ ਡਾ. ਜੀ. ਪੀ. ਐਸ. ਸੇਠੀ, ਸਹਾਇਕ ਪ੍ਰੋਫੈਸਰ (ਪਸ਼ੂ ਵਿਿਗਆਨ), ਕ੍ਰਿਸ਼ੀ ਵਿਿਗਆਨ ਕੇਂਦਰ, ਫਤਿਹਗ੍ਹੜ ਸਾਹਿਬ ਵੱਲੋਂ ਮੁਰਗੀ ਪਾਲਣ ਸਬੰਧੀ ਤਕਨੀਕੀ ਜਾਣਕਾਰੀ ਵਿਸਥਾਰ ਨਾਲ ਸਾਂਝੀ ਕੀਤੀ ਗਈ, ਜਿਸ ਵਿੱਚ ਮੁਰਗੀਆਂ ਦੀ ਨਸਲਾਂ ਬਾਰੇ, ਅੰਡਿਆਂ ਵਿੱਚੋਂ ਚੂਚੇ ਕੱਢਣ, ਚੂਚਿਆਂ ਦਾ ਪਾਲਣ-ਪੋਸ਼ਣ, ਮੁਰਗੀਆਂ ਦੀ ਸਾਂਭ ਸੰਭਾਲ, ਨਵੇ ਸ਼ੈਡਾਂ ਦੀ ਉਸਾਰੀ ਅਤੇ ਸਾਜੋ-ਸਮਾਨ, ਖੁਰਾਕ ਤਿਆਰ ਕਰਨ, ਮੰਡੀਕਰਨ ਅਤੇ ਮੁਰਗੀਆਂ ਦੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ, ਆਦਿ, ਸ਼ਾਮਿਲ ਸਨ। ਡਾ. ਮਨੀਸ਼ਾ ਭਾਟੀਆ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਿਗਆਨ) ਨੇ ਮੁਰਗੀ ਦੇ ਅੰਡੇ ਅਤੇ ਮੀਟ ਦੀ ਪੌਸ਼ਟਿਕ ਮਹਤੱਤਾ ਅਤੇ ਉਹਨਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਔਰਤਾਂ ਨੂੰ ਮੁਰਗੀ ਪਾਲਣ ਦਾ ਕਿੱਤਾ ਅਪਣਾਉਣ ਲਈ  ਪ੍ਰੇਰਿਆ।